
ਮੰਤਰੀ ਅਰੋੜਾ ਵਲੋਂ ਸਾਰੇ ਮੁੱਖ ਮੰਤਰੀਆਂ ਨੂੰ ਅਪੀਲ
ਚੰਡੀਗੜ੍ਹ, 21 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਉਦਯੋਗਾਂ ਵਲੋਂ ਪੀ.ਪੀ.ਈਜ (ਕੋਵਿਡ-19 ਵਿਰੁਧ ਲੜਾਈ ਵਿਚ ਸੱਭ ਤੋਂ ਮਹੱਤਵਪੂਰਨ ਉਪਕਰਣ) ਦੇ ਨਿਰਮਾਣ ਵਿਚ ਸਫ਼ਲਤਾ ਤੋਂ ਖ਼ੁਸ਼ ਹੁੰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਾਰੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ (ਸਾਰੇ ਮੁੱਖ ਮੰਤਰੀ) ਆਪੋ ਅਪਣੇ ਸਿਹਤ ਵਿਭਾਗ ਨੂੰ ਨਿਰਦੇਸ਼ ਦੇਣ ਕਿ ਜਦੋਂ ਲੋੜ ਹੋਵੇ, ਸਾਡੀਆਂ ਇਕਾਈਆਂ ਤੋਂ ਵਾਜਬ ਕੀਮਤਾਂ 'ਤੇ ਪੀ.ਪੀ.ਈਜ਼. ਆਰਡਰ ਕਰ ਸਕਦੇ ਹਨ। ਪੰਜਾਬ ਵਿਚ ਲਗਭਗ 56 ਉਤਪਾਦਨ ਇਕਾਈਆਂ ਹਨ, ਜਿਨ੍ਹਾਂ ਵਿਚੋਂ 54 ਲੁਧਿਆਣਾ ਸਥਿਤ ਹਨ।
File photo
ਇਨ੍ਹਾਂ ਨੂੰ ਸਿਟਰਾ/ਡੀਆਰਡੀਓ ਵਲੋਂ ਪਰਸਨਲ ਪ੍ਰੋਟੈਕਟਿਵ ਉਪਕਰਣ (ਪੀ.ਪੀ.ਈ. ਬਾਡੀ ਸੂਟ) ਅਤੇ ਕਵਰੇਜ ਬਣਾਉਣ ਲਈ ਪ੍ਰਵਾਨਗੀ ਅਤੇ ਪ੍ਰਮਾਣਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕਪੂਰਥਲਾ ਅਤੇ ਮੁਹਾਲੀ ਸਥਿਤ ਇਕ-ਇਕ ਯੂਨਿਟ ਨੂੰ ਵੀ ਪ੍ਰਮਾਣਤ ਕੀਤਾ ਗਿਆ ਹੈ। ਅਪਣੇ ਪੱਤਰ ਵਿਚ ਅਰੋੜਾ ਨੇ ਜ਼ਿਕਰ ਕੀਤਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਸੰਭਾਲ ਕਰਮਚਾਰੀਆਂ ਨੂੰ ਲੋੜੀਂਦੀ ਮਾਤਰਾ ਵਿਚ ਚੰਗੀ ਗੁਣਵੱਤਾ ਦੇ ਪਰਸਨਲ ਪ੍ਰੋਟੈਕਸ਼ਨ ਉਪਕਰਣ (ਪੀਪੀਈ) ਦੇਣਾ ਜ਼ਰੂਰੀ ਹੈ।
File photo
ਮੰਤਰੀ ਨੇ ਉਨ੍ਹਾਂ ਨੂੰ ਅਪਣੇ ਪੱਤਰ ਵਿਚ ਦੱਸਿਆ ਕਿ ਸਰਕਾਰੀ ਏਜੰਸੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ, Àਹ, ਵਾਜਬ ਰੇਟਾਂ 'ਤੇ ਪੀਪੀਈ ਸੂਟ/ ਕਵਰੇਜ ਸਪਲਾਈ ਕਰਨ ਲਈ ਸਹਿਮਤ ਹੋਏ ਹਨ।