
ਫੋਕਲ ਪੁਆਇੰਟ ਵਿਚ ਇਕ ਤੇਜ ਰਫ਼ਤਾਰ ਕਾਰ ਸਵਾਰ ਚਾਲਕ ਨੇ ਇਕ ਸਾਈਕਲ ਵਿਚ ਟੱਕਰ ਮਾਰ ਫਰਾਰ ਹੋ ਗਿਆ ਸਾਈਕਲ ਸਵਾਰ ਵਿਅਕਤੀ ਦੀ ਇਲਾਜ
ਲੁਧਿਆਣਾ, 21 ਅਪ੍ਰੈਲ (ਕਿਰਨਵੀਰ ਸਿੰਘ ਮਾਂਗਟ) : ਫੋਕਲ ਪੁਆਇੰਟ ਵਿਚ ਇਕ ਤੇਜ ਰਫ਼ਤਾਰ ਕਾਰ ਸਵਾਰ ਚਾਲਕ ਨੇ ਇਕ ਸਾਈਕਲ ਵਿਚ ਟੱਕਰ ਮਾਰ ਫਰਾਰ ਹੋ ਗਿਆ ਸਾਈਕਲ ਸਵਾਰ ਵਿਅਕਤੀ ਦੀ ਇਲਾਜ ਦੋਰਾਨ ਮੌਤ ਹੋ ਗਈ। ਰਾਮ ਨਗਰ ਮੁੰਡੀਆਂ ਕਲਾਂ ਵਾਸੀ ਭਵੇਸ ਕੁਮਾਰ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ’ਚ ਦਸਿਆ ਕਿ ਉਹ ਅਤੇ ਉਸਦਾ ਚਾਚਾ ਰਾਜ ਬਹਾਦਰ 68 ਸਾਲ ਅਪਣੇ ਸਾਈਕਲ ਤੇ ਫੋਕਲ ਪੁਆਇੰਟ ਕੰਮ ਜਾ ਰਿਹਾ ਸੀ ਜਦੋਂ ਉਹ ਰੂਟਰ ਧਰਮ ਕੰਡਾ ਚੌਂਕ ਫੇਸ 6 ਪਹੁੰਚਿਆ ਪਿਛੋਂ ਇਕ ਤੇਜ ਰਫ਼ਤਾਰ ਕਾਰ ਪੀਬੀ 10 ਐਫ ਵੀ 6536 ਦੇ ਚਾਲਕ ਨੇ ਲਾਪ੍ਰਵਾਹੀ ਨਾਲ ਕਾਰ ਉਸਦੇ ਸਾਈਕਲ ਵਿਚ ਮਾਰੀ ਜਿਸ ਨਾਲ ਉਸਦੇ ਚਾਚਾ ਰਾਜ ਬਹਾਦਰ ਦੇ ਕਾਫੀ ਸਟਾਂ ਲਗੀਆਂ ਅਤੇ ਉਹ ਦੂਰ ਗਿਰ ਗਏ ਅਤੇ ਕਾਰ ਸਵਾਰ ਕਾਰ ਲੈ ਕੇ ਫਰਾਰ ਹੋ ਗਿਆ।
ਉਸਦੇ ਚਾਚੇ ਰਾਜ ਬਹਾਦਰ ਦੇ ਕਾਫੀ ਸਟਾਂ ਲਗੀਆਂ ਉਸਨੇ ਲੋਕਾਂ ਦੀ ਮਦਦ ਨਾਲ ਰਾਜ ਬਾਹਦਰ ਨੂੰ ਸੀ ਐਮ ਸੀ ਹਸਪਤਾਲ ਦਾਖ਼ਲ ਕਰਵਾਇਆ ਉਸਦੇ ਚਾਚੇ ਦੀ ਇਲਾਜ ਦੋਰਾਨ ਮੌਤ ਹੋ ਗਈ। ਥਾਣਾ ਫੋਕਲ ਪੁਆਇੰਟ ਦੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਭਵੇਸ਼ ਕੁਮਾਰ ਦੀ ਸ਼ਿਕਾਇਤ ਤੇ ਨਾ ਮਾਲੂਮ ਕਾਰ ਸਵਾਰ ਵਿਅਕਤੀ ਦੇ ਵਿਰੁਧ ਮਾਮਲਾ ਦਰਜ ਕਰ ਲਾਸ਼ ਦਾ ਪੋਸਟਮਾਟਮ ਕਰਵਾ ਲਾਸ਼ ਵਾਰਿਸਾਂ ਹਵਾਲੇ ਕਰ ਕਾਰ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ।