ਪੰਜਾਬ ਦੀਆਂ 32 ਹਜ਼ਾਰ ਔਰਤਾਂ ਐਨਆਰਆਈ ਪਤੀਆਂ ਤੋਂ ਪੀੜਤ
Published : Dec 16, 2018, 1:01 pm IST
Updated : Dec 16, 2018, 1:01 pm IST
SHARE ARTICLE
ABBNHI started a struggle against deceitful husbands
ABBNHI started a struggle against deceitful husbands

ਪੰਜਾਬ ਵਿਚ ਅਜਿਹੀਆਂ 32 ਹਜ਼ਾਰ ਤੋਂ ਵੱਧ ਔਰਤਾਂ ਹਨ ਜੋ ਧੋਖੇਬਾਜ਼ ਐਨਆਰਆਈ ਪਤੀਆਂ ਦੀਆਂ ਸਤਾਈਆਂ...

ਸੰਗਰੂਰ (ਸਸਸ) : ਪੰਜਾਬ ਵਿਚ ਅਜਿਹੀਆਂ 32 ਹਜ਼ਾਰ ਤੋਂ ਵੱਧ ਔਰਤਾਂ ਹਨ ਜੋ ਧੋਖੇਬਾਜ਼ ਐਨਆਰਆਈ ਪਤੀਆਂ ਦੀਆਂ ਸਤਾਈਆਂ ਹੋਈਆਂ ਹਨ। ਪਤੀ ਦੇ ਧੋਖੇ ਤੋਂ ਪ੍ਰੇਸ਼ਾਨ ਹੋ ਕੇ ਲੁਧਿਆਣਾ ਦੀ ਸਤਵਿੰਦਰ ਕੌਰ ਨੇ 2 ਸਾਲ ਪਹਿਲਾਂ ਅਜਿਹੀਆਂ ਹੀ ਔਰਤਾਂ ਨੂੰ ਨਾਲ ਲੈ ਕੇ ਅਬੈਡਿਡ ਬਰਾਈਡਸ ਬਾਏ ਐਨਆਰਆਈ ਹਸਬੈਂਡਸ ਇੰਟਰਨੈਸ਼ਨਲੀ (ਏਬੀਬੀਐਨਐਚਆਈ) ਮਤਲਬ ‘ਹੁਣ ਨਹੀਂ’ ਸੰਸਥਾ ਬਣਾ ਕੇ ਧੋਖੇਬਾਜ਼ ਪਤੀਆਂ ਦੇ ਵਿਰੁੱਧ ਸੰਘਰਸ਼ ਸ਼ੁਰੂ ਕੀਤਾ।

ਸੰਸਥਾ ਨਾਲ 350 ਔਰਤਾਂ ਜੁੜ ਕੇ ਇਨਸਾਫ਼ ਦੀ ਲੜਾਈ ਲੜ ਰਹੀਆਂ ਹਨ। ਸੰਘਰਸ਼ ਦੀ ਬਦੌਲਤ ਸੰਸਥਾ 100 ਦੇ ਲਗਭੱਗ ਧੋਖੇਬਾਜ਼ ਪਤੀਆਂ ਦੇ ਪਾਸਪੋਰਟ ਰੱਦ ਕਰਵਾ ਚੁੱਕੀ ਹੈ। ਇਸ ਦੇ ਬਾਵਜੂਦ ਸਰਕਾਰ ਇਨ੍ਹਾਂ ਔਰਤਾਂ ਦੇ ਪਤੀਆਂ ਨੂੰ ਵਿਦੇਸ਼ ਤੋਂ ਲਿਆਉਣ ਵਿਚ ਨਾਕਾਮ ਹੈ। ਸੰਸਥਾ ਦੀਆਂ ਔਰਤਾਂ ਸ਼ਨਿਚਰਵਾਰ ਨੂੰ ‘ਆਪ’ ਸਾਂਸਦ ਭਗਵੰਤ ਮਾਨ ਨੂੰ ਮਿਲੀਆਂ ਅਤੇ ਮੰਗ ਕੀਤੀ ਕਿ ਸਰਕਾਰ ਛੇਤੀ ਕਾਨੂੰਨ ਬਣਾਏ ਤਾਂਕਿ ਉਨ੍ਹਾਂ ਦੇ ਪਤੀਆਂ ਨੂੰ ਵਾਪਸ ਲਿਆਂਦਾ ਜਾ ਸਕੇ।

ਲੁਧਿਆਨਾ ਦੀ ਸਤਵਿੰਦਰ ਕੌਰ ਨੇ ਦੱਸਿਆ ਕਿ 9 ਸਾਲ ਪਹਿਲਾਂ ਕਈ ਸੁਪਨੇ ਵਿਖਾ ਕੇ ਸਰਕਾਰੀ ਨੌਕਰੀ ਛੁਡਵਾ ਦਿਤੀ। ਫਿਰ ਵਿਆਹ ਕੀਤਾ ਅਤੇ ਵਿਦੇਸ਼ ਭੱਜ ਗਿਆ। ਜ਼ਾਇਦਾਦ ਬਚਾਉਣ ਲਈ ਸਸੁਰਾਲ ਵਾਲਿਆਂ ਨੇ ਬੇਟੇ ਨੂੰ ਬੇਦਖ਼ਲ ਕਰ ਦਿਤਾ ਤਾਂਕਿ ਉਸ ਉਤੇ ਕਾਰਵਾਈ ਨਹੀਂ ਹੋਵੇ। ਉਨ੍ਹਾਂ ਨੇ ਦੱਸਿਆ ਕਿ ‘ਹੁਣ ਨਹੀਂ’ ਸੰਸਥਾ ਬਣਾ ਕੇ ਪਤੀ ਨੂੰ ਵਾਪਸ ਲਿਆਉਣ ਲਈ ਸੰਘਰਸ਼ ਕਰ ਰਹੀ ਹਾਂ। ਫੂਲੁਵਾਲਾ ਡੋਡ ਦੀ ਬੀਰਪਾਲ ਕੌਰ ਦਾ ਵਿਆਹ 7 ਸਾਲ ਪਹਿਲਾਂ ਇੰਗਲੈਂਡ ਦੇ ਪ੍ਰਿਤਪਾਲ ਸਿੰਘ ਨਾਲ ਹੋਇਆ ਸੀ।

ਉਹ 6 ਸਾਲ ਤੋਂ ਵਾਪਸ ਨਹੀਂ ਪਰਤਿਆ। ਪੇਕੇ ਵਾਲਿਆਂ ਉਤੇ ਬੋਝ ਬਣੀ ਹਾਂ। ਪਤੀ ਨੇ ਮੋਬਾਇਲ ਨੰਬਰ ਤੱਕ ਬਦਲ ਲਿਆ ਹੈ। ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ ਹੈ। ਲੁਧਿਆਣਾ ਦੀ ਪਲਵਿੰਦਰ ਕੌਰ ਦਾ ਵਿਆਹ ਸਿੰਦਰ ਸਿੰਘ ਨਾਲ ਹੋਇਆ ਸੀ। ਭੈਣ ਦੇ ਵਿਆਹ ਦੇ ਦਿਨ ਵਿਦੇਸ਼ ਜਾਣ ਲਈ  8 ਲੱਖ ਰੁਪਏ ਮੰਗੇ। ਨਾ ਦੇਣ ‘ਤੇ ਵਿਆਹ ਛੱਡ ਕੇ ਭੱਜ ਗਿਆ। ਸਹੁਰੇ ਪਰਵਾਰ ਨੇ ਉਸ ਉਤੇ ਪਤੀ ਦੇ ਕਤਲ ਦਾ ਝੂਠਾ ਇਲਜ਼ਾਮ ਲਗਾ ਦਿਤਾ। ਜਦੋਂ ਕਿ ਸਿੰਦਰ ਬਹਿਰੀਨ ਵਿਚ ਹੈ।

ਕੋਰਟ ਕੇਸ ਕਰ ਕੇ ਪਤੀ ਦਾ ਪਾਸਪੋਰਟ ਰੱਦ ਕਰਵਾਉਣ ‘ਤੇ ਵੀ ਸਰਕਾਰ ਉਸ ਨੂੰ ਵਾਪਸ ਨਹੀਂ ਲਿਆ ਸਕੀ। ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਰੋਜ਼ ਅਜਿਹੇ ਕੇਸ ਆ ਰਹੇ ਹਨ। ਫਿਰ ਵੀ ਵਿਦੇਸ਼ੀ ਮੁੰਡਿਆਂ ਨਾਲ ਵਿਆਹ ਹੋ ਰਹੇ ਹਨ। ਛੇਤੀ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਸਮਾਂ ਲੈ ਕੇ ਸੰਸਥਾ ਦੀ ਬੈਠਕ ਕਰਵਾਈ ਜਾਵੇਗੀ ਤਾਂਕਿ ਅਜਿਹੇ ਪਤੀਆਂ ਨੂੰ ਵਾਪਸ ਲਿਆਇਆ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement