
ਕਾਤਲਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ : ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ
ਫਿਰੋਜ਼ਪੁਰ : ਥਾਣਾ ਸਿਟੀ ਦੇ ਮਹਿਜ਼ 200 ਮੀਟਰ ਘੇਰੇ ’ਚ 2 ਅਣਪਛਾਤੇ ਬੇਖ਼ੌਫ਼ ਗੈਂਗਸਟਰਾਂ ਵੱਲੋਂ ਮੰਗਲਵਾਰ ਦੇਰ ਸ਼ਾਮ ਗੋਲ਼ੀਆਂ ਚਲਾ ਕੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ। ਹਾਲਾਂਕਿ ਇਸ ਸਬੰਧੀ ਪਰਿਵਾਰਕ ਮੈਂਬਰ ਕਿਸੇ ਤਰ੍ਹਾਂ ਦੀ ਦੁਸ਼ਮਣੀ ਤੋਂ ਇਨਕਾਰ ਕਰ ਰਹੇ ਹਨ,ਪਰ ਪੁਲਿਸ ਸੂਤਰਾਂ ਮੁਤਾਬਿਕ ਇਹ ਵਾਰਦਾਤਾਂ ਕਿਸੇ ਤਰ੍ਹਾਂ ਦੀਆਂ ਗੈਂਗਸਟਰ ਗਤੀਵਿਧੀਆਂ ਨਾਲ ਜੁੜੀਆਂ ਹੋ ਸਕਦੀਆਂ ਹਨ।
ਇਸ ਮੌਕੇ ਫੌਰੈਂਸਿਕ ਐਕਸਪਰਟ ਵੀ ਉਨ੍ਹਾਂ ਦੇ ਨਾਲ ਸਨ। ਦੋਵਾਂ ਸ਼ੂਟਰਾਂ ਵੱਲੋਂ ਪਹਿਲੀ ਵਾਰਦਾਤ ਥਾਣਾ ਸਿਟੀ ਦੇ ਬਿਲਕੁੱਲ ਪਿਛਲੇ ਪਾਸੇ ਸਥਿਤ ਮਨਜੀਤ ਪੈਲੇਸ ਦੇ ਨਾਲ ਵਾਲੀ ਗਲੀ ਵਿਚ ਅੰਜਾਮ ਦਿੱਤਾ ਗਿਆ। ਇਥੇ ਇਕ ਨੌਜਵਾਨ ਦਾ ਕਤਲ ਕਰਕੇ ਦੋਵੇਂ ਥੋੜੀ ਦੂਰੀ ’ਤੇ ਸਥਿਤ ਮੈਗਜ਼ੀਨੀ ਗੇਟ ਵਾਲੀ ਗਲੀ ’ਚ ਆ ਗਏ। ਇੱਥੇ ਉਨ੍ਹਾਂ ਇਕ ਦੁਕਾਨ ਅੰਦਰ ਐੱਲਈਡੀ ਠੀਕ ਕਰਵਾਉਣ ਆਏ ਇਕ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਮਾਰ ਦਿੱਤਾ।