ਸਿੱਖਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਸਿਫ਼ਾਰਸ਼ ਕਰੇ ਭਾਰਤ ਸਰਕਾਰ
Published : May 22, 2020, 3:57 am IST
Updated : May 22, 2020, 3:57 am IST
SHARE ARTICLE
File Photo
File Photo

ਕੋਰੋਨਾ ਸੰਕਟ ਸਮੇਂ ਸਿੱਖ ਭਾਈਚਾਰੇ ਨੇ ਬਿਨਾਂ ਭੇਦ-ਭਾਵ ਦੇ ਮਾਨਵਤਾ ਦੀ ਸੇਵਾ ਕੀਤੀ : ਗਰਗ

ਚੰਡੀਗੜ੍ਹ : ਚੰਡੀਗੜ੍ਹ 'ਆਪ' ਦੇ ਕਨਵੀਨਰ ਪ੍ਰੇਮ ਗਰਗ ਨੇ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਸੰਕਟ ਦੌਰਾਨ ਮਨੁੱਖਤਾ ਦੀ ਬਿਨਾਂ ਵਿਤਕਰੇ ਸੇਵਾ ਕਰਨ ਲਈ ਭਾਰਤ ਸਰਕਾਰ ਨੂੰ ਸਿੱਖ ਭਾਈਚਾਰੇ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿਤੇ ਜਾਣ ਦੀ ਸਿਫ਼ਾਰਸ਼ ਕਰਨੀ ਚਾਹੀਦੀ ਹੈ।

Sikh Sikh

ਅਪਣੇ ਇਕ ਟਵੀਟ ਵਿਚ ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਦੁਨੀਆਂ ਭਰ ਨੂੰ ਦਰਪੇਸ਼ ਇਸ ਸੰਕਟ ਦੇ ਸਮੇਂ ਬਿਨਾਂ ਧਰਮ ਤੇ ਕੌਮੀਅਤ ਦਾ ਵਿਤਕਰਾ ਕੀਤਿਆਂ ਮੁਫ਼ਤ ਲੰਗਰ ਛਕਾਇਆ ਤੇ ਰਹਿਣ ਲਈ ਠਿਕਾਣੇ ਦਿਤੇ। ਇਸ ਲਈ ਇਸ ਕੌਮ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਸ੍ਰੀ ਪ੍ਰੇਮ ਗਰਗ ਨੇ ਅੱਗੇ ਲਿਖਿਆ ਹੈ

File photoFile photo

ਕਿ ਦੁਨੀਆਂ ਉਤੇ ਜਦੋਂ ਵੀ ਕੋਈ ਮੁਸੀਬਤ ਆਈ ਤਾਂ ਸਿੱਖਾਂ ਨੇ ਅਪਣੀ ਤੇ ਅਪਣੇ ਪਰਵਾਰ ਦੀ ਚਿੰਤਾ ਛੱਡ ਕੇ ਸਰਬੱਤ ਦੇ ਭਲੇ ਲਈ ਹਰ ਤਰ੍ਹਾਂ ਦਾ ਯੋਗਦਾਨ ਪਾਇਆ ਤੇ ਬਗ਼ੈਰ ਕਿਸੇ ਸਵਾਰਥ ਦੇ ਕਿਸੇ ਮਜ੍ਹਬ ਜਾਂ ਧਰਮ-ਜਾਤ ਦਾ ਵਿਤਕਰਾ ਕਰੇ ਬਿਨਾਂ ਮਨੁੱਖਤਾ ਦੀ ਸੇਵਾ ਕੀਤੀ, ਇਸ ਲਈ ਦੁਨੀਆਂ ਨੂੰ ਸਿੱਖਾਂ ਨੂੰ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖਣਾ ਚਾਹੀਦਾ ਹੈ ਤੇ ਪੂਰੀ ਕੌਮ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕਰਨਾ ਚਾਹੀਦਾ ਹੈ। ਸ੍ਰੀ ਗਰਗ ਨੇ ਉਹ ਉਦਹਾਰਨਾਂ ਵੀ ਦਿਤੀਆਂ ਜਿਥੇ-ਜਿਥੇ ਸਿੱਖਾਂ ਦਾ ਦੂਜੀਆਂ ਕੌਮਾਂ ਵਲੋਂ ਗੱਡੀਆਂ ਤੇ ਹੂਟਰਾਂ ਰਾਹੀਂ ਸਨਮਾਨ ਕੀਤਾ ਗਿਆ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement