
ਸੰਦੀਪ ਦੀਵਾਨ ਨੇ ਟੈਲੀਕਾਮ ਸਰਵਿਸ ਬੀ.ਐਸ.ਐਨ.ਐਲ. ਦੇ ਪੰਜਾਬ ਸਰਕਲ ’ਚ ਬਤੌਰ ਚੀਫ਼ ਜਨਰਲ
ਚੰਡੀਗੜ੍ਹ, 21 ਮਈ (ਸਪੋਕਸਮੈਨ ਸਮਾਚਾਰ ਸੇਵਾ) : ਸੰਦੀਪ ਦੀਵਾਨ ਨੇ ਟੈਲੀਕਾਮ ਸਰਵਿਸ ਬੀ.ਐਸ.ਐਨ.ਐਲ. ਦੇ ਪੰਜਾਬ ਸਰਕਲ ’ਚ ਬਤੌਰ ਚੀਫ਼ ਜਨਰਲ ਮੈਨੇਜਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ 1985 ਬੈਚ ਦੇ ਸੀਨੀਅਰ ਅਧਿਕਾਰੀ ਹਨ। ਉਨ੍ਹਾਂ ਇੰਡੀਅਨ ਟੈਲੀਕਾਮ ਸਰਵਿਸ ਵਿਚ ਕਈ ਉੱਚੇ ਅਹੁਦਿਆਂ ’ਤੇ ਕੰਮ ਕੀਤਾ ਹੈ। ਇਸ ਅਹੁਦੇ ’ਤੇ ਆਉਣ ਤੋਂ ਪਹਿਲਾਂ ਉਹ ਭਾਰਤ ਨੈੱਟ ’ਚ ਬਤੌਰ ਪ੍ਰਿੰਸੀਪਲ ਜਨਰਲ ਮੈਨੇਜਰ ਵਜੋਂ ਕੰਮ ਕਰਦੇ ਸਨ। ਇਸ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਇੰਟਰਨੈੱਟ ਦੀ ਹਾਈ ਸਪੀਡ ’ਤੇ ਕੰਮ ਕੀਤਾ ਅਤੇ ਇਸ ਨੂੰ ਪੰਜਾਬ ਦੇ ਪਿੰਡ ਪੱਧਰ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।