ਸ਼ਰੇਆਮ ਬਾਜ਼ਾਰ ਵਿੱਚ ਵਿਅਕਤੀ ਨੇ ਕੀਤੀ ਔਰਤ ਦੀ ਕੁੱਟਮਾਰ, ਘਟਨਾ ਦੀ ਵਾਰਦਾਤ CCTV 'ਚ ਹੋਈ ਕੈਦ 
Published : May 22, 2021, 1:18 pm IST
Updated : May 22, 2021, 1:24 pm IST
SHARE ARTICLE
Manjit Kaur
Manjit Kaur

ਪੀੜ੍ਹਤਾ ਨੇ ਦਿੱਤੀ ਆਤਮਹੱਤਿਆ ਦੀ ਧਮਕੀ

ਤਰਨਤਾਰਨ (ਦਿਲਬਾਗ ਸਿੰਘ) ਜਿਲ੍ਹਾ ਤਰਨਤਾਰਨ ਦੇ ਕਸਬਾ ਸੁਰਸਿੰਘ ਵਿਖੇ ਐਸ ਸੀ ਪਰਿਵਾਰ ਦੀ ਗ਼ਰੀਬ ਔਰਤ ਦੀ ਪਿੰਡ ਦੇ ਹੀ ਇਕ ਰਸੂਖ਼ਦਾਰ ਨੌਜਵਾਨ ਵੱਲੋਂ ਸ਼ਰੇਆਮ ਬਾਜ਼ਾਰ ਦੇ ਵਿੱਚ  ਕੁੱਟਮਾਰ ਕੀਤੀ ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।

FamilyFamily

 ਔਰਤ ਆਪਣੀ ਜਾਨ ਬਚਾਉਣ ਲਈ ਭੱਜ ਕੇ ਇਕ ਦੁਕਾਨ ਵਿੱਚ ਵੜ ਜਾਂਦੀ ਹੈ ਤੇ ਉਕਤ ਦੋਸ਼ੀ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜ੍ਹਤ ਔਰਤ ਮਨਜੀਤ ਕੌਰ ਨੇ ਦੱਸਿਆ ਕਿ ਉਕਤ ਵਿਅਕਤੀ ਗੁਰਜੀਤ ਸਿੰਘ  ਦੋ ਸਾਲਾਂ ਤੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਜਬਰ ਜਨਾਹ ਕਰਦਾ ਆਇਆ ਹੈ

Manjit Kaur's husbandManjit Kaur's husband

ਅਤੇ ਹੁਣ ਵੀ ਜਦ ਮੈਂ ਇਸ ਸਾਰੀ ਗੱਲ ਤੋਂ ਇਨਕਾਰ ਕਰ ਦਿੱਤਾ ਤਾਂ ਉਕਤ ਵਿਅਕਤੀ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਕੁੱਟਮਾਰ ਕੀਤੀ। ਇਸ ਬਾਰੇ ਪੀੜਤਾਂ ਦੇ ਪਤੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸਾਰਾ ਪਰਿਵਾਰ ਜ਼ਹਿਰ ਖਾ ਲਵੇਗਾ।

Gurjit SinghGurjit Singh

ਉਧਰ ਜਦੋ ਕੁਟਮਾਰ ਕਰਨ ਵਾਲੇ ਨੌਜਵਾਨ  ਗੁਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਕਤ ਔਰਤ ਮਨਜੀਤ ਕੌਰ ਦੇ ਨਾਲ ਉਸ ਦੇ ਪੁਰਾਣੇ ਸਬੰਧ ਸਨ ਅਤੇ ਹੁਣ ਉਹ ਉਸ ਨੂੰ ਛੱਡ ਰਹੀ ਸੀ ਗੁੱਸੇ ਵਿਚ ਆ ਕੇ ਉਸਨੇ  ਉਸਦੀ ਕੁੱਟਮਾਰ ਕੀਤੀ ਹੈ।

Narinder Singh in-charge of Police Chowki SursinghNarinder Singh in-charge of Police Chowki Sursingh

ਪੁਲਸ ਚੌਂਕੀ ਸੁਰਸਿੰਘ ਦੇ ਇੰਚਾਰਜ ਨਰਿੰਦਰ ਸਿੰਘ ਨੇ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਹੈ ਪਰ ਆਏ ਦਿਨ ਔਰਤਾਂ ਨਾਲ ਹੋ ਰਹੀਆਂ ਵਾਰਦਾਤਾਂ ਦੀਆਂ ਘਟਨਾਵਾਂ ਚ ਵਾਧਾ ਦਰਜ ਕੀਤਾ ਜਾ ਸਕਦਾ ਹੈ, ਜਿਸ ਨੂੰ ਰੋਕਣ ਚ ਪ੍ਰਸਾਸ਼ਨ ਅਜੇ ਤਾਂ ਨਾਕਾਮ ਹੀ ਸਾਬਤ ਹੋ ਰਹੀ ਹੈ
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement