ਰੇਲਵੇ ਫਾਟਕ ਬੰਦ ਹੋਣ ਕਾਰਨ ਸੋਸ਼ਲ ਡਿਸਟੈਂਸ ਦੀਆਂ ਉਡ ਰਹੀਆਂ ਹਨ ਧੱਜੀਆਂ
Published : Apr 22, 2020, 7:27 am IST
Updated : Apr 22, 2020, 7:27 am IST
SHARE ARTICLE
File Photo
File Photo

ਰੇਲਵੇ ਵਿਭਾਗ ਅੰਮਿ੍ਰਤਸਰ ਦੀ ਅਨਦੇਖੀ ਦੇ ਚੱਲਦਿਆਂ ਸਰਕਾਰਾਂ ਦੇ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈਆ ਜਾ ਰਹੀਆਂ ਹਨ। ਇਕ ਪਾਸੇ ਦੇਸ਼ ਵਿੱਚ ਲਾਕਡਾਊਨ

ਅੰਮਿ੍ਰਤਸਰ,  21 ਅਪ੍ਰੈਲ (ਅਰਵਿੰਦਰ ਵੜੈਚ): ਰੇਲਵੇ ਵਿਭਾਗ ਅੰਮਿ੍ਰਤਸਰ ਦੀ ਅਨਦੇਖੀ ਦੇ ਚੱਲਦਿਆਂ ਸਰਕਾਰਾਂ ਦੇ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈਆ ਜਾ ਰਹੀਆਂ ਹਨ। ਇਕ ਪਾਸੇ ਦੇਸ਼ ਵਿੱਚ ਲਾਕਡਾਊਨ ਅਤੇ ਕਰਫਿਊ ਲਗਾਉਣ ਦੇ ਆਦੇਸ਼ਾਂ ਤੋਂ ਬਾਅਦ ਸੋਸ਼ਲ ਡਿਸਟੈਂਸ ਬਣਾਉਣ ਲਈ ਬਾਰ-ਬਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਦੇਸ਼-ਵਿਦੇਸ਼ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋਣ ਦੇ ਬਾਵਜੂਦ ਵੀ ਲੋਕ ਸੁਧਰਨ ਦਾ ਨਾਮ ਨਹÄ ਲੈ ਰਹੇ ਹਨ।

ਅਜਿਹੇ ਹਾਲਾਤ ਭਗਤਾਂਵਾਲਾ ਦਾਨਾਮੰਡੀ ਰੇਲਵੇ ਫਾਟਕ ’ਤੇ ਦੇਖਣ ਨੂੰ ਮਿਲ ਰਹੇ ਹਨ। ਲੋਡਿੰਗ ਤੋਂ ਬਾਅਦ ਇੰਜਣ ਦੇ ਰੇਲਵੇ ਸਟੇਸ਼ਨ ਆਉਣ ਸਮੇਂ ਫਾਟਕ ਬੰਦ ਦੇ ਦੌਰਾਨ ਲੰਬੀਆਂ-ਲੰਬੀਆਂ ਵਾਹਣਾ ਦੀਆਂ ਲਾਈਨਾ ਲੱਗ ਜਾਂਦੀਆ ਹਨ। ਇਸਨੂੰ ਦੇਖ ਕੇ ਲੱਗਦਾ ਹੈ ਕਿ ਲੋਕ ਸਰਕਾਰ ਅਤੇ ਪੁਲਿਸ ਦੇ ਆਦੇਸ਼ਾਂ ਨੂੰ ਟਿਚ ਸਮਝਦੇ ਹਨ। ਫਾਟਕ ਬੰਦ ਦੇ ਦੌਰਾਨ ਰੋਜ਼ਾਨਾ ਉਥੇ ਵਾਹਨਾਂ ਦੀ ਲੱਗਦੀ ਭੀੜ ਨੂੰ ਦੇਖਣ ਤੋਂ ਲੱਗਦਾ ਹੈ ਕਿ ਲੋਕਾਂ ਵਿਚ ਕੋਰੋਨਾ ਵਾਇਰਸ ਦਾ ਕੋਈ ਡਰ ਨਹÄ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ। 

File photoFile photo

ਪੂਰੇ ਦੇਸ਼ ਵਿਚ ਲਾਕਡਾਊਨ ਹੋਣ ਦੇ ਬਾਵਜੂਦ ਵਿਭਾਗ ਵਲੋਂ ਅੰਮਿ੍ਰਤਸਰ ਤੋਂ ਵੇਰਕਾ ਅਤੇ ਅੰਮਿ੍ਰਤਸਰ ਤੋਂ ਭਗਤਾਵਾਲਾ ਜਾਣ ਵਾਲੀ ਰੇਲਵੇ ਲਾਈਨਾਂ ਦੀ ਰਿਪੇਅਰ ਦੇ ਲਈ ਕਰਮਚਾਰੀਆਂ ਨੂੰ ਲਗਾ ਦਿੱਤਾ ਗਿਆ। ਇੱਥੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਦੀਆਂ ਨਜਰ ਆਈਆਂ। ਇਸ ਸਬੰਧ ਵਿੱਚ ਰੇਲਵੇ ਅਧਿਕਾਰੀ ਓਨਕਾਰ ਸਿੰਘ ਨੇ ਦੱਸਿਆ ਕਿ ਲਾਈਨਾ ਦੀ ਜ਼ਰੂਰੀ ਰਿਪੇਅਰ ਨੂੰ ਦੇਖਦਿਆਂ ਕੁੱਝ ਸਮੇਂ ਲਈ ਰਿਪੇਅਰ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਸੀ। ਅਧਿਕਾਰੀਆਂ ਨੂੰ ਲਿਖੇ ਪੱਤਰ ਮੁਤਾਬਕ ਕੁੱਝ ਕੰਮ ਹੋਣਾ ਜ਼ਰੂਰੀ ਸੀ ਜਿਸਨੂੰ ਲੈ ਕੇ ਇਹ ਕੰਮ ਕਰਵਾਇਆ ਜਾ ਰਿਹਾ ਸੀ।

ਉਧਰ ਰੇਲਵੇ ਵਰਕਸ਼ਾਪ ਵਿਖੇ ਹੋਏ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਰਫਿਊ ਲਗਾਉਣ ਦੇ ਆਦੇਸ਼ ਹੋਣ ਦੇ ਬਾਵਜੂਦ ਵਰਕਸ਼ਾਪ ਵਿਖੇ ਇਕ ਠੇਕੇਦਾਰ ਵੱਲੋਂ ਸ਼ੈੱਡ ਦੀ ਰਿਪੇਅਰ ਕਰਵਾਈ ਜਾ ਰਹੀ ਸੀ ਜਿੱਥੇ ਸ਼ੈੱਡ ਦੀ ਰਿਪੇਅਰ ਦੌਰਾਨ ਬਿਨਾ ਸੇਫਟੀ ਬੈਲਟ ਦੇ ਕਾਰੀਗਰ ਨੂੰ ਛੱਤ ’ਤੇ ਚੜ੍ਹਾ ਦਿੱਤਾ ਗਿਆ। ਮੁਰੰਮਤ ਦੇ ਦੌਰਾਨ ਕਾਰੀਗਰ ਦਾ ਪੈਰ ਫਿਸਲਨ ਉਪਰੰਤ ਉਹ ਜ਼ਮੀਨ ਉਪਰ ਆ ਡਿੱਗਾ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਕਾਰੀਗਰ ਦੀ ਮੌਤ ਹੋਣ ਤੋਂ ਬਾਅਦ ਉਸਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਉਸਦੀ ਸੂਚਨਾ ਮਿਲਦਿਆਂ ਹੀ ਗੇਟ ਹਕੀਮਾਂ ਥਾਣੇ ਦੇ ਇੰਚਾਰਜ ਸੁਖਬੀਰ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਮਿ੍ਰਤਕ ਸ਼ਰੀਰ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement