
ਕਿਹਾ, ਅਸਲ ਮਸਲਿਆਂ ਤੋਂ ਧਿਆਨ ਭਟਕਾਉਣ ਲਈ ਹੋ ਰਹੀ ਹੈ ਝੰਡਿਆਂ ਦੀ ਰਾਜਨੀਤੀ
ਪਿਛਲੇ ਦਿਨੀਂ ਹਿਮਾਚਲ ’ਚ ਗੁਰਸਿੱਖ ਨੌਜਵਾਨ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੌਰਾਨ ਦੋਵਾਂ ਨੌਜਵਾਨਾਂ ’ਤੇ ਮਨਾਲੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਦਸ ਦਈਏ ਨੌਜਵਾਨਾਂ ਨੇ ਮੋਟਰਸਾਈਕਲ ’ਤੇ ਝੰਡਾ ਲਗਾਇਆ ਸੀ। ਪੰਜਾਬ ਤੋਂ ਨੌਜਵਾਨ ਆਪਣੀਆਂ ਬਾਈਕਾਂ ’ਤੇ ਝੰਡੇ ਲਗਾ ਕੇ ਮਨਾਲੀ ਪਹੁੰਚੇ ਸੀ, ਜਿਨ੍ਹਾਂ ਨੂੰ ਪੁਲਿਸ ਤੇ ਕੁਝ ਸਥਾਨਕ ਲੋਕਾਂ ਨੇ ਰੋਕ ਕੇ ਧੱਕਾ-ਮੁੱਕੀ ਕੀਤੀ ਤੇ ਮੋਟਰਸਾਈਕਲ ’ਤੇ ਲਗਿਆ ਝੰਡਾ ਉਤਾਰਿਆ ਤੇ ਪੈਰਾਂ ਹੇਠ ਰੋਲ ਦਿਤਾ ਸੀ। ਜਿਸ ਦੀ ਵੀਡੀਉ ਵੀ ਸਾਹਮਣੇ ਆਈ ਸੀ ਤੇ ਬਾਅਦ ਵਿਚ ਖਰੜ ’ਚ ਹਿਮਾਚਲ ਦੀਆਂ ਬੱਸਾਂ ਨੂੰ ਲੈ ਕੇ ਵਿਵਾਦ ਹੋਇਆ ਸੀ।
ਫਿਰ ਕਈ ਥਾਵਾਂ ’ਤੇ ਬੱਸਾਂ ਦੀ ਭੰਨ ਤੋੜ ਵੀ ਕੀਤੀ ਗਈ। ਇਸੇ ਵਿਵਾਦ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਨੇ ਆਰਥਕ ਮਾਮਲਿਆਂ ਦੇ ਮਾਹਰ ਰਾਜਾ ਸੁਰਿੰਦਰ ਸਿੰਘ ਨਾਲ ਇਕ Exclusive Interview ਕੀਤਾ, ਜਿਨ੍ਹਾਂ ਨੇ ਕੈਮਰੇ ਸਾਹਮਣੇ ਸਾਰੇ ਵਿਵਾਦ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਅਰਥ ਹੀ ਇਹ ਹੈ ਕਿ ਜੋ ਸਾਹਮਣੇ ਦਿਖ ਰਿਹਾ ਹੈ ਉਹ ਲੋਕਾਂ ਵਾਸਤੇ ਹੈ, ਪਰ ਰਾਜਨੀਤਕ ਉਸ ਨੂੰ ਕਹਿੰਦੇ ਹਨ ਜਿਹੜਾ ਉਸ ਦੇ ਪਿੱਛਲੀ ਖੇਡ ਨੂੰ ਸਮਝ ਲਵੇ, ਤਾਂ ਹੀ ਸਾਨੂੰ ਪੰਜਾਬ ਦੀ ਚਿੰਤਾ ਹੁੰਦੀ ਹੈ। ਦਿੱਲੀ ਵਿਖੇ ਭਾਈ ਵੀਰ ਸਿੰਘ ਸਦਨ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਰੂਪ ਫੜੇ ਗਏ ਹਨ,
ਜੋ ਇਕ ਡੱਬੇ ਵਿਚ ਬੰਦ ਸੀ। ਉਨ੍ਹਾਂ ਕਿਹਾ ਕਿ ਅਸੀਂ ਉਥੇ ਲਾਈਬ੍ਰੇਰੀਅਨ ਦੇ ਤੌਰ ’ਤੇ ਗਏ। ਅਸੀਂ ਉਥੇ ਅਸੀਂ ਜਾ ਕੇ ਦੇਖਿਆ ਕਿ 400 ਸਰੂਪਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਉਹ ਉਥੇ ਨਹੀਂ ਹੈ। ਇਸ ਮੁੱਦੇ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਉਥੇ ਅਧਿਅਨ ਕਰਨ ਵਾਲਿਆਂ ਨੇ ਇਹ ਗੱਲ ਵੀ ਦੇਖੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਵਿਚ ਕੁੱਝ ਤੁਕਾਂ ਵੀ ਬਦਲੀਆਂ ਹੋਈਆਂ ਸਨ। ਸਾਡੀ ਬਾਣੀ ਨਾਲ ਛੇੜ ਛਾੜ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਪੂਰੀ ਬਾਣੀ ਬਾਰੇ ਪਤਾ ਹੀ ਨਾ ਲੱਗੇ। ਸਬੂਤ ਦੇ ਤੌਰ ’ਤੇ ਸਾਡੇ ਕੋਲ 400 ਸਰੂਪਾਂ ਦੀ ਵੀਡੀਉ ਪਈ ਹੈ ਜੋ ਸਹੀ ਜਗ੍ਹਾ ’ਤੇ ਪ੍ਰਕਾਸ਼ਿਤ ਨਹੀਂ ਹੋਏ।
ਅਸੀਂ ਮਾਮਲੇ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਤੇ ਸ਼ਿਕਾਇਤ ਦਿਤੀ ਹੈ। ਅਸੀਂ ਇਕ ਕਮੇਟੀ ਬਣਾ ਰਹੇ ਹਾਂ ਜੋ ਦੇਖੇਗੀ ਕਿ ਗੁਰੂ ਗ੍ਰੰਥ ਸਾਹਿਬ ’ਚ ਦਰਜ ਬਾਣੀ ਨਾਲ ਕੋਈ ਛੇੜ ਛਾੜ ਤਾਂ ਨਹੀਂ ਹੋ ਰਹੀ। ਦੇਸ਼ ਜਾਂ ਪੰਜਾਬ ਦਾ ਸੁਆਰਥ ਖ਼ਰਾਬ ਕਰਨ ਦਾ ਜ਼ਿੰਮੇਵਾਰ ਸਿਰਫ਼ ਆਰਐਸਐਸ ਹੈ। ਆਰਐਸਐਸ ਦਾ ਮੰਨਣਾ ਹੈ ਕਿ ਹਰ ਚੀਜ਼ ’ਤੇ ਆਪਣਾ ਹੱਕ ਜਤਾਉ। ਇਹ ਗੱਲ 1971 ’ਚ ਸ਼ੁਰੂ ਹੋਈ ਸੀ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਨ੍ਹਾਂ ਦੀ ਮੰਨੀ ਨਹੀਂ ਸੀ।
ਇਨ੍ਹਾਂ ਨੇ ਕਿਹਾ ਸੀ ਕਿ ਨਗਰ ਕੀਰਤਨ ਦੀ ਅਗਵਾਈ ਅਸੀਂ ਕਰਾਂਗੇ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਨ੍ਹਾਂ ਦੀ ਨਹੀਂ ਮੰਨੀ ਤੇ ਕਿਹਾ ਸੀ ਕਿ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਹੀ ਕਰਨਗੇ ਤੇ ਉਦੋਂ ਆਰਐਸਐਸ ਨੇ ਸਹੁੁੰ ਖਾਧੀ ਸੀ ਕਿ ਇਕ ਦਿਨ ਅਕਾਲ ਤਖ਼ਤ ਵੀ ਸਾਡੇ ਥੱਲੇ ਹੋਵੇਗਾ। ਅਸੀਂ ਜੀਵੇਂ ਚਾਹਾਂਗੇ ਸ੍ਰੀ ਅਕਾਲ ਤਖ਼ਤ ਸਾਹਿਬ ਉਦਾਂ ਹੀ ਹੋਵੇਗਾ। ਅਸੀਂ ਬੀਜੇਪੀ ਨੂੰ ਆਰਐਸਐਸ ਤੋਂ ਵੱਖ ਹੋ ਕੇ ਨਹੀਂ ਦੇਖ ਸਕਦੇ, ਪੰਜਾਬ ਵਿਚ ਬੀਜੇਪੀ ਨੂੰ ਅਕਾਲੀ ਲੈ ਕੇ ਆਏ ਹਨ। ਹੁਣ ਜੋ ਕੁੱਝ ਵੀ ਹੋ ਰਿਹਾ ਹੈ ਉਹ ਸਭ ਅਕਾਲੀ ਦਲ ਕਰ ਕੇ ਹੀ ਹੋ ਰਿਹਾ ਹੈ।
ਹਿਮਾਚਲ ਵਿਚ ਜੋ ਕੁੱਝ ਹੋ ਰਿਹਾ ਹੈ, ਜਿਸ ਵਿਚ ਅਮਨ ਸੂਦ ਵਰਗੇ ਬੰਦੇ ਮੋਹਰੀ ਹੋ ਕੇ ਅਜਿਹੇ ਕੰਮ ਕਰਵਾ ਰਹੇ ਹਨ। ਅਮਨ ਸੂਦ ਕੋਈ ਲੀਡਰ ਤਾਂ ਹੈ ਨਹੀਂ ਇਕ ਆਮ ਆਦਮੀ ਹੈ। ਉਸ ਦੀ ਕਿੰਦਾਂ ਹਿੰਮਤ ਹੋ ਜਾਂਦੀ ਹੈ ਕਿ ਉਹ ਕਿਸੇ ਨੂੰ ਰੋਕੇ। ਉਸ ਵਿਰੁਧ ਕੋਈ ਸ਼ਿਕਾਇਤ ਦਰਜ ਹੋਈ। ਫਿਰ ਉਹ ਇਕ ਵਿਅਕਤੀ ਦੀ ਬੇਕਪੂਫ਼ੀ ਕਾਰਨ ਹੋਰ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਸਾਡੇ ਸਿੱਖ ਭਰਾਵਾਂ ਨੂੰ ਰੋਕ ਰਹੇ ਹਨ ਤੇ ਪੁਲਿਸ ਉਥੇ ਖੜੀ ਤਮਾਸ਼ਾ ਦੇਖ ਰਹੀ ਹੈ, ਇਸ ਦਾ ਕੀ ਮਤਲਬ ਹੈ। ਜੇ ਅਮਨ ਸੂਦ ’ਤੇ ਨਾਲ ਦੀ ਨਾਲ ਕਾਰਵਾਈ ਹੁੰਦੀ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋਣਾ ਹੀ ਨਹੀਂ ਸੀ।
photo
ਸਾਡੇ ਦੇਸ਼ ਵਿਚ ਕੀਤੇ ਵੀ ਹਿੰਦੂ ਸੰਗਠਨ ’ਤੇ ਕੋਈ ਕਾਰਵਾਈ ਨਹੀਂ ਹੁੰਦੀ। ਸਾਡੇ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਜੋ ਮੈਂ ਕਰਾਂ ਉਹ ਕਿਸੇ ਨੇ ਨਾ ਕੀਤਾ ਹੋਵੇ, ਸਾਇਦ ਉਨ੍ਹਾਂ ਨੂੰ ਰਿਕਾਰਡ ਬਣਾਉਣ ਦਾ ਸ਼ੌਕ ਹੈ। ਬੀਜੇਪੀ ਪੰਜਾਬ ’ਚ ਕਿਉਂ ਨਹੀਂ ਆਉਂਦੀ ਕਿਉਂ ਕਿ ਲੋਕਾਂ ਨੂੰ ਪਤਾ ਹੈ ਕਿ ਜੇ ਬੀਜੇਪੀ ਪੰਜਾਬ ਵਿਚ ਆਈ ਤਾਂ ਇਹ ਸਾਨੂੰ ਮਾਲੀ ਨੁਕਸਾਨ ਦੇ ਨਾਲ-ਨਾਲ ਧਾਰਮਿਕ ਨੁਕਸਾਨ ਵੀ ਪਹੁੰਚਾਉਣਗੇ। ਇਹ ਜੋ ਪੰਜਾਬ ਵਿਚ ਬੰਬ ਸੁੱਟੇ ਜਾ ਰਹੇ ਹਨ ਜਾਂ ਫਿਰ ਮਸਜਿਦਾਂ ’ਤੇ ਪੱਥਰ ਸੁੱਟੇ ਜਾ ਰਹੇ ਹਨ ਜਾਂ ਫਿਰ ਹਿਮਾਚਲ ਪ੍ਰਦੇਸ਼ ’ਚ ਸਿੱਖਾਂ ਨਾਲ ਬੇਰੁਖੀ ਕੀਤੀ ਜਾ ਰਹੀ ਹੈ ਇਹ ਸਭ ਕੁੱਝ ਸੱਤਾ ਹਾਸਲ ਕਰਨ ਲਈ ਕੀਤਾ ਜਾ ਰਿਹਾ ਹੈ।