
ਪਾਇਲਟ ਇਕੱਲਾ ਉਡਾਣ ਭਰ ਰਿਹਾ ਸੀ। ਜਹਾਜ਼ ਨੇ ਅਮਰੇਲੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ।
ਅਮਰੇਲੀ : ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ’ਚ ਮੰਗਲਵਾਰ ਦੁਪਹਿਰ ਇਕ ਰਿਹਾਇਸ਼ੀ ਇਲਾਕੇ ’ਚ ਇਕ ਨਿੱਜੀ ਹਵਾਬਾਜ਼ੀ ਅਕੈਡਮੀ ਦਾ ਟ੍ਰੇਨਰ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ’ਚ ਇਕ ਟ੍ਰੇਨੀ ਪਾਇਲਟ ਦੀ ਮੌਤ ਹੋ ਗਈ। ਜਹਾਜ਼ ਇਕ ਖੁੱਲੇ ਪਲਾਟ ’ਚ ਡਿੱਗਣ ਤੋਂ ਪਹਿਲਾਂ ਦਰੱਖਤ ਨਾਲ ਟਕਰਾ ਗਿਆ।
ਅਮਰੇਲੀ ਦੇ ਪੁਲਿਸ ਸੁਪਰਡੈਂਟ ਸੰਜੇ ਖਰਾਤ ਨੇ ਦਸਿਆ ਕਿ ਜਹਾਜ਼ ਦੁਪਹਿਰ ਕਰੀਬ 12:30 ਵਜੇ ਅਮਰੇਲੀ ਕਸਬੇ ਦੇ ਗਿਰੀਆ ਰੋਡ ਇਲਾਕੇ ’ਚ ਅਣਪਛਾਤੇ ਕਾਰਨਾਂ ਕਰ ਕੇ ਰਿਹਾਇਸ਼ੀ ਇਲਾਕੇ ’ਚ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਟ੍ਰੇਨੀ ਪਾਇਲਟ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਾਇਲਟ ਇਕੱਲਾ ਉਡਾਣ ਭਰ ਰਿਹਾ ਸੀ। ਜਹਾਜ਼ ਨੇ ਅਮਰੇਲੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ।