ਜੇ ਇਕ ਮੰਤਰੀ ਦਾ ਟੀਚਾ 100 ਕਰੋੜ ਸੀ ਤਾਂ ਬਾਕੀ ਮੰਤਰੀਆਂ ਦਾ ਟੀਚਾ ਕੀ ਸੀ? : ਰਵੀਸ਼ੰਕਰ ਮਹਾਰਾਸ਼ਟਰ ਸ
Published : Mar 22, 2021, 12:33 am IST
Updated : Mar 22, 2021, 12:33 am IST
SHARE ARTICLE
image
image

ਜੇ ਇਕ ਮੰਤਰੀ ਦਾ ਟੀਚਾ 100 ਕਰੋੜ ਸੀ ਤਾਂ ਬਾਕੀ ਮੰਤਰੀਆਂ ਦਾ ਟੀਚਾ ਕੀ ਸੀ? : ਰਵੀਸ਼ੰਕਰ ਮਹਾਰਾਸ਼ਟਰ ਸਰਕਾਰ ਵਿਰੁਧ ਸੜਕਾਂ ’ਤੇ ਅੰਦੋਲਨ ਕਰਨ ਦੀ ਦਿਤੀ ਚਿਤਵਾਨੀ

ਪਟਨਾ, 21 ਮਾਰਚ : ਕੇਂਦਰੀ ਕਾਨੂੰਨ ਮੰਤਰੀ ਅਤੇ ਭਾਜਪਾ ਪਾਰਟੀ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸਾਦ ਨੇ ਐਤਵਾਰ ਨੂੰ ਊਧਵ ਠਾਕਰੇ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਨੇ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ’ਤੇ ਦੋਸ਼ ਲਾਇਆ ਹੈ, ਉਸ ਤੋਂ ਬਾਅਦ ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਦੀ ਮਹਾ ਵਿਕਾਸ ਅਘਾੜੀ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ ਅਤੇ ਪਾਰਟੀ ਅਜਿਹੀ ਸਰਕਾਰ ਵਿਰੁਧ ਸੜਕਾਂ ’ਤੇ ਅੰਦੋਲਨ ਕਰੇਗੀ। ਰਵੀਸ਼ੰਕਰ ਪ੍ਰਸਾਦ ਨੇ ਮੁੰਬਈ ਪੁਲਿਸ ਅਧਿਕਾਰੀ ਸਚਿਨ ਵਾਜੇ ਨੂੰ ਲੈ ਕੇ ਚਲ ਰਹੇ ਵਿਵਾਦ ਦੀ ‘‘ਬਾਹਰੀ ਏਜੰਸੀ ਤੋਂ ਸੁਤੰਤਰ ਅਤੇ ਨਿਰਪੱਖ ਜਾਂਚ’’ ਕਰਾਉਣ ਦੀ ਐਤਵਾਰ ਨੂੰ ਮੰਗ ਕੀਤੀ। 
ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਇਸ ਸਬੰਧ ’ਚ ਚਿੱਠੀ ਲਿਖੀ ਹੈ। ਇਸ ਚਿੱਠੀ ਨੂੰ ਲੈ ਕੇ ਦੇਸ਼ ’ਚ ਕਾਫ਼ੀ ਹੰਗਾਮਾ ਹੋ ਰਿਹਾ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਪੁਲਿਸ ਅਧਿਕਾਰੀ ਸਚਿਨ ਵਾਜੇ ਨੂੰ ਕਿਹਾ ਗਿਆ ਕਿ ਸਾਨੂੰ 100 ਕਰੋੜ ਰੁਪਏ ਮਹੀਨਾ ਬੰਦੋਬਸਤ ਕਰ ਕੇ ਦਿਉ। ਭਾਜਪਾ ਵਲੋਂ ਸਵਾਲ ਹੈ ਕਿ ਸਚਿਨ ਵਾਜੇ ਦੀ ਨਿਯੁਕਤੀ ਕਿਸ ਦੇ ਦਬਾਅ ਵਿਚ ਕੀਤੀ ਗਈ? ਜੇਕਰ ਇਕ ਮੰਤਰੀ ਦਾ ਟੀਚਾ 100 ਕਰੋੜ ਸੀ ਤਾਂ ਬਾਕੀ ਮੰਤਰੀਆਂ ਦਾ ਟੀਚਾ ਕੀ ਸੀ? ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਪੁਲਿਸ ਅਧਿਕਾਰੀ ਸਚਿਨ ਵਾਜੇ ’ਤੇ ਦੋਸ਼ ਲੱਗੇ ਹਨ। ਉਨ੍ਹਾਂ ਕਿਹਾ ਕਿ ਇਸ ਪੁਲਿਸ ਅਧਿਕਾਰੀ ਨੂੰ ਪੁਲਿਸ ਮਹਿਕਮੇ ਵਿਚ ਇਕ ਵੱਡੀ ਜ਼ਿੰਮੇਵਾਰੀ ਵੀ ਦਿਤੀ ਗਈ। 
ਰਵੀਸ਼ੰਕਰ ਨੇ ਸਵਾਲੀਆ ਲਹਿਜੇ ਵਿਚ ਕਿਹਾ ਕਿ ਅਜਿਹੇ ਅਧਿਕਾਰੀ ਨੂੰ ਆਖ਼ਰ ਕਿਸ ਦੇ ਦਬਾਅ ਹੇਠ ਵਾਪਸ ਲਿਆ ਗਿਆ? ਕੀ ਮੁੱਖ ਮੰਤਰੀ ਜਾਂ ਫਿਰ ਸ਼ਿਵ ਸੈਨਾ ’ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਸ਼ਰਦ ਪਵਾਰ ਦਾ ਦਬਾਅ ਸੀ? ਮਹਾਰਾਸ਼ਟਰ ਦੀ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਸਚਿਨ ਵਾਜੇੇ ਸਾਲ 2008 ਤੋਂ ਹੀ ਸ਼ਿਵ ਸੈਨਾ ਦਾ ਸਰਗਰਮ ਮੈਂਬਰ ਹੈ। ਅਜਿਹੇ ਅਧਿਕਾਰੀ ਦਾ ਮੁੱਖ ਮੰਤਰੀ ਬਚਾਅ ਕਰਦੇ ਹਨ। 
ਮਹਾਰਾਸ਼ਟਰ ਦੀ ਸਰਕਾਰ ਵਾਜੇ ਨੂੰ ਬਚਾਉਣ ’ਚ ਲੱਗੀ ਹੈ, ਜੋ ਕਿਤੇ ਨਾ ਕਿਤੇ ਕਿਸੇ ਵੱਡੇ ਰਾਜ਼ ਨੂੰ ਲੁਕਾਉਣ ਵਲ ਇਸ਼ਾਰਾ ਕਰਦਾ ਹੈ। ਇਸ ਤਰ੍ਹਾਂ ਇਸ ਮਾਮਲੇ ਵਿਚ ਊਧਵ ਠਾਕਰੇ ਦੀ ਖ਼ਾਮੋਸ਼ੀ ਵੀ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਕਰ ਰਿਹਾ ਹੈ। ਇਸ ਮਾਮਲੇ ਵਿਚ ਨਿਰਪੱਖ ਜਾਂਚ ਦੇ ਨਾਲ ਹੀ ਗ੍ਰਹਿ ਮੰਤਰੀ ਦੇਸ਼ਮੁੱਖ ਦੇ ਅਸਤੀਫ਼ੇ ਦੀ ਮੰਗ ਕਰਦੀ ਹੈ।     (ਏਜੰਸੀ)
 

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement