
ਵੀਰ ਬੋਤਲਾਂ ਸ਼ਰਾਬ ਅਤੇ 14 ਡਰੱਮ ਬਰਾਮਦ
ਮੰਡੀ ਪੰਨੀਵਾਲਾ ਫੱਤਾ, 21 ਮਈ (ਸਤਪਾਲ ਸਿੰਘ): ਪਿੰਡ ਕੱਟਿਆਂ ਵਾਲੀ ਵਿਖੇ ਵੱਖ-ਵੱਖ ਪੁਲਿਸ ਟੀਮਾਂ ਨੇ ਛਾਪਾਮਾਰੀ ਕਰਦਿਆਂ ਵੱਡੀ ਮਾਤਰਾ 'ਚ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਦ ਕਿ 4 ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਅੱਜ ਅਬੋਹਰ ਬ੍ਰਾਂਚ ਕੱਟਿਆਂਵਾਲੀ ਵਿਖੇ ਛਾਪਾਮਾਰੀ ਦੌਰਾਨ 30 ਹਜ਼ਾਰ ਲੀਟਰ ਲਾਹਣ ਬਰਾਮਦ ਕਰਦਿਆਂ ਮੌਕੇ 'ਤੇ ਹੀ ਨਸ਼ਟ ਕੀਤੀ।
ਇਸ ਤੋਂ ਇਲਾਵਾ ਹੋਰ 14 ਡਰੱਮ (2800 ਲੀਟਰ ਲਾਹਣ) ਅਤੇ 2 ਚਾਲੂ ਭੱਠੀਆਂ ਬ੍ਰਾਮਦ ਕੀਤੀਆਂ, 20 ਬੋਤਲਾਂ ਸ਼ਰਾਬ ਨਾਜਾਇਜ਼ ਅਤੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਦੇ 4 ਵਿਅਕਤੀ ਫ਼ਰਾਰ ਹੋ ਗਏ ਜਿੰਨਾਂ ਦੀ ਭਾਲ ਜਾਰੀ ਹੈ।
ਥਾਣਾ ਕਬਰਵਾਲਾ ਵਿਖੇ ਪੁਲਿਸ ਨੇ ਛੇ ਵਿਅਕਤੀਆਂ ਰਾਜੂ ਪੁੱਤਰ ਗੁਲਾਬ ਸਿੰਘ, ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ, ਗੋਲਾ ਪੁੱਤਰ ਅਮਰ ਸਿੰਘ, ਬਿੰਦਰ ਸਿੰਘ ਪੁੱਤਰ ਸੰਤੋਖ ਸਿੰਘ, ਸੰਦੀਪ ਸਿੰਘ ਪੁੱਤਰ ਸਾਹਿਬ ਸਿੰਘ, ਤਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਪਿੰਡ ਕੱਟਿਆਂਵਾਲੀ ਵਿਰੁਧ ਮਾਮਲਾ ਦਰਜ ਕੀਤਾ ਹੈ।