
ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੇ ਉਤਸ਼ਾਹ ਨਾਲ ਲਿਆ ਭਾਗ
ਲੁਧਿਆਣਾ : ਆਤਮ ਪਰਗਾਸ, ਪੀ.ਏ.ਯੂ. ਲੁਧਿਆਣਾ ਵੱਲੋਂ ਨਿਰਦੇਸ਼ਕ ਵਿਦਿਆਰਥੀ ਭਲਾਈ, ਪੀ.ਏ.ਯੂ. ਲੁਧਿਆਣਾ ਦੀ ਅਗਵਾਈ ਵਿੱਚ ਡਾ. ਮਨਮੋਹਨ ਸਿੰਘ ਆਡੀਟੋਰੀਅਮ, ਪੀ.ਏ.ਯੂ., ਲੁਧਿਆਣਾ ਵਿਖੇ ‘ਆਓ ਨਿਸ਼ਾਨੇ ਸਰ ਕਰੀਏ' ਵਿਸ਼ੇ ਤੇ ਸ਼ਖ਼ਸੀਅਤ ਉਸਾਰੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਕਾਰਜਸ਼ਾਲਾ ਵਿੱਚ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਹੈ।
ਕਾਰਜਸ਼ਾਲਾ ਦੇ ਮੁੱਖ ਬੁਲਾਰੇ ਡਾ. ਵਰਿੰਦਰਪਾਲ ਸਿੰਘ, ਪ੍ਰਮੁੱਖ ਭੂਮੀ ਵਿਗਿਆਨੀ, ਪੀ.ਏ.ਯੂ. ਨੇ ਸਰੋਤਿਆਂ ਨੂੰ ਲੰਮੇ ਸਮੇਂ ਲਈ ਕੀਲ ਕੋ ਸ਼ਖ਼ਸੀਅਤ ਉਸਾਰੀ ਦੇ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਇਆ।ਆਓ ਨਿਸ਼ਾਨੇ ਸਰ ਕਰੀਏ' ਵਿਸ਼ੇ ਤੇ ਦਿੱਤੇ ਕੁੰਜੀਵਤ ਭਾਸ਼ਣ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਸਵਾਰਥ ਤੋਂ ਉਤਾਂਹ ਉੱਠ ਕੇ ਜ਼ਿੰਦਗੀ ਜਿਊਣ ਅਤੇ ਗ੍ਰਹਿਣ ਕੀਤੀ ਵਿੱਦਿਆ ਨੂੰ ਸਮਾਜ ਦੀ ਸੇਵਾ ਲਈ ਵਰਤਣ ਦੀ ਪ੍ਰੇਰਨਾ ਕੀਤੀ।
Educational Workshop
ਵਿਗਿਆਨ ਅਤੇ ਇਤਿਹਾਸ ਦੀਆਂ ਉਦਾਹਰਨਾਂ ਦਿੰਦਿਆਂ ਉਨ੍ਹਾਂ ਨਿਸ਼ਾਨੇ ਨਿਯਤ ਕਰਕੇ ਉਨ੍ਹਾਂ ਦੀ ਪ੍ਰਾਪਤੀ ਲਈ ਮਿਹਨਤ ਅਤੇ ਆਤਮਿਕ ਬਲ ਨਾਲ ਅੱਗੇ ਵਧਣ ਦੀਆਂ ਵਿਧੀਆਂ ਸਾਂਝੀਆਂ ਕੀਤੀਆਂ । ਸਚਿਆਰ ਮਨੁੱਖਾਂ ਦੀ ਘਾੜਤ ਨੂੰ ਸਮਾਜ ਦੀ ਮੁਢਲੀ ਲੋੜ ਦਸਦਿਆਂ ਉਨ੍ਹਾਂ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਦੁਨਿਆਵੀ ਸੁੱਖਾਂ ਲਈ ਵਿੱਦਿਆ ਪੜ੍ਹਨ-ਪੜ੍ਹਾਉਣ ਦੇ ਰੁਝਾਨ ਤੋਂ ਉਤਾਂਹ ਉੱਠ ਕੇ ਹਲੀਮੀ ਰਾਜ ਦੀ ਸਥਾਪਨਾ ਲਈ ਨਿਸ਼ਕਾਮ ਸੇਵਾਦਾਰਾਂ ਵਜੋਂ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਕਰਕੇ ਉਨ੍ਹਾਂ ਨੂੰ ਆਤਮ ਨਿਰਭਰ ਕਰਨ ਲਈ ਆਤਮ ਪਰਗਾਸ ਵੱਲੋਂ ਅਰੰਭ ਕੀਤੇ ਉਪਰਾਲਿਆਂ ਤੋਂ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਕਿਸਾਨੀ ਅੰਦੋਲਨ ਦੌਰਾਨ ਹਾਦਸਾ ਗ੍ਰਸਤ ਹੋਏ 85 ਕਿਸਾਨਾਂ ਵਿੱਚੋਂ 502 ਕਿਸਾਨਾਂ ਦੇ ਪਰਿਵਾਰਾਂ ਦੀਆਂ ਲੋੜਾਂ ਦਾ ਮੁ ਉਨ੍ਹਾਂ ਦੇ ਸਹਿਯੋਗ ਲਈ ਕੋਆਰਡੀਨੇਟਰ ਨਿਯੁਕਤ ਕਰ ਦਿੱਤੇ ਗਏ ਹਨ। ਦੇਸ਼ ਦੇ ਸਾਰੇ ਸੂਬਿਆਂ ਵਿੱਚ ਸ਼ਹੀਦ ਜਾਂ ਛੋਟਡ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਸੰਭਾਲ ਲਈ ਜੁਟੀ ਆਤਮ ਪਰਗਾਸ ਟੀਮ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਵਿੱਦਿਆ ਉਪਲਬਧ ਕਰਵਾਉਣ ਲਈ ਲੰਮੀ ਵਿਉਂਤਬੰਦੀ ਨਾਲ ਬਚਨਬੱਧ ਹੈ।
Educational Workshop
ਪੀ.ਏ.ਯੂ ., ਲੁਧਿਆਣਾ ਵਿਖੇ ਪਿਛਲੇ ਦਿਨੀ ਰੇਨੂੰ ਬਾਲਾ ਨਾਮ ਦੀ ਵਿਦਿਆਰਥਣ ਵੱਲੋਂ ਪਰਿਵਾਰ ਦੀ ਆਰਥਿਕ ਮੰਦਹਾਲੀ ਕਾਰਨ ਕੀਤੀ ਗਈ ਆਤਮ ਹੱਤਿਆ ਤੋਂ ਦੁੱਖ ਦਾ ਪ੍ਰਗਟਾਵਾ ਕਰਦਿਆ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਤੋਂ ਸੇਧ ਲੈਕੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਘੋਸ਼ਣਾ ਕੀਤੀ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਗਈ ਰੋਨੂੰ ਬਾਲਾ ਦੇ ਭਰਾ ਨੂੰ ਵਿੱਦਿਆ ਉਪਲਬਧ ਕਰਵਾਉਣ ਦੀ ਜੁੰਮੇਵਾਰੀ ਆਤਮ ਪਰਗਾਸ ਟੀਮ ਨਿਭਾਏਗੀ। ਡਾ. ਜਸਵਿੰਦਰ ਕੌਰ ਬਰਾੜ, ਕੋਆਰਡੀਨੇਟਰ ਸੱਭਿਆਚਾਰਕ ਗਤੀਵਿਧੀਆਂ, ਪੀ.ਏ.ਯੂ. ਨੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਨਾਲ ਨਿਰੰਤਰ ਸੰਪਰਕ ਵਿੱਚ ਰਹਿ ਕੇ ਆਪਣੀਆਂ ਔਕੜਾਂ ਸਾਂਝੀਆਂ ਕਰਨ ਅਤੇ ਉਨ੍ਹਾਂ ਦੇ ਹੱਲ ਲੱਭਣ ਲਈ ਪ੍ਰੇਰਿਤ ਕੀਤਾ।
ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਆਤਮ ਪਰਗਾਸ ਵੱਲੋਂ ਆਯੋਜਿਤ ਕੀਤੀ ਗਈ ਸ਼ਾਨਦਾਰ ਅਤੇ ਉਤਸ਼ਾਹਮਈ ਵਿੱਦਿਅਕ ਕਾਰਜਸ਼ਾਲਾ ਦੋ ਆਯੋਜਿਨ ਲਈ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਸਮਾਜ ਸੇਵਾ ਦੇ ਕਾਰਜਾਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਦੀ ਪ੍ਰੇਰਨਾ ਕੀਤੀ।