Punjab News: 12 ਸਾਲਾ ਇਜ਼ਾਨ ਨੇ ਆਟੋ ਮੋਬਾਈਲ ਇੰਜੀਨੀਅਰ ਬਣ ਕੇ ‘ਹੋਵਰ ਕਰਾਫ਼ਟ’ ਤਿਆਰ ਕੀਤਾ
Published : Apr 22, 2024, 11:12 am IST
Updated : Apr 22, 2024, 11:16 am IST
SHARE ARTICLE
12-year-old Izaan became an auto mobile engineer and designed a 'hover craft' News
12-year-old Izaan became an auto mobile engineer and designed a 'hover craft' News

Punjab News: ‘ਇੰਡੀਆ ਬੁੱਕ ਆਫ਼ ਰਿਕਾਰਡ’ ਵਿਚ ਨਾਂ ਦਰਜ ਕਰ ਕੇ ਅਪਣਾ ਤੇ ਮਾਪਿਆਂ ਦਾ ਨਾਂ ਚਮਕਾਇਆ

12-year-old Izaan became an auto mobile engineer and designed a 'hover craft' News : ਮਾਲੇਰਕੋਟਲਾ ਦੇ ਮਸ਼ਹੂਰ ਅਤੇ ਸੱਭ ਤੋਂ ਪੁਰਾਣੇ ਏਬੀਸੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਇਮੀਗ੍ਰੇਸ਼ਨ ਸੰਸਥਾ ‘ਮਾਕਾ’ ਮਾਲੇਰਕੋਟਲਾ ਦੇ ਪ੍ਰਧਾਨ ਇਮਤਿਆਜ਼ ਅਲੀ ਜੋ ਕਿ ਮਾਲੇਰਕੋਟਲਾ ਦੇ ਜੰਮਪਲ ਹਨ ਇਨ੍ਹਾਂ ਨੇ ਬਾਹਰਲੇ ਦੇਸ਼ਾ ਤੋਂ ਇਲਾਵਾ ਮਾਲੇਰਕੋਟਲਾ, ਲੁਧਿਆਣਾ ਤੇ ਹੋਰ ਸ਼ਹਿਰਾਂ ਵਿਚ ਵੀ ਦਫ਼ਤਰ ਖੋਲ੍ਹੇ ਹੋਏ ਹਨ ਜੋ ਇਮਾਨਦਾਰੀ ਨਾਲ ਬੱਚਿਆਂ ਨੂੰ ਆਈਲੈਟਸ ਕਰਵਾ ਕੇ ਬਾਹਰਲੇ ਦੇਸ਼ਾਂ ਵਿਚ ਸੈਟਲ ਕਰਵਾਉਂਦੇ ਹਨ। ਇਹ ਪੱਚੀ ਸਾਲਾਂ ਤੋਂ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਹਨ। 

ਇਹ ਵੀ ਪੜ੍ਹੋ: UP SHO News: SHO ਦੀ ਜ਼ਿੱਦ ਬਣੀ ਦੋ ਮੌਤਾਂ ਦਾ ਕਾਰਨ! ਛੁੱਟੀ ਨਾ ਦੇਣ 'ਤੇ ਪੁਲਿਸ ਮੁਲਾਜ਼ਮ ਦੀ ਪਤਨੀ ਅਤੇ ਨਵਜੰਮੇ ਬੱਚੇ ਦੀ ਹੋਈ ਮੌਤ

ਇਮਤਿਆਜ਼ ਅਲੀ ਨੇ ਗੱਲਬਾਤ ਕਰਦਿਆਂ ਦਸਿਆ ਕਿ ਮੇਰੇ ਬੇਟੇ ਦੇ ਮਨ ਵਿਚ ਸੀ ਕਿ ਮੈਂ ਇਕ ਆਟੋ ਮੋਬਾਈਲ ਇੰਜੀਨੀਅਰ ਬਣ ਕੇ ਲੋਕਾਂ ਦੀ ਸੇਵਾ ਕਰਾਂ ਜੋ ਅੱਜ ਮੇਰੇ ਹੋਣਹਾਰ ਬੇਟੇ ਇਜ਼ਾਨ ਨੇ ਕਰ ਵਿਖਾਇਆ ਹੈ ਮੇਰੇ ਘਰ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਹਰ ਵਕਤ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗਿਆ ਰਹਿੰਦਾ ਹੈ। ਮੈਨੂੰ ਬਹੁਤ ਖ਼ੁਸ਼ੀ ਮਹਿਸੂਸ ਹੋਈ ਕਿ ਮੇਰੇ ਬੇਟੇ ਦਾ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਨਾਂ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Punjab Congress News: ਪੰਜਾਬ ਕਾਂਗਰਸ ਨੂੰ ਅੱਜ ਲੱਗੇਗਾ ਇਕ ਹੋਰ ਝਟਕਾ, ਇਹ ਲੀਡਰ ਅਕਾਲੀ ਦਲ ਵਿਚ ਹੋ ਸਕਦੇ ਸ਼ਾਮਲ!  

12 ਸਾਲ ਦੇ ਇਜ਼ਾਨ ਅਲੀ ਨੇ ਇਕ ਅਜਿਹਾ ਹੋਵਰਕਰਾਫ਼ਟ ਵਿਕਸਤ ਕਰ ਕੇ ਇੰਡੀਆ ਬੁੱਕ ਆਫ਼ ਰਿਕਾਰਡ ’ਚ ਅਪਣਾ ਨਾਂ ਦਰਜ ਕਰਵਾਇਆ ਜੋ ਸੜਕ ਅਤੇ ਪਾਣੀ ’ਤੇ ਤੇਜ਼ ਰਫ਼ਤਾਰ ਨਾਲ ਚਲ ਸਕਦਾ ਹੈ। ਇਜ਼ਾਨ ਨੇ ਦਸਿਆ ਕਿ ਇਸ ‘ਹੋਵਰ ਕਰਾਫ਼ਟ’ ਨੂੰ ਬਣਾਉਣ ’ਚ ਤਿੰਨ ਮਹੀਨੇ ਲੱਗੇ ਹਨ। ਉਨ੍ਹਾਂ ਕਿਹਾ ਕਿ ਇਹ ਹੋਵਰ ਕਰਾਫ਼ਟ ਦਾ ਸੱਭ ਤੋਂ ਛੋਟਾ ਮਾਡਲ ਹੈ। ਇਸ ਨੂੰ ਤਿੰਨ ਬਰੱਸ਼ ਮੋਟਰਾਂ ਅਤੇ ਥਰੀ ਡੀ ਪ੍ਰਿੰਟਡ ਕੀਤੇ ਭਾਗਾਂ ਦੀ ਵਰਤੋਂ ਕਰ ਕੇ ਨਿਯੰਤਰਤ ਕੀਤਾ ਜਾ ਸਕਦਾ ਹੈ। ਹੋਵਰਕ੍ਰਾਫ਼ਟ ਉਨ੍ਹਾਂ ਦੇ ਹੇਠਾਂ ਹਵਾ ਦਾ ਕੁਸ਼ਨ ਬਣਾ ਕੇ ਕੰਮ ਕਰਦਾ ਹੈ ਜਿਸ ਕਾਰਨ ਇਹ ਸਤ੍ਹਾ ਤੋਂ ਉਪਰ ਤੈਰ ਸਕਦਾ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਲੁਧਿਆਣਾ ਦੇ ਦੁਗਰੀ ਫ਼ੇਜ਼-3 ਵਿਚ ਰਹਿਣ ਵਾਲੇ ਇਜ਼ਾਨ ਨੇ ਗੱਲਬਾਤ ਕਰਦਿਆਂ ਦਸਿਆ ਕਿ ਮੇਰੇ ਪਿਤਾ ਇਮਤਿਆਜ਼ ਅਲੀ ਇਕ ਕਾਰੋਬਾਰੀ ਅਤੇ ਇਮੀਗ੍ਰੇਸ਼ਨ ਦੇ ਖੇਤਰ ਵਿਚ ਸੱਭ ਤੋਂ ਪੁਰਾਣੇ ਅਤੇ ਤਜਰਬੇਕਾਰ  ਹਨ ਅਤੇ ਮੇਰੀ ਮੰਮੀ ਜੀ ਇਕ ਮਨੋÇਵਿਗਆਨੀ ਹੈ। ਉਹ ਅਪਣੇ ਬੇਟੇ ਦੀ ਪ੍ਰਾਪਤੀ ’ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਜਦੋਂ ਇਜ਼ਾਨ ਨੂੰ ਪੁਛਿਆ ਕਿ ਇੰਜੀਨੀਅਰ ਬਣਨ ਦਾ ਤੁਸੀਂ ਕਿਵੇਂ ਸੋਚਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਦਾਦਾ ਜੀ ਦੀ ਡਾਕਟਰੀ ਸਹਾਇਤਾ ਦੀ ਘਾਟ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਸ ਕਾਰਨ ਉਹ ਬਹੁਤ ਦੁਖੀ ਸਨ।

ਇਸ ਕਾਰਨ ਕੱੁਝ ਅਜਿਹਾ ਬਣਾਉਣ ਬਾਰੇ ਸੋਚਿਆ ਜੋ ਸਿਹਤ ਸੇਵਾਵਾਂ ਵਿਚ ਮਦਦਗਾਰ ਹੋਵੇ। ਉਦੋਂ ਤੋਂ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿਤੀ ਜਿਸ ਦੀ ਮੈਂ ਦੋ ਸਾਲਾਂ ਤੋਂ ਸਿਖਲਾਈ ਲੈ ਰਿਹਾ ਹਾਂ। ਮੇਰੀ ਪਿਛਲੇ ਤਿੰਨ ਮਹੀਨਿਆਂ ਦੀ ਮਿਹਨਤ ਰੰਗ ਲਿਆਈ। ਇਜ਼ਾਨ ਦੀ ਸਲਾਹਕਾਰ ਡਿੰਪਲ ਵਰਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਅਪਣੀ ਸਮਰੱਥਾ ਦੀ ਪੜਚੋਲ ਕਰਨ ਅਤੇ ਉਨ੍ਹਾਂ ਦੇ ਹੁਨਰ ਨੂੰ ਵਿਕਸਤ ਕਰਨ ਲਈ ਹਮੇਸ਼ਾ ਨੌਜਵਾਨਾਂ ਦੇ ਦਿਮਾਗ ਵਿਚ ਵਿਸ਼ਵਾਸ ਰਖਣਾ ਚਾਹੀਦਾ ਹੈ। ਸਾਰੇ ਵਿਦਆਰਥੀਆਂ ਨੂੰ ਸਿੱਖਣ, ਖੋਜ ਕਰਨ ਅਤੇ ਨਵੀਨਤਾ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ।
                                        (ਮਾਲੇਰਕੋਟਲਾ ਤੋਂ ਸਰਾਜਦੀਨ ਦਿਉਲ ਦੀ ਰਿਪੋਰਟ)

(For more Punjabi news apart from 12-year-old Izaan became an auto mobile engineer and designed a 'hover craft' News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement