
ਪਿੰਡ ਸਰਦੂਲੇਵਾਲੇ ਵਿਚ ਇਕ ਵਿਅਕਤੀ ਵਲੋਂ ਪਤਨੀ ਦੇ ਨਾਜਾਇਜ਼ ਸਬੰਧਾਂ ਤੋ ਦੁਖੀ ਹੋ ਕੇ ਖ਼ੁਦਕਸ਼ੀ ਕਰ ਲਈ ਹੈ। ਥਾਣਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ
ਸਰਦੂਲਗੜ੍ਹ 21 ਅਪ੍ਰੈਲ (ਵਿਨੋਦ ਜੈਨ): ਪਿੰਡ ਸਰਦੂਲੇਵਾਲੇ ਵਿਚ ਇਕ ਵਿਅਕਤੀ ਵਲੋਂ ਪਤਨੀ ਦੇ ਨਾਜਾਇਜ਼ ਸਬੰਧਾਂ ਤੋ ਦੁਖੀ ਹੋ ਕੇ ਖ਼ੁਦਕਸ਼ੀ ਕਰ ਲਈ ਹੈ। ਥਾਣਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਰਛਪਾਲ ਸਿੰਘ ਨੇ ਦਸਿਆ ਕਿ ਲੱਖਾ ਸਿੰਘ ਦੇ ਭਰਾ ਗੋਰੀ ਸਿੰਘ ਨੇ ਪੁਲਿਸ ਨੂੰ ਬਿਆਨ ਦਿਤੇ ਹਨ ਕਿ ਉਸ ਦੇ ਭਰਾ ਲੱਖਾ ਸਿੰਘ ਦੀ ਪਤਨੀ ਰਮਨਦੀਪ ਕੌਰ ਦੇ ਉਮੀ ਰਾਮ ਨਾਲ ਨਾਜਾਇਜ਼ ਸਬੰਧ ਸਨ। ਉਹ ਦੋਵੇ ਰਲਕੇ ਲੱਖਾ ਸਿੰਘ ਨੂੰ ਪ੍ਰੇਸ਼ਾਨ ਕਰਦੇ ਸਨ। ਜਿਸ ਤੋਂ ਦੁੱਖੀ ਹੋ ਕੇ ਲੱਖਾ ਸਿੰਘ ਨੇ ਖੇਤ ਵਿਚ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਰਦੂਲਗੜ੍ਹ ਪੁਲਿਸ ਵਲੋ ਰਮਨਦੀਪ ਕੌਰ ਅਤੇ ਉਮੀ ਰਾਮ ਦੇ ਵਿਰੁਧ ਮਾਮਲਾ ਦਰਜ ਕਰ ਦਿਤਾ ਹੈ ਅਤੇ ਕਥਿਤ ਦੋਸ਼ੀਆਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।