
ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹਨ, ਜਿੱਥੇ ਸਿਆਸੀ ਪਾਰਟੀਆਂ ਦੇ ਨੇਤਾ ਵੀ ਵੱਡੇ-ਵੱਡੇ ਵਾਅਦੇ ਕਰਦੇ ਹਨ...
ਗੁਰਦਾਸਪੁਰ : ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹਨ, ਜਿੱਥੇ ਸਿਆਸੀ ਪਾਰਟੀਆਂ ਦੇ ਨੇਤਾ ਵੀ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਵਾਅਦੇ ਪੂਰੇ ਨਾਲ ਹੋਣ ਕਾਰਨ ਪਾਕਿ ਸਰਹੱਦ ਨੇੜੇ ਵਸਦੇ ਲੋਕਾਂ ਨੂੰ ਕਾਫ਼ੀ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਸਭਾ ਹਲਕਾ ਗੁਰਦਾਸਪੁਰ ਨਾਲ ਸਬੰਧਤ ਮਕੌੜਾ ਪੱਤਣ ਦੇ ਪਾਰਲੇ ਪਾਸੇ ਪਾਕਿਸਤਾਨ ਦੀ ਸਰਹੱਦ ਨਾਲ ਰਹਿੰਦੇ ਸੱਤ ਪਿੰਡਾਂ ਦੇ ਲੋਕਾਂ ਦੇ ਸਬਰ ਦਾ ਪਿਆਲਾ ਆਖਿਰਕਾਰ ਭਰ ਗਿਆ ਹੈ, ਜਿਨ੍ਹਾਂ ਨੇ ਆਰਜ਼ੀ ਪੁਲ ਦੇ ਟੁੱਟਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਸਾਰ ਨਾ ਲਏ ਜਾਣ ਦੇ ਰੋਸ ਵਜੋਂ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ ਦਾ ਐਲਾਨ ਕੀਤਾ ਹੈ।
Village People
ਇਨ੍ਹਾ ਹੀ ਨਹੀਂ ਪੁਲ ਦੀ ਅਣਹੋਂਦ ਕਾਰਨ ਬੇਹੱਦ ਦੁਖੀ ਹੋ ਚੁੱਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਇਥੋਂ ਤੱਕ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਕੋਲ ਕਿਸੇ ਪਾਰਟੀ ਦੇ ਉਮੀਦਵਾਰ ਜਾਂ ਉਸ ਦਾ ਸਮਰਥਕ ਵੋਟਾਂ ਮੰਗਣ ਲਈ ਆਇਆ ਤਾਂ ਉਹ ਐਨੇ ਦੁਖੀ ਹਨ ਕਿ ਉਸ ਨੂੰ ਕੁੱਟਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਦਰਿਆ ਪਾਰ ਰਹਿੰਦੇ ਜਸਵੰਤ ਸਿੰਘ ਜੀ ਚੱਕ ਰੰਗਾ, ਬਲਦੇਵ ਸਿੰਘ ਤੂਰ ਬਾਨੀ, ਸਾਬਕਾ ਸਰਪੰਚ ਰੂਪ ਸਿੰਘ ਭਰਿਆਲ, ਹਰਭਜਨ ਸਿੰਘ ਮੰਮੀ ਚੱਕ ਰੰਗਾ, ਸਰੋਵਰ ਸਿੰਘ ਲਸਿਆਣ, ਮੋਹਨ ਸਿੰਕ ਕਚਲੇ ਝੰਬਰ,
Village People
ਕਸ਼ਮੀਰਾ ਸਿੰਘ ਕਚਲੇ ਝੰਬਰ, ਪ੍ਰਦੀਪ ਕੁਮਾਰ ਰਾਮ ਸਿੰਘ ਭਰਿਆਲ ਤੇ ਗੁਰਨਾਮ ਸਿੰਘ ਤੂਰ ਆਦਿ ਸਮੇਤ ਕਈ ਲੋਕਾਂ ਨੇ ਕਿਹਾ ਕਿ ਇਨ੍ਹਾਂ ਪਿੰਚਾਂ ਦੇ ਲੋਕ ਪਿਛਲੇ 7 ਦਹਾਕਿਆਂ ਤੋਂ ਇਸ ਸਥਾਨ ‘ਤੇ ਪੱਕੇ ਪੁਲ ਦੀ ਉਸਾਰੀ ਦੀ ਮੰਗ ਕਰਦੇ ਆ ਰਹੇ ਹਨ ਪਰ ਕਿਸੇ ਸਰਕਾਰ ਨੇ ਇਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹਰਕੇ ਵਾਰ ਚੋਣਾਂ ਦੌਰਾਨ ਤਕਰੀਬਨ ਸਾਰੀਆਂ ਪਾਰਟੀਆਂ ਦੇ ਆਗੂ ਇਨ੍ਹਾਂ ਲੋਕਾਂ ਨਾਲ ਵੱਡੇ ਵਾਅਦੇ ਕਰ ਕੇ ਜਾਂਦੇ ਹਨ ਪਰ ਅੱਜ ਤੱਕ ਕਿਸੇ ਨੇ ਅਮਲੀ ਰੂਪ ਵਿਚ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਸਰਕਾਰ ਵੱਲੋਂ ਬਣਾਇਆ ਆਰਜ਼ੀ ਪੁਲ ਰੁੜ੍ਹ ਗਿਆ ਸੀ, ਜਿਸਦਾ ਕੁਝ ਹਿੱਸਾ ਹੀ ਬਚਿਆ ਸੀ। ਪੁਲ ਦੇ ਇਸ ਹਿੱਸੇ ਨੂੰ ਦੂਜੇ ਪਾਸੇ ਨਾਲ ਜੋੜਨ ਲਈ ਲੋਕਾਂ ਦੀ ਸਹੂਲਤ ਵਾਸਤੇ ਮਿੱਟੀ ਦਾ ਰੈਂਪ ਰੂਪੀ ਰਸਤਾ ਬਣਾਇਆ ਗਿਆ ਸੀ ਪਰ ਬੀਤੇ ਕੱਲ੍ਹ ਉਹ ਵੀ ਰੁੜ੍ਹ ਗਿਆ। ਇਸ ਕਾਰਨ ਲੋਕਾਂ ਨੂੰ ਆਵਾਜਾਈ ਲਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪੁਲ ਟੁੱਟਣ ਨਾਲ ਕਿਸਾਨਾਂ ਦੇ ਸਿਰ ‘ਤੇ ਵੀ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ,
ਕਿਉਂਕਿ ਬਹੁਤ ਸਾਰੇ ਕਿਸਨਾਂ ਦਾ ਗੰਨਾ ਅਜੇ ਵੀ ਕੱਟਿਆ ਨਹੀਂ ਗਿਆ ਅਤੇ ਮਿੱਲਾਂ ਕੁਝ ਹੀ ਦਿਨਾਂ ਵਿਚ ਬੰਦ ਹੋ ਜਾਣ ਦੀ ਸੂਰਤ ਵਿਚ ਕਿਸਨਾਂ ਨੂੰ ਦੋਹਰੀ ਮਾਰ ਪਵੇਗੀ। ਇਲਾਕਾ ਵਾਸੀਆਂ ਨੇਕ ਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਵਿਕਾਸ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਇਨ੍ਹਾਂ ਪਿੰਚਾਂ ਦੇ ਲੋਕਾਂ ਨੂੰ ਇਸ ਨਰਕ ਚੋਂ ਕੱਝਣ ਲਈ ਕੋਈ ਸੰਜਦਗੀ ਨਹੀਂ ਦਿਖਾਈ ਜਾ ਰਹੀ। ਜਿਸ ਕਾਰਨ ਉਹ ਕਿਸੇ ਵੀ ਸੂਰਤ ਵਿਚ ਕਿਸੇ ਉਮੀਦਵਾਰ ਨੂੰ ਕੋਈ ਸਮਰਥਨ ਨਹੀਂ ਦੇਣਗੇ ਤੇ ਨਾ ਹੀ ਪਿੰਡਾਂ ‘ਚ ਵੜਨ ਦੇਣਗੇ।