
ਨਵਜੋਤ ਸਿੱਧੂ ਦਾ ਕੇਸ ਸੁਪਰੀਮ ਕੋਰਟ ਵਿਚ ਹੋਣ ਕਰ ਕੇ ਤੇ ਇਸ ਦਾ ਫ਼ੈਸਲਾ ਜਲਦੀ ਆਉਣ ਦੇ ਮੱਦੇਨਜ਼ਰ ਉਨ੍ਹਾਂ ਦੇ ਹਮਾਇਤੀਆਂ ਦੀਆਂ ਨਜ਼ਰਾਂ ਉੱਚ ਅਦਾਲਤ ਵਲ ਕੇਂਦਰਤ ਹੋ ਗਈਆਂ।
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਨਵਜੋਤ ਸਿੰਘ ਸਿੱਧੂ ਦਾ ਕੇਸ ਸੁਪਰੀਮ ਕੋਰਟ ਵਿਚ ਹੋਣ ਕਰ ਕੇ ਅਤੇ ਇਸ ਦਾ ਫ਼ੈਸਲਾ ਜਲਦੀ ਆਉਣ ਦੇ ਮੱਦੇਨਜ਼ਰ ਉਨ੍ਹਾਂ ਦੇ ਹਮਾਇਤੀਆਂ ਤੇ ਵਿਰੋਧੀਆਂ ਦੀਆਂ ਨਜ਼ਰਾਂ ਭਾਰਤ ਦੀ ਉੱਚ ਅਦਾਲਤ ਵਲ ਕੇਂਦਰਤ ਹੋ ਗਈਆਂ ਹਨ। ਨਵਜੋਤ ਸਿੰਘ ਸਿੱਧੂ ਭਾਜਪਾ ਲੀਡਰਸ਼ਿਪ, ਅਕਾਲੀਆਂ ਤੇ ਕੁੱਝ ਕਾਂਗਰਸੀਆਂ ਦੀਆਂ ਅੱਖਾਂ ਵਿਚ ਰੜਕ ਰਹੇ ਹਨ। ਨਵੀਂ ਦਿੱਲੀ ਹੋਏ ਕਾਂਗਰਸ ਦੇ ਮਹਾਂ-ਸੰੰਮੇਲਨ 'ਚ ਨਵਜੋਤ ਸਿੰਘ ਸਿੱਧੂ ਛਾ ਗਏ ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸੀਆਂ ਦੇ ਰਾਤੋ-ਰਾਤ ਸਟਾਰ ਬਣ ਗਏ ਹਨ ਪਰ ਉਨ੍ਹਾਂ ਦੇ ਵਿਰੋਧੀਆਂ ਨੂੰ ਸਡਤਲਤਾ ਹਜ਼ਮ ਨਹੀਂ ਹੋ ਰਹੀ। Navjot Singh Sidhuਸਿਆਸੀ ਹਲਕਿਆਂ ਅਨੁਸਾਰ ਨਵਜੋਤ ਸਿੰਘ ਸਿੱਧੂ ਦੇ ਵਿਰੋਧੀ ਇਹ ਚਾਹੁੰਦੇ ਹਨ ਕਿ ਸਰਵ-ਉੱਚ ਅਦਾਲਤ ਦਾ ਫ਼ੈਸਲਾ ਉਸ ਵਿਰੁਧ ਹੋਵੇ, ਦੂਸਰੇ ਪਾਸੇ ਸਿੱਧੂ ਹਮਾਇਤੀ ਇਸ ਸੋਚ 'ਤੇ ਕੇਂਦਰਤ ਹਨ ਕਿ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਨਾਲ ਉਹ ਖੁਲ੍ਹ ਕੇ ਰਾਜਨੀਤੀ ਕਰਨਗੇ। ਇਹ ਕਾਬਲ-ਏ-ਗੌਰ ਹੈ ਕਿ 20 ਸਾਲ ਪਹਿਲਾਂ ਪਟਿਆਲਾ ਵਿਖੇ ਸੜਕ ਹਾਸਦੇ ਵਿਚ ਗੁਰਨਾਮ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਜਾਣ 'ਤੇ ਪਰਚਾ ਨਵਜੋਤ ਸਿੰਘ ਸਿੱਧੂ ਤੇ ਭੁਪਿੰਦਰ ਸਿੰਘ ਸੰਧੂ ਵਿਰੁਧ ਦਰਜ ਹੋਇਆ ਸੀ ਪਰ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿਤਾ ਸੋ। ਇਸ ਤੋਂ ਬਾਅਦ ਉਨ੍ਹਾਂ ਨੂੰ ਹਾਈ ਕੋਰਟ ਨੇ 3 ਸਾਲ ਦੀ ਕੈਦ ਸੁਣਾ ਦਿਤੀ।
Navjot Singh Sidhuਨਵਜੋਤ ਸਿੰਘ ਸਿੱਧੂ ਉਸ ਸਮੇਂ ਭਾਜਪਾ ਵਲੋਂ ਹਲਕਾ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸਨ ਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਹਕੂਮਤ ਸੀ। ਅਦਾਲਤ ਦਾ ਫ਼ੈਸਲਾ ਸਿੱਧੂ ਵਿਰੁਧ ਆਉਣ 'ਤੇ ਉਸ ਨੂੰ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣਾ ਪਿਆ ਸੀ ਅਤੇ ਕੁੱਝ ਸਮਾਂ ਜੇਲ ਵਿਚ ਵੀ ਗੁਜਾਰਨ ਦਾ ਮੌਕਾ ਮਿਲਿਆ ਸੀ। ਬਾਅਦ 'ਚ ਸਿੱਧੂ ਨੇ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਅਪੀਲ ਸੁਪਰੀਮ ਕੋਰਟ 'ਚ ਕੀਤੀ।
ਮਾਨਯੋਗ ਸੁਪਰੀਮ ਕੋਰਟ ਨੇ ਸਿੱਧੂ ਨੂੰ ਰਾਹਤ ਦਿੰਦਿਆਂ ਜ਼ਮਾਨਤ 'ਤੇ ਰਿਹਾਈ ਅਤੇ ਮੁੜ ਚੋਣ ਲੜਨ ਲਈ ਆਗਿਆ ਦਿਤੀ। ਇਹ ਆਗਿਆ ਮਿਲਣ 'ਤੇ ਨਵਜੋਤ ਸਿੰਘ ਸਿੱਧੂ ਜੇਲ ਤੋਂ ਬਾਹਰ ਆਏ ਅਤੇ ਮੁੜ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਲੜ ਕੇ ਸੰਸਦ ਵਿਚ ਪੁੱਜੇ। ਇਹ ਵੀ ਇਕ ਇਤਫ਼ਾਕ ਦੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿਚ ਕੈਬਨਿਟ ਮੰਤਰੀ ਹਨ ਅਤੇ ਕੇਂਦਰ ਵਿਚ ਭਾਜਪਾ ਦੀ ਹਕੂਮਤ ਹੈ।