Amritsar viral Video: ਨੌਜਵਾਨ ਨੇ ਥਾਣੇ 'ਚ 'ਡੇਢ ਲੱਖ ਦੇ ਕੇ ਆ ਗਿਆ ਛੁਟ ਕੇ' ਗੀਤ 'ਤੇ ਬਣਾਈ ਰੀਲ, ਵਾਇਰਲ ਹੋਣ 'ਤੇ ਪੁਲਿਸ ਨੇ ਚੱਕ ਲਿਆ

By : GAGANDEEP

Published : Apr 22, 2024, 10:28 am IST
Updated : Apr 22, 2024, 10:49 am IST
SHARE ARTICLE
The youth made a reel in the Amritsar police station
The youth made a reel in the Amritsar police station

Amritsar viral Video: ਪੁਲਿਸ ਨੇ ਚਿਤਾਵਨੀ ਦੇ ਕੇ ਕੀਤਾ ਰਿਹਾਅ

The youth made a reel in the Amritsar police station: ਅੰਮ੍ਰਿਤਸਰ 'ਚ ਇਕ ਨੌਜਵਾਨ ਨੂੰ ਥਾਣੇ 'ਚ ਵੀਡੀਓ ਬਣਾਉਣਾ ਮਹਿੰਗਾ ਪਿਆ। ਨੌਜਵਾਨ ਨੇ ਵੀਡੀਓ ਨੂੰ ਐਡਿਟ ਕੀਤਾ, ਇੱਕ ਗਾਣਾ ਲਗਾਇਆ ਅਤੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ। ਨੌਜਵਾਨ ਦੀ ਇਸ ਰੀਲ ਨੇ ਪੁਲਿਸ ਦੇ ਸੋਸ਼ਲ ਮੀਡੀਆ ਵਿੰਗ ਦਾ ਧਿਆਨ ਖਿੱਚਿਆ। ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਪਹਿਚਾਣ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

ਇਹ ਵੀ ਪੜ੍ਹੋ: Chandigarh News: ਪਾਣੀ ਦੀ ਬਰਬਾਦੀ ਨੂੰ ਲੈ ਕੇ ਨਗਰ ਨਿਯਮ ਸਖ਼ਤ, ਕੱਟ ਰਿਹਾ ਧੜਾ-ਧੜ ਚਾਲਾਨ, 345 ਨੂੰ ਨੋਟਿਸ ਜਾਰੀ

ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਤਰਸਿੱਕਾ ਦਾ ਹੈ। ਨੌਜਵਾਨ ਦੀ ਪਛਾਣ ਤਰਸਿੱਕਾ ਅਧੀਨ ਪੈਂਦੇ ਪਿੰਡ ਰਾਏਪੁਰ ਖੁਰਦ ਦੇ ਸਨਪ੍ਰੀਤ ਸਿੰਘ ਉਰਫ ਸੰਨੀ ਵਜੋਂ ਹੋਈ ਹੈ। ਸੰਨੀ ਨੇ ਪੁਲਿਸ ਨੂੰ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਹ ਆਪਣਾ ਚਰਿੱਤਰ ਸਰਟੀਫਿਕੇਟ ਲੈਣ ਲਈ ਤਰਸਿੱਕਾ ਥਾਣੇ ਆਇਆ ਸੀ।

ਇਹ ਵੀ ਪੜ੍ਹੋ: Household Things: ਪੁਰਾਣੇ ਅਖ਼ਬਾਰ ਦਾ ਇੰਜ ਕਰੋ ਇਸਤੇਮਾਲ

ਕੰਮ ਪੂਰਾ ਹੋਣ ਤੋਂ ਬਾਅਦ ਉਸ ਦੇ ਦੋਸਤ ਗਗਨਦੀਪ ਸਿੰਘ ਨੇ ਬਾਹਰ ਆਉਂਦੇ ਹੋਏ ਇਹ ਵੀਡੀਓ ਬਣਾਈ। ਇਹ ਵੀਡੀਓ ਕਰੀਬ 2 ਸਾਲ ਤੱਕ ਉਸ ਦੇ ਮੋਬਾਈਲ 'ਚ ਰਹੀ। ਕੱਲ੍ਹ ਹੀ, ਉਸ ਨੇ ਗੀਤ ਲਗਾ ਕੇ ਇਹ ਵੀਡੀਓ ਪੋਸਟ ਕੀਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਨੇ ਵੀਡੀਓ ਦੇਖ ਕੇ ਪਛਾਣ ਕੀਤੀ
ਸੰਨੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਸੋਸ਼ਲ ਮੀਡੀਆ ਸਰਵੀਲੈਂਸ ਟੀਮ ਨੇ ਇਹ ਵੀਡੀਓ ਵਾਇਰਲ ਹੁੰਦਾ ਦੇਖ ਲਿਆ। ਪੁਲਿਸ ਨੇ ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਦਾ ਡਾਟਾ ਕੱਢ ਲਿਆ ਹੈ। ਇਹ ਖਾਤਾ ਸਨਪ੍ਰੀਤ ਸਿੰਘ ਉਰਫ ਸੰਨੀ ਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸੰਨੀ ਦੇ ਘਰ ਅਤੇ ਪਿੰਡ ਦਾ ਪਤਾ ਲਗਾ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

ਮੁਆਫੀਨਾਮਾ ਲਿਖਵਾ ਲਿਆ, ਪੁਲਿਸ ਨੇ ਦਿੱਤੀ ਚੇਤਾਵਨੀ
ਪੰਜਾਬ ਪੁਲਿਸ ਨੇ ਸੰਨੀ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀਡੀਓ ਡਿਲੀਟ ਕਰਨ ਲਈ ਕਿਹਾ। ਇੰਨਾ ਹੀ ਨਹੀਂ ਸੰਨੀ ਨੇ ਇਸ ਦੇ ਲਈ ਪੁਲਿਸ ਤੋਂ ਮੁਆਫੀ ਵੀ ਮੰਗੀ ਹੈ। ਸੰਨੀ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਥਾਣੇ ਅੰਦਰ ਵੀਡੀਓ ਨਹੀਂ ਬਣਾਈ ਜਾਂਦੀ। ਉਸ ਨੇ 2 ਸਾਲ ਪਹਿਲਾਂ ਵੀਡੀਓ ਬਣਵਾਈ ਸੀ। ਉਹ ਨਿਯਮਿਤ ਤੌਰ 'ਤੇ ਇੰਸਟਾਗ੍ਰਾਮ 'ਤੇ ਆਪਣੀਆਂ ਰੀਲਾਂ ਪੋਸਟ ਕਰਦਾ ਹੈ। ਪੁਲਿਸ ਨੇ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।

(For more Punjabi news apart from The youth made a reel in the Amritsar police station, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement