
15 ਲੱਖ ਰੁਪਏ ਦੀ ਹੈਰੋਇਨ ਸਮੇਤ ਪਤੀ-
ਧਾਰੀਵਾਲ, 22 ਮਾਰਚ (ਇੰਦਰ ਜੀਤ) : ਪੰਜਾਬ ਪੁਲਿਸ ਵਲੋਂ ਨਸ਼ਿਆ ਨੂੰ ਠੱਲ ਪਾਉਣ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਭੈੜੇ ਮਨਸੂਬਿਆਂ ਨੂੰ ਨਾ-ਕਾਮਯਾਬ ਹੋਣ ਸਬੰਧੀ ਅਪਣੇ ਫ਼ਰਜ਼ਾਂ ਪ੍ਰਤੀ ਹਮੇਸ਼ਾ ਹੀ ਤਤਪਰ ਰਹਿੰਦੀ ਹੈ। ਇਸੇ ਲੜੀ ਤਹਿਤ ਐਸ.ਐਸ.ਪੀ. ਗੁਰਦਾਸਪੁਰ ਡਾ. ਨਾਨਕ ਸਿੰਘ ਦੇ ਆਦੇਸ਼ਾਂ ਤਹਿਤ ਐਸ.ਐਸ.ਪੀ. ਗੁਰਦਾਸਪੁਰ ਦੀ ਸਪੈਸ਼ਲ ਟੀਮ, ਡੀ.ਐਸ.ਪੀ. ਦਿਹਾਤੀ ਗੁਰਦਾਸਪੁਰ ਕੁਲਵਿੰਦਰ ਸਿੰਘ ਵਿਰਕ ਅਤੇ ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਮੋਹਿਤ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਅੱਡਾ ਜਾਪੂਵਾਲ ਧਾਰੀਵਾਲ ਹਾਈਵੇ ਰੋਡ ’ਤੇ ਵਾਹਨਾਂ ਆਦਿ ਦੀ ਚੈਕਿੰਗ ਲਈ ਵਿਸ਼ੇਸ ਨਾਕਾ ਲਾਇਆ ਹੋਇਆ ਸੀ ਕਿ ਬਟਾਲਾ ਸਾਈਡ ਤੋਂ ਆ ਰਹੀ ਇਕ ਕਾਰ ਨੰਬਰੀ ਪੀ.ਬੀ.07 ਬੀ.ਵੀ. 4977 ਨੂੰ ਰੋਕ ਕੇ ਸ਼ੱਕ ਪੈਣ ’ਤੇ ਤਲਾਸ਼ੀ ਲਈ ਤਾਂ ਕਾਰ ਦੇ ਡੈਸ ਬੋਰਡ ਵਿਚ ਰਖੇ ਮੋਮੀ ਲਿਫ਼ਾਫ਼ੇ ਵਿਚ ਲਪੇਟੀ ਹੋਈ 60 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਛਗਿੱਛ ਦੌਰਾਨ ਕਾਰ ਚਾਲਕ ਨੇ ਅਪਣੀ ਪਹਿਚਾਣ ਵਿਨੋਦ ਸ਼ਰਮਾ ਪੁੱਤਰ ਪ੍ਰੇਮ ਪ੍ਰਕਾਸ਼ ਅਤੇ ਡਰਾਈਵਰ ਦੀ ਨਾਲ ਵਾਲੀ ਸੀਟ ’ਤੇ ਔਰਤ ਨੇ ਅਪਣੀ ਪਹਿਚਾਣ ਸ਼ਿਲਪੀ ਸ਼ਰਮਾ ਪਤਨੀ ਵਿਨੋਦ ਕੁਮਾਰ ਵਾਸੀਆਨ ਲੰਬੀ ਗਲੀ ਮੁਕੇਰੀਆਂ, ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਦਿਤੀ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਵਿਨੋਦ ਸ਼ਰਮਾ, ਸ਼ਿਲਪੀ ਸ਼ਰਮਾ ਨੂੰ ਹੈਰੋਇਨ ਅਤੇ ਕਾਰ ਸਮੇਤ ਗ੍ਰਿਫ਼ਤਾਰ ਕਰ ਕੇ ਪਤੀ–ਪਤਨੀ ਵਿਰੁਧ ਕੇਸ ਦਰਜ ਕਰ ਲਿਆ।
ਤਸਵੀਰ- ਬਰਾਮਦ ਕੀਤੀ ਹੈਰੋਇਨ ਸਮੇਤ ਦੋਸੀ ਪੁਲਿਸ ਪਾਰਟੀ ਨਾਲ।