
ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਕੋਲੋਂ ਸਹਿਮਤੀ ਫਾਰਮ ਭਰਵਾਉਣ ਲਈ ਆਖਿਆ ਗਿਆ
ਚੰਡੀਗੜ: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 12ਵੀਂ ਜਮਾਤ ਦੇ ਦੋ ਸੌ ਵਿਦਿਆਰਥੀਆਂ ਨੂੰ ਟ੍ਰੇਨਿੰਗ ਕਰਵਾਉਣ ਵਾਸਤੇ ਪੰਜ ਲੱਖ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਾਲ 12ਵੀਂ ਜਮਾਤ ਦੇ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਨੂੰ ਉਨਾਂ ਦੀ ਦਿਲਚਸਪੀ ਅਨੁਸਾਰ ਵੱਖ ਵੱਖ ਕੰਪਨੀਆਂ ਵਿੱਚ ਅਪਰੇਂਟਿਸਸ਼ਿਪ ਟ੍ਰੇਨਿੰਗ ਦਿੱਤੀ ਜਾਣੀ ਹੈ।
School Students
ਇਹ ਟ੍ਰੇਨਿੰਗ ਦੋ ਮਹੀਨੇ ਦੀ ਹੋਵੇਗੀ। ਟ੍ਰੇਨਿੰਗ ਦੌਰਾਨ ਵਿਭਾਗ ਵੱਲੋਂ ਪ੍ਰਤੀ ਮਹੀਨਾ ਪ੍ਰਤੀ ਵਿਦਿਆਰਥੀ 1250 ਰੁਪਏ ਸਟਾਈਪੇਂਡ ਦਿੱਤਾ ਜਾਵੇਗਾ। ਇਸ ਦੌਰਾਨ ਕੰਪਨੀ ਵੱਲੋਂ ਵੀ ਪ੍ਰਤੀ ਵਿਦਿਆਰਥੀ 1250 ਰੁਪਏ ਦਿੱਤੇ ਜਾਣਗੇ।
School Students
ਇਸ ਤਰ੍ਹਾਂ ਹਰੇਕ ਵਿਦਿਆਰਥੀ ਨੂੰ ਪ੍ਰਤੀ ਮਹੀਨਾ 2500 ਰੁਪਏ ਮਿਲਣਗੇ। ਬੁਲਾਰੇ ਅਨੁਸਾਰ ਵਿਦਿਆਰਥੀਆਂ ਨੂੰ ਇਹ ਸਿਖਲਾਈ ਉਨਾਂ ਦੀ ਸਲਾਨਾ ਪ੍ਰੀਖਿਆ ਮੁਕੰਮਲ ਹੋਣ ਤੋਂ ਬਾਅਦ ਦਿੱਤੀ ਜਾਵੇਗੀ। ਇਸ ਵਾਸਤੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਕੋਲੋਂ ਸਹਿਮਤੀ ਫਾਰਮ ਭਰਵਾਉਣ ਲਈ ਆਖਿਆ ਗਿਆ ਹੈ।
Students
ਬੁਲਾਰੇ ਅਨੁਸਾਰ ਅਪਰੇਂਟਿਸਸ਼ਿਪ ਦੇ ਦੋ ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਕੰਪਨੀ ਅਤੇ ਵਿਦਿਆਰਥੀ ਦੀ ਆਪਸੀ ਤਾਲਮੇਲ ਦੇ ਆਧਾਰ ’ਤੇ ਇਹ ਅਪਰੇਂਟਿਸਸ਼ਿਪ ਅੱਗੇ ਹੋਰ ਵਧਾਈ ਜਾ ਸਕਦੀ ਹੈ ਪਰ ਇਸ ਵਾਸਤੇ ਕੰਪਨੀ ਨੂੰ ਹੀ ਵਿਦਿਆਰਥੀ ਨੂੰ 2500 ਰੁਪਏ ਪ੍ਰਤੀ ਮਹੀਨਾ ਸਟਾਈਪੇਂਡ ਦੇਣਾ ਪਵੇਗਾ।