ਕਣਕ ਦੀ ਕਢਾਈ ਦੌਰਾਨ ਨੌਜਵਾਨ ਦੀ ਬਾਂਹ ਕੱਟੀ ਗਈ 
Published : Apr 22, 2020, 8:41 am IST
Updated : Apr 22, 2020, 8:41 am IST
SHARE ARTICLE
File Photo
File Photo

ਕ੍ਰਿਪਾਲ ਸਿੰਘ ਪੁਤਰ ਜਸਵੀਰ ਸਿੰਘ ਪਿੰਡ ਦਬਖੇੜਾ ਦੀ ਬੀਤੇ ਦਿਨੀਂ ਕਣਕ ਦੀ ਕਢਾਈ ਕਰਦੇ ਸਮੇਂ ਬਾਂਹ ਕੱਟੀ ਗਈ ਹੈ । ਇਸ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ

ਭਨੁਪਲੀ, 21 ਅਪ੍ਰੈਲ (ਅਵਤਾਰ ਸਿੰਘ ਬਹਿਲੂ) : ਕ੍ਰਿਪਾਲ ਸਿੰਘ ਪੁਤਰ ਜਸਵੀਰ ਸਿੰਘ ਪਿੰਡ ਦਬਖੇੜਾ ਦੀ ਬੀਤੇ ਦਿਨੀਂ ਕਣਕ ਦੀ ਕਢਾਈ ਕਰਦੇ ਸਮੇਂ ਬਾਂਹ ਕੱਟੀ ਗਈ ਹੈ । ਇਸ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁਕੀ ਹੈ । ਪ੍ਰਵਾਰ ਦੀ ਸਾਰੀ ਜਿੰਮੇਂਵਾਰੀ ਇਸ ਦੇ ਮੋਢਿਆਂ ’ਤੇ ਹੀ ਸੀ ਜੋ ਮਿਹਨਤ ਮਜਦੂਰੀ ਕਰ ਕੇ ਘਰ ਦਾ ਗੁਜਾਰਾ ਕਰਦਾ ਸੀ ।ਹੁਣ ਅਪੰਗ ਹੋਣ ਕਰ ਕੇ ਇਸਦੇ ਇਲਾਜ, ਦੋ ਵਕਤ ਦੀ ਪ੍ਰਵਾਰ ਲਈ ਰੋਟੀ ਅਤੇ ਹੋਰ ਨਿੱਜੀ ਲੋੜਾਂ ਲਈ ਘਰ ਵਿਚ ਮੁਸ਼ਕਲਾਂ ਦਾ ਪਹਾੜ ਟੁਟ ਗਿਆ ਹੈ । 

ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਪ੍ਰਧਾਨ ਸ੍ਰੀ ਗੁਰੂ ਗੋਬਿੰਦ ਸਿੱਘ ਸੁਪੋਰਟਸ ਕਲਬ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਸੁਖਦੇਵ ਸਿੰਘ ਸਾਬਕਾ ਸਰਪੰਚ ਖਾਨਪੁਰ, ਸਰਦਾਰਨੀ ਹਰਪ੍ਰੀਤ ਕੌਰ ਨੰਬਰਦਾਰ ਜਿੰਦਵੜੀ, ਸ੍ਰੀ ਸੁੱਚਾ ਸਿੰਘ ਖਟੜਾ ਸਾਬਕਾ ਸਰਪੰਚ ਮਹੈਣ, ਸ੍ਰ. ਹਰਦੇਵ ਸਿੰਘ ਦੇਬੀ, ਭਾਈ ਪਰਮਜੀਤ ਸਿੰਘ ਮੁੱਖ ਸੇਵਾਦਾਰ ਗੁ. ਕੁਸਟ ਨਿਵਾਰਨ ਭਾਤਪੁਰ ਸਾਹਿਬ, ਸ੍ਰੀ ਜਸਵੀਰ ਸਿੰਘ ਸਾਬਕਾ ਸਰਪੰਚ ਢੇਰ ਅਤੇ ਹੋਰ ਪਤਵੰਤਿਆਂ ਵਲੋਂ, ਸਮਰੱਥ ਅਤੇ ਦਿਆਲੂ ਲੋਕਾਂ ਨੂੰ ਇਸ ਪ੍ਰਵਾਰ ਦੀ ਹਰ ਪੱਖੋਂ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਆਰਥਕ ਪੱਖੋਂ ਬਣਦੀ ਇਮਦਾਦ ਉਸਦੀ ਵਿਧਵਾ ਮਾਤਾ ਨਾਲ ਮੋਬਾਇਲ ਨੰ.9501578718 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement