
ਇਸ ਵਿਚ ਜੇਕਰ ਖਪਤਕਾਰਾਂ ਦੇ ਵੱਲੋਂ 10.05.2020 ਤੱਕ ਬਿਲਾਂ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਉਨ੍ਹਾਂ ਕੋਲੋ ਦੇਰੀ ਅਦਾਇਗੀ ਚਾਰਜ ਅਤੇ ਵਿਆਜ ਵਸੂਲ ਕੀਤਾ ਜਾਵੇਗਾ।
ਪੰਜਾਬ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਜਿੱਥੇ ਸਰਕਾਰ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਖਪਤਕਾਰਾਂ ਨੂੰ ਫਿਰ ਤੋਂ ਰਾਹਤ ਦਿੱਤੀ ਹੈ। ਪੰਜਾਬ ਰਾਜ ਬਿਜਲੀ ਲਿਮਟਿਡ ਦੇ ਇਕ ਬੁਲਾਰੇ ਵੱਲੋਂ ਜਾਣਕਾਰੀ ਦਿੰਦਿਆ ਕਿਹਾ ਗਿਆ ਕਿ ਬਿੱਜਲੀ ਦੇ ਬਿੱਲਾਂ ਦੀ ਮੌਜੂਦਾ ਅਦਾਇਗੀ ਮਿਤੀ ਮਹੀਨਾਵਾਰ/ਦਮਾਹੀ ਬਿੱਲਾਂ ਨਾਲ 10,000 ਤੱਕ ਅਤੇ ਸਾਰੇ ਉਦਯੋਗਿਕ ਖਪਤਕਾਰ ਅਰਥਾਤ ਸਮਾਲ ਪਾਵਰ, ਦਰਮਿਆਨੀ ਸਪਲਾਈ,
pspcl
ਅਤੇ ਵੱਡੀ ਸਪਲਾਈ ਤੋਂ ਭੁਗਤਾਨ ਯੋਗ 20 ਮਾਰਚ 2020 ਤੋਂ 9 ਮਈ 2020 ਤੱਕ ਦਾ ਵਾਧਾ ਨਾਲ ਬਿਨਾ ਭੁਗਤਾਨ ਸਰਚਾਰਜ ਨਾਲ ਅਜਾਇਗੀ ਦੇ ਕੀਤਾ ਹੈ। ਬੁਲਾਰੇ ਨੇ ਇਹ ਵੀ ਕਿਹਾ ਕਿ ਬਿੱਲਾਂ ਦੇ ਮੁਕਾਬਲੇ 21.4.2020 ਤੋਂ 30.4.2020 ਤੱਕ ਆਨਲਾਈਨ ਢੰਗਾਂ ਰਾਹੀ ਖਪਤਕਾਰਾਂ ਵੱਲੋਂ ਜਮਾਂ ਕੀਤੀ ਗਈ ਕਰਮ ਤੇ ਸਾਰੇ ਘਰੇਲੂ, ਵਪਾਰਕ, ਐੱਸ,ਪੀ. ਐੱਮ,ਐੱਸ. ਅਤੇ ਐੱਲ,ਐੱਸ ਉਦਯੋਗਿਕ ਖਪਤਕਾਰਾਂ ਨੂੰ 1 ਫੀਸਦੀ ਛੋਟ ਦਿੱਤੀ ਜਾਵੇਗੀ।
photo
10.5.2020 ਜਾਂ ਪਿਛਲੇ ਬਕਾਏ। ਇਹ 1 ਫੀਸਦੀ ਦੀ ਛੋਟ ਸਾਰੇ ਘਰੇਲੂ,ਵਪਾਰਿਕ ਐੱਸ,ਪੀ. ਐੱਮ,ਐੱਸ. ਅਤੇ ਐੱਲ,ਐੱਸ ਉਦਯੋਗਿਕ ਖਪਤਕਾਰਾਂ ਨੂੰ ਦਿੱਤੀ ਜਾਵੇਗੀ ਜੋ 21 ਅਪ੍ਰੈਲ ਤੋਂ 30 ਵਿਚ ਆਪਣੇ ਮੌਜੂਦਾ ਬਿੱਲਾਂ ਦੀ ਅਦਾਇਗੀ ਜਾਂ ਬਕਾਏ ਦੀ ਅਦਾਇਗੀ ਕਰਦੇ ਹਨ। ਇਸ ਦੇ ਨਾਲ ਹੀ ਬੁਲਾਰੇ ਨੇ ਦੱਸਿਆ ਕਿ ਸਾਰੇ ਘਰੇਲੂ,ਵਪਾਰਿਕ ਐੱਸ,ਪੀ. ਐੱਮ,ਐੱਸ. ਅਤੇ ਐੱਲ,ਐੱਸ ਉਦਯੋਗਿਕ ਖਪਤਕਾਰਾਂ ਨੂੰ ਜਿਨ੍ਹਾਂ ਨੇ ਆਪਣੇ ਬਿੱਲਾਂ ਦੀ ਪੇਸ਼ਗੀ ਅਦਾਇਗੀ ਕੀਤੀ ਹੈ ਨੂੰ 1 ਫੀਸਦੀ ਛੋਟ ਦਿੱਤੀ ਗਈ ਹੈ
PSPCL
ਅਤੇ ਇਹ ਛੋਟ ਦੀ ਰਕਮ ਖਪਤਕਾਰਾਂ ਦੇ ਅਗਲੇ ਬਿੱਲਾਂ ਵਿਚ ਜੋੜੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 1 ਮਈ ਤੋਂ 10 ਮਈ ਤੱਕ ਭੁਗਤਾਨ ਕਰਨ ਵਾਲੇ ਖਪਤਕਾਰਾਂ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਇਸ ਵਿਚ ਜੇਕਰ ਖਪਤਕਾਰਾਂ ਦੇ ਵੱਲੋਂ 10.05.2020 ਤੱਕ ਬਿਲਾਂ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਉਨ੍ਹਾਂ ਕੋਲੋ ਦੇਰੀ ਅਦਾਇਗੀ ਚਾਰਜ ਅਤੇ ਵਿਆਜ ਵਸੂਲ ਕੀਤਾ ਜਾਵੇਗਾ।
PSPCL
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।