ਲਾਰੈਂਸ ਬਿਸ਼ਨੋਈ ਨੇ NIA ਸਾਹਮਣੇ ਕੀਤਾ ਵੱਡਾ ਕਬੂਲਨਾਮਾ, ਅਪਣੇ 10 ਟਾਰਗੇਟਾਂ ਦੇ ਨਾਮ ਗਿਣਾਏ
Published : May 22, 2023, 9:19 pm IST
Updated : May 22, 2023, 9:20 pm IST
SHARE ARTICLE
Lawrence Bishnoi
Lawrence Bishnoi

ਬਿਸ਼ਨੋਈ ਨੇ ਐਨਆਈਏ ਦੇ ਸਾਹਮਣੇ ਇਹ ਕਬੂਲ ਕੀਤਾ ਹੈ ਕਿ ਉਹ ਕਾਲਜ ਦੀ ਰਾਜਨੀਤੀ ਤੋਂ ਜ਼ੁਲਮ ਦੀ ਦੁਨੀਆ ਵਿਚ ਕਿਵੇਂ ਆਇਆ

ਚੰਡੀਗੜ੍ਹ - ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੇਂਦਰੀ ਜਾਂਚ ਏਜੰਸੀ ਐਨਆਈਏ ਸਾਹਮਣੇ ਇਕ ਵੱਡਾ ਕਬੂਲਨਾਮਾ ਕੀਤਾ ਹੈ। ਪਤਾ ਚੱਲਿਆ ਹੈ ਕਿ ਲਾਰੈਂਸ ਬਿਸ਼ਨੋਈ ਨੇ ਐਨਆਈਏ ਦੇ ਸਾਹਮਣੇ ਇਹ ਕਬੂਲ ਕੀਤਾ ਹੈ ਕਿ ਉਹ ਕਾਲਜ ਦੀ ਰਾਜਨੀਤੀ ਤੋਂ ਜ਼ੁਲਮ ਦੀ ਦੁਨੀਆ ਵਿਚ ਕਿਵੇਂ ਆਇਆ। ਇੰਨਾ ਹੀ ਨਹੀਂ ਕਾਲਜ ਦੇ ਸਮੇਂ ਤੋਂ ਲੈ ਕੇ ਗੈਂਗਸਟਰ ਤੱਕ ਦੇ ਸਫ਼ਰ 'ਚ ਲਾਰੈਂਸ ਬਿਸ਼ਨੋਈ ਨੇ NIA ਦੇ ਸਾਹਮਣੇ ਦੱਸਿਆ ਕਿ ਉਸ ਨੇ ਕਿੰਨੇ ਅਪਰਾਧ ਕੀਤੇ ਤੇ ਕਿਸ-ਕਿਸ ਦਾ ਕਤਲ ਕੀਤਾ ਹੈ। ਇਸ ਪੂਰੇ ਕਬੂਲਨਾਮੇ ਵਿਚ ਸਭ ਤੋਂ ਖ਼ਾਸ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਲਾਰੈਂਸ ਬਿਸ਼ਨੋਈ ਨੇ 10 ਟਾਰਗੇਟ ਬਣਾਏ ਹੋਏ ਹਨ।

ਟਾਰਗੇਟ 1- ਬਾਲੀਵੁੱਡ ਅਦਾਕਾਰ ਸਲਮਾਨ ਖਾਨ
ਲਾਰੈਂਸ ਬਿਸ਼ਨੋਈ ਮੁਤਾਬਕ 1998 'ਚ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਨੇ ਜੋਧਪੁਰ 'ਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਲਾਰੈਂਸ ਬਿਸ਼ਨੋਈ ਭਾਈਚਾਰੇ ਵੱਲੋਂ ਕਾਲੇ ਹਿਰਨ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਦਾ ਕਤਲ ਕਰਨਾ ਚਾਹੁੰਦਾ ਹੈ। ਇਸ ਲਈ ਲਾਰੈਂਸ ਨੇ ਸਲਮਾਨ ਦੀ ਰੇਕੀ ਲਈ ਆਪਣੇ ਸਭ ਤੋਂ ਕਰੀਬੀ ਸੰਪਤ ਨਹਿਰਾ ਨੂੰ ਮੁੰਬਈ ਭੇਜਿਆ ਸੀ ਪਰ ਸੰਪਤ ਨੂੰ ਹਰਿਆਣਾ ਐੱਸਟੀਐੱਫ ਨੇ ਗ੍ਰਿਫ਼ਤਾਰ ਕਰ ਲਿਆ ਸੀ।  

ਟਾਗਰੇਟ 2- ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ
ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਮੈਨੇਜਰ ਹੈ, ਜੋ ਉਸ ਦੇ ਖਾਤਿਆਂ ਨੂੰ ਸੰਭਾਲਦਾ ਹੈ। ਲਾਰੈਂਸ ਅਨੁਸਾਰ ਉਸ ਦੇ ਬਹੁਤ ਹੀ ਕਰੀਬੀ ਵਿੱਕੀ ਮਿੱਡੂਖੇੜਾ ਦੇ ਸ਼ੂਟਰਾਂ ਯਾਨੀ ਕਾਤਲਾਂ ਨੂੰ ਸ਼ਗਨਪ੍ਰੀਤ ਨੇ ਪਨਾਹ ਦਿੱਤੀ ਸੀ।

ਟਾਰਗੇਟ 3- ਮਨਦੀਪ ਧਾਲੀਵਾਲ ਲੱਕੀ ਪਟਿਆਲ ਦਾ ਗੁਰਗਾ
ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿ ਉਹ ਮਨਦੀਪ ਨੂੰ ਇਸ ਲਈ ਮਾਰਨਾ ਚਾਹੁੰਦਾ ਸੀ ਕਿਉਂਕਿ ਉਸ ਨੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਛੁਪਣ ਵਿਚ ਮਦਦ ਕੀਤੀ ਸੀ, ਆਪਣੇ ਗੈਂਗ ਦਾ ਨਾਮ ਵੀ ਠੱਗ ਲਾਈਫ਼ ਰੱਖਿਆ ਹੋਇਆ ਹੈ।

4-  ਗੈਂਗਸਟਰ ਕੌਸ਼ਲ ਚੌਧਰੀ
ਲਾਰੈਂਸ ਅਨੁਸਾਰ ਕੌਸ਼ਲ ਚੌਧਰੀ ਉਸ ਦਾ ਦੁਸ਼ਮਣ ਗੈਂਗ ਹੈ ਅਤੇ ਕੌਸ਼ਲ ਚੌਧਰੀ ਨੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਭੋਲੂ ਸ਼ੂਟਰ, ਅਨਿਲ ਲੱਠ ਅਤੇ ਸੰਨੀ ਲੈਫਟੀ ਨੂੰ ਹਥਿਆਰ ਮੁਹੱਈਆ ਕਰਵਾਏ ਸਨ।

ਟਾਰਗੇਟ 5- ਗੈਂਗਸਟਰ ਅਮਿਤ ਡਾਗਰ
ਲਾਰੈਂਸ ਨੇ ਦੱਸਿਆ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਸਾਜ਼ਿਸ਼ ਅਮਿਤ ਡਾਗਰ ਤੇ ਕੌਸ਼ਲ ਚੌਧਰੀ ਨੇ ਰਚੀ ਸੀ।

6- ਬੰਬੀਹਾ ਗੈਂਗ ਦਾ ਮੁਖੀ ਸੁਖਪ੍ਰੀਤ ਬੁੱਢਾ
ਲਾਰੈਂਸ ਨੇ ਕਿਹਾ ਕਿ ਬੰਬੀਹਾ ਉਸ ਦਾ ਕੱਟੜ ਦੁਸ਼ਮਣ ਹੈ। ਦਵਿੰਦਰ ਬੰਬੀਹਾ ਦੀ ਮੌਤ ਤੋਂ ਬਾਅਦ ਉਸ ਦਾ ਗੈਂਗ ਸੁਖਪ੍ਰੀਤ ਸਿੰਘ ਚਲਾ ਰਿਹਾ ਹੈ। ਮੇਰੇ ਕਰੀਬੀ ਦੋਸਤ ਅਮਿਤ ਸ਼ਰਨ ਦੇ ਕਤਲ ਪਿੱਛੇ ਸੁਖਪ੍ਰੀਤ ਸਿੰਘ ਦਾ ਹੱਥ ਹੈ।

7 - ਲੱਕੀ ਪਟਿਆਲ
ਲਾਰੈਂਸ ਅਨੁਸਾਰ ਲੱਕੀ ਪਟਿਆਲ ਉਸ ਦਾ ਦੁਸ਼ਮਣ ਗੈਂਗ ਹੈ। ਲੱਕੀ ਦੇ ਇਸ਼ਾਰੇ 'ਤੇ ਉਸ ਦੇ ਕਰੀਬੀ ਦੋਸਤ ਗੁਰਲਾਲ ਬਰਾੜ ਦਾ ਕਤਲ ਕੀਤਾ ਗਿਆ ਸੀ। ਉਸ ਨੇ ਵਿੱਕੀ ਮਿੱਡੂਖੇੜਾ ਦੇ ਸ਼ੂਟਰਾਂ ਤੇ ਰੇਕੀ ਕਰਨ ਵਾਲਿਆਂ ਨੂੰ ਛੁਪਾਉਣ ਵਿਚ ਮਦਦ ਕੀਤੀ ਸੀ।  
 

ਟਾਰਗੇਟ 8- ਗੌਂਡਰ ਗੈਂਗ ਦਾ ਸਰਗਨਾ ਰੰਮੀ ਮਸਾਣਾ
ਲਾਰੈਂਸ ਨੇ ਦੱਸਿਆ ਕਿ ਉਹ ਆਪਣੇ ਚਚੇਰੇ ਭਰਾ ਅਮਨਦੀਪ ਦੇ ਕਤਲ ਦਾ ਬਦਲਾ ਰੰਮੀ ਮਸਾਣਾ ਤੋਂ ਲੈਣਾ ਚਾਹੁੰਦਾ ਹਾਂ, ਜੋ ਉਸ ਦੇ ਦੁਸ਼ਮਣ ਗੌਂਡਰ ਗੈਂਗ ਦਾ ਸ਼ਾਰਪ ਸ਼ੂਟਰ ਹੈ।

 9- ਗੌਂਡਰ ਗੈਂਗ ਦਾ ਸਰਗਨਾ ਗੁਰਪ੍ਰੀਤ ਸੇਖੋਂ
ਗੁਰਪ੍ਰੀਤ ਲਾਰੈਂਸ ਦੇ ਦੁਸ਼ਮਣ ਗੌਂਡਰ ਗੈਂਗ ਦਾ ਸਰਗਨਾ ਹੈ ਅਤੇ ਉਸ ਨੇ ਉਸ ਦੇ ਚਚੇਰੇ ਭਰਾ ਨੂੰ ਮਾਰਨ ਲਈ ਰੰਮੀ ਮਸਾਣਾ ਨੂੰ ਹਥਿਆਰ ਮੁਹੱਈਆ ਕਰਵਾਏ ਸਨ।

10- ਵਿੱਕੀ ਮਿੱਡੂਖੇੜਾ ਦੇ ਕਾਤਲ ਭੋਲੂ ਸ਼ੂਟਰ, ਸੰਨੀ ਲੈਫਟੀ ਅਤੇ ਅਨਿਲ ਲਾਠ
ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿ ਭੋਲੂ ਸ਼ੂਟਰ, ਅਨਿਲ ਲੱਠ ਅਤੇ ਸੰਨੀ ਲੈਫਟੀ ਉਸ ਦੇ ਦੁਸ਼ਮਣ ਗੈਂਗ ਕੌਸ਼ਲ ਚੌਧਰੀ ਦੇ ਸ਼ੂਟਰ ਹਨ। ਕੌਸ਼ਲ ਦੇ ਕਹਿਣ 'ਤੇ ਹੀ ਇਨ੍ਹਾਂ ਤਿੰਨਾਂ ਨੇ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਸੀ। ਇੰਨਾ ਹੀ ਨਹੀਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਨੇ ਸਤੰਬਰ/ਅਕਤੂਬਰ 2021 ਵਿਚ ਤਿੰਨ ਸ਼ੂਟਰ ਸ਼ਾਹਰੁਖ, ਡੈਨੀ ਅਤੇ ਅਮਨ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਲਈ ਉਨ੍ਹਾਂ ਦੇ ਪਿੰਡ ਭੇਜਿਆ ਸੀ।
ਪਿੰਡ ਵਿਚ ਰੁਕਣ ਲਈ ਉਨ੍ਹਾਂ ਦੀ ਮਦਦ ਮੋਨਾ ਸਰਪੰਚ ਅਤੇ ਜੱਗੂ ਭਗਵਾਨਪੁਰੀਆ ਨੇ ਕੀਤੀ ਸੀ। ਪਰ ਬਾਅਦ ਵਿਚ ਇਨ੍ਹਾਂ ਸ਼ੂਟਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕੁਝ ਹੋਰ ਸ਼ੂਟਰ ਲੈਣੇ ਪੈਣਗੇ।

ਇਸ ਦੌਰਾਨ ਲਾਰੈਂਸ ਕੈਨੇਡਾ ਵਿੱਚ ਗੋਲਡੀ ਬਰਾੜ ਦੇ ਸੰਪਰਕ ਵਿਚ ਵੀ ਸੀ। ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚਦਿਆਂ ਉਸ ਨੇ ਗੋਲਡੀ ਬਰਾੜ ਨੂੰ ਕੈਨੇਡਾ 'ਚ 50 ਲੱਖ ਰੁਪਏ ਭੇਜੇ ਸਨ। ਸਾਲ 2018 ਤੋਂ 2022 ਦਰਮਿਆਨ ਲਾਰੈਂਸ ਨੇ ਯੂਪੀ ਦੇ ਖੁਰਜਾ ਵਿਚ ਰਹਿਣ ਵਾਲੇ ਆਪਣੇ ਕਰੀਬੀ ਗੈਂਗਸਟਰ ਰੋਹਿਤ ਚੌਧਰੀ ਦੀ ਮਦਦ ਨਾਲ ਹਥਿਆਰਾਂ ਦੇ ਸਪਲਾਇਰ ਕੁਰਬਾਨ ਚੌਧਰੀ ਉਰਫ਼ ਸ਼ਹਿਜ਼ਾਦ ਤੋਂ ਕਰੀਬ 2 ਕਰੋੜ ਰੁਪਏ ਵਿਚ 25 ਹਥਿਆਰ ਖਰੀਦੇ ਸਨ, ਜਿਸ ਵਿਚ 9 ਐਮਐਮ ਦੀ ਪਿਸਤੌਲ ਅਤੇ AK 47 ਹਥਿਆਰ ਸ਼ਾਮਲ ਸਨ।

SHARE ARTICLE

ਏਜੰਸੀ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement