ਚੰਡੀਗੜ੍ਹ ਨੂੰ ਰੋਗਗ੍ਰਸ਼ਤ ਖੇਤਰ ਐਲਾਨੇ ਜਾਣ ਮਗਰੋਂ 15 ਦਿਨ ਹੋਰ ਕਰਫ਼ਿਊ 'ਚ ਛੋਟ ਨਹੀਂ ਮਿਲੇਗੀ
Published : Apr 22, 2020, 10:48 am IST
Updated : Apr 22, 2020, 11:00 am IST
SHARE ARTICLE
ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ।
ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ।

ਪ੍ਰਸ਼ਾਸਨ ਵਲੋਂ ਪੰਜਾਬ ਦੀਆਂ ਹੱਦਾਂ ਸੀਲ

ਚੰਡੀਗੜ੍ਹ, 21 ਅਪ੍ਰੈਲ (ਸਰਬਜੀਤ ਢਿੱਲੋਂ) : ਯੂ.ਟੀ. ਪ੍ਰਸ਼ਾਸਨ ਵਲੋਂ ਚੰਡੀਗੜ੍ਹ ਸ਼ਹਿਰ ਨੂੰ ਰੋਗਗ੍ਰਸ਼ਤ ਏਰੀਆ ਐਲਾਨੇ ਜਾਣ ਬਾਅਦ ਫਿਲਹਾਲ ਅਗਲੇ 15 ਦਿਨਾਂ ਤਕ ਹੋਰ ਕਰਫ਼ਿਊ ਆਦਿ 'ਚ ਢਿੱਲ ਦਿਤੇ ਜਾਣ ਦੀ ਉਮੀਤ ਨਹੀਂ।


ਉੱਚ ਪਧਰੀ ਮੀਟਿੰਗ ਤੋਂ ਬਾਅਦ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਤੇ ਉਨ੍ਹਾਂ ਦੇ ਸਲਾਹਕਾਰ ਮਨੋਜ ਪਰਿੰਦਾ ਵਲੋਂ ਸ਼ਹਿਰ ਦੇ ਗਰੀਬਾਂ ਤੇ ਆਮ ਲੋਕਾਂ ਨੂੰ ਛੋਟੀਆਂ-ਮੋਟੀਆਂ ਰਿਆਇਤਾਂ ਦੇਣ ਬਾਅਦ ਕੰਨਟੇਨਮੈਂਟ ਜ਼ੋਨ 'ਚ 3 ਮਈ ਤਕ ਕੋਈ ਵੱਡੀ ਰਾਹਤ ਦੇਣ ਦੀ ਉਮੀਦ ਨਹੀਂ ਹੈ। ਉਨ੍ਹਾਂ ਵਲੋਂ ਸ਼ਹਿਰ ਵਾਸੀਆਂ ਨੂੰ ਆਪੋ-ਅਪਣੇ ਘਰਾਂ 'ਚ ਹੀ ਰਹਿਣ ਦਾ ਸਾਰਥਿਕ ਸੁਨੇਹਾ ਵਾਰ-ਵਾਰ ਦਿਤਾ ਜਾ ਰਿਹਾ ਹੈ।


ਚੰਡੀਗੜ੍ਹ ਪ੍ਰਸ਼ਾਸਨ ਵਲੋਂ ਧਨਾਸ ਕਾਲੋਨੀ ਵਿਚ ਕੋਰੋਨਾ ਦਾ ਇਕ ਮਰੀਜ਼ ਆਉਣ ਬਾਅਦ ਪੂਰੀ ਤਰ੍ਹਾਂ ਸੀਲ ਕਰ ਦਿਤਾ ਹੈ ਤਾਕਿ ਲੋਕ ਇਧਰ-ਉਧਰ ਨਾ ਜਾ ਸਕਣ। ਪ੍ਰਸ਼ਾਸਨ ਵਲੋਂ ਪੀ.ਜੀ.ਆਈ. ਵਿਚ ਕੋਰੋਨਾ ਦੇ ਮਰੀਜ਼ਾਂ ਨੂੰ ਪੀ.ਜੀ.ਆਈ. ਦੇ ਡਾਇਰੈਕਟਰ ਦੀ ਇਜਾਜ਼ਤ ਤੋਂ ਬਿਨਾਂ ਦਾਖ਼ਲ ਨਾ ਕਰਨ ਦੀਆਂ ਸਖ਼ਤ ਹਦਾਇਤਾਂ ਹਨ। ਪ੍ਰਸ਼ਾਸਨ ਨੂੰ ਜਿਸ ਖੇਤਰ 'ਚੋਂ ਮਰੀਜ਼ ਮਿਲੇਗਾ, ਉਸ ਪੂਰੇ ਖੇਤਰ ਨੂੰ ਸੀਲ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement