
Sangrur News : 50 ਏਕੜ ਕਣਕ ਤੇ ਨਾੜ ਸੜ ਕੇ ਸੁਆਹ, ਟਰੈਕਟਰਾਂ ਦੀ ਮਦਦ ਨਾਲ ਅੱਗ 'ਤੇ ਪਾਇਆ ਕਾਬੂ
Sangrur News in Punjabi : ਸੰਗਰੂਰ ਦੇ ਧੂਰੀ ਨਜ਼ਦੀਕ ਹਰਚੰਦਪੁਰ ਪਿੰਡ ਦੇ ਖੇਤਾਂ ’ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਈ ਹੈ। ਪਿੰਡ ਦੇ ਕਿਸਾਨਾਂ ਮੁਤਾਬਕ 50 ਏਕੜ ਦੇ ਕਰੀਬ ਕਣਕ ਅਤੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਈ ਹੈ। ਇਸ ਮੌਕੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੇ ਵੱਡੇ ਇਕੱਠ ਹੋਣ ਦੇ ਟਰੈਕਟਰਾਂ ਦੀ ਮਦਦ ਦੇ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਕਿਸਾਨਾਂ ਮੁਤਾਬਕ ਉਹਨਾਂ ਨੂੰ ਸ਼ੰਕਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।
ਇਸ ਮੌਕੇ ਕਿਸਾਨਾਂ ਵੱਲੋਂ ਨੁਕਸਾਨ ਨਹੀਂ ਗਈ ਕਣਕ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
(For more news apart from A terrible fire broke out in fields Harchandpur village in Sangrur News in Punjabi, stay tuned to Rozana Spokesman)