ਬ੍ਰਿਟੇਨ : ਭਾਰਤੀ ਮੂਲ ਦੇ ਕਾਰੋਬਾਰੀ ਦੂਜੀ ਵਾਰ ਲੰਡਨ ਬਰੋ ਆਫ਼ ਸਾਊਥਵਾਰਕ ਦੇ ਮੇਅਰ ਬਣੇ
Published : May 22, 2022, 11:57 pm IST
Updated : May 22, 2022, 11:57 pm IST
SHARE ARTICLE
image
image

ਬ੍ਰਿਟੇਨ : ਭਾਰਤੀ ਮੂਲ ਦੇ ਕਾਰੋਬਾਰੀ ਦੂਜੀ ਵਾਰ ਲੰਡਨ ਬਰੋ ਆਫ਼ ਸਾਊਥਵਾਰਕ ਦੇ ਮੇਅਰ ਬਣੇ

ਲੰਡਨ, 22 ਮਈ : ਭਾਰਤੀ ਮੂਲ ਦੇ ਕਾਰੋਬਾਰੀ ਸੁਨੀਲ ਚੋਪੜਾ ਦੂਜੀ ਵਾਰ ‘ਲੰਡਨ ਬਰੋ ਆਫ਼ ਸਾਊਥਵਾਰਕ’ ਦੇ ਮੇਅਰ ਚੁਣੇ ਗਏ ਹਨ। ਦਿੱਲੀ ’ਚ ਜਨਮੇ ਚੋਪੜਾ ਨੇ ‘ਸੈਂਟਰਲ ਲੰਡਨ’ ਸਥਿਤ ਸਾਊਥਵਾਰਕ ਕੈਥੇਡ੍ਰਲ ’ਚ ਸਨਿਚਰਵਾਰ ਨੂੰ ਸਹੁੰ ਚੁਕੀ। ਉਹ 2014-15 ’ਚ ਵੀ ‘ਲੰਡਨ ਬਰੋ ਆਫ਼ ਸਾਊਥਵਾਰਕ’ ਦੇ ਮੇਅਰ ਸਨ। ਉਹ 2013-14 ’ਚ ਇਸ ਦੇ ਡਿਪਟੀ ਮੇਅਰ ਸਨ। ਉਹ ਇਸ ਬਰੋ (ਪ੍ਰਸ਼ਾਸਨਿਕ ਖੰਡ) ’ਚ ਇਸ ਵੱਕਾਰੀ ਅਹੁਦੇ ’ਤੇ ਬੈਠਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ।
ਬ੍ਰਿਟੇਨ ਦੀ ਲੇਬਰ ਪਾਰਟੀ ਨੇ ਚੋਪੜਾ ਦੀ ਅਗਵਾਈ ’ਚ ਲੰਡਨ ਬ੍ਰਿਜ ਅਤੇ ਵੈਸਟ ਬਰਮੋਂਡਸੇ ਸੀਟ ’ਤੇ ਲਿਬਰਲ ਡੈਮੋਕ੍ਰੇਟਸ ਨੂੰ ਹਰਾਇਆ। ਇਸ ਤੋਂ ਪਹਿਲਾਂ ਇਨ੍ਹਾਂ ਸੀਟ ’ਤੇ ਦਹਾਕਿਆਂ ਤਕ ਵਿਰੋਧੀ ਦਲ ਦਾ ਕਬਜ਼ਾ ਸੀ। ਚੋਪੜਾ ਦੀ ਜਿੱਤ ਮਾਇਨੇ ਰਖਦੀ ਹੈ ਕਿਉਂਕਿ ’ਲੰਡਨ ਬਰੋ ਆਫ਼ ਸਾਊਥਵਾਰਕ ਕਾਊਂਸਲ’ ’ਚ ਭਾਰਤੀ ਮੂਲ ਦੇ ਸਿਰਫ਼ ਦੋ ਫ਼ੀ ਸਦੀ ਲੋਕ ਹਨ।
ਚੋਪੜਾ ਨੇ 2010 ’ਚ ਬ੍ਰਿਟੇਨ ਦੀ ਸਿਆਸਤ ’ਚ ਕਦਮ ਰਖਿਆ ਸੀ ਅਤੇ ਉਹ 2014 ’ਚ ਪਹਿਲੀ ਵਾਰ ਇਸ ਬਰੋ ਦੇ ਮੇਅਰ ਚੁਣੇ ਗਏ। ਉਨ੍ਹਾਂ ਤਿੰਨ ਵਾਰ ਡਿਪਟੀ ਮੇਅਰ ਵੀ ਰਹੇ। ਉਨ੍ਹਾਂ ਦੀ ਸਿਆਸੀ ਯਾਤਰਾ 1970 ਦੇ ਦਹਾਕੇ ’ਚ ਦਿੱਲੀ ਤੋਂ ਹੀ ਸ਼ੁਰੂ ਹੋ ਗਈ ਸੀ। ਉਹ 1972 ’ਚ ਕਾਲਜ ਆਫ਼ ਵੋਕੇਸ਼ਨਲ ਸਟੱਡੀਜ਼, ਦਿੱਲੀ ਯੂਨੀਵਰਸਟੀ ਦੇ ਪਹਿਲੇ ਪ੍ਰਧਾਨ ਬਣੇ। ਉਨ੍ਹਾਂ ਨੇ 1973-74 ’ਚ ਐਲ.ਐਲ.ਬੀ. ਦੀ ਪੜ੍ਹਾਈ ਦੌਰਾਨ ਦਿੱਲੀ ਯੂਨੀਵਰਸਟੀ ’ਚ ਸੁਪਰੀਮ ਕਾਊਂਸਲਰ ਦਾ ਅਹੁਦਾ ਸੰਭਾਲਿਆ। (ਏਜੰਸੀ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement