
Punjab News : ਵਿਭਾਗ ਨੂੰ ਬੰਦ ਕਰਨ ਸੰਬੰਧੀ ਨੋਟੀਫਿਕੇਸ਼ਨ ਕੱਲ੍ਹ ਹੀ ਜਾਰੀ ਕੀਤਾ ਗਿਆ ਸੀ।
Punjab News in Punjabi : ਪੰਜਾਬ ਵਿਚ ਬੀਤੇ ਸਮੇਂ ਤੋਂ ਇੱਕ ਵਿਭਾਗ ਦੀ ਰਚਨਾ ਕੀਤੀ ਗਈ ਸੀ ਜਿਸ ਦਾ ਨਾਮ ਸੀ ਪ੍ਰਸ਼ਾਸਕੀ ਸੁਧਾਰ ਵਿਭਾਗ ਪਰ ਇਹ ਵਿਭਾਗ ਕਿਸੇ ਸਰਗਰਮੀ ’ਚ ਨਹੀਂ ਸੀ ਇਸ ਲਈ ਬੀਤੇ ਕੱਲ ਇਸ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬੀਤੇ ਕੱਲ੍ਹ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਇਹ ਵਿਭਾਗ ਸ਼ੁਰੂ ਤੋਂ ਹੀ "ਕਾਰੋਬਾਰ ਵੰਡ ਨਿਯਮ 1994" ਅਧੀਨ ਪੰਜਾਬ ਵਿੱਚ ਮੌਜੂਦ ਸੀ। ਇਸ ਦੌਰਾਨ ਸਾਲ 2018 ਵਿੱਚ, ਇਹ ਵਿਭਾਗ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸੀ। ਜਿਵੇਂ ਹੀ ਪੰਜਾਬ ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦਾ ਮਾਲੀਆ ਬਚਾਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ। ਕਈ ਤਰ੍ਹਾਂ ਦੇ ਫ਼ਾਲਤੂ ਖਰਚੇ ਬਚਾਉਣ ਲਈ ਕਈ ਥਾਵਾਂ ’ਤੇ ਕਟੌਤੀ ਵੀ ਕੀਤੀ ਗਈ । ਹੁਣੇ ਹੁਣੇ ਮੁੱਖ ਮੰਤਰੀ ਦੇ ਧਿਆਨ ’ਚ ਆਇਆ ਕਿ ਵਿਭਾਗ ਕਿਸੇ ਸਰਗਰਮੀ ਵਿਚ ਨਹੀਂ ਹੈ ਇਸ ਲਈ ਇਸ ਨੂੰ ਖ਼ਤਮ ਕਰ ਦੇਣਾ ਹੀ ਬੇਹਤਰ ਹੈ। ਸੂਬੇ ਦੀ ਭਲਾਈ ਲਈ ਪੰਜਾਬ ਸਰਕਾਰ ਨੇ ਇਸ ਵਿਭਾਗ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਵਿਭਾਗ ਨੂੰ ਬੰਦ ਕਰਨ ਸੰਬੰਧੀ ਨੋਟੀਫਿਕੇਸ਼ਨ ਕੱਲ੍ਹ ਹੀ ਜਾਰੀ ਕੀਤਾ ਗਿਆ ਸੀ।
(For more news apart from The Administrative Reforms Department was completely abolished News in Punjabi, stay tuned to Rozana Spokesman)