
ਟ੍ਰੇਨਿੰਗ ਮਗਰੋਂ ਵਾਪਸ ਆਉਣ 'ਤੇ ਇਹ ਸਾਰੇ ਡਿਪਟੀ ਕਮਿਸ਼ਨਰ ਮੁੜ ਆਪਣੇ ਅਹੁਦੇ ਸੰਭਾਲਣਗੇ।
ਜਲੰਧਰ - ਪੰਜਾਬ ਦੇ ਜ਼ਿਲ੍ਹਾ ਜਲੰਧਰ ਸਮੇਤ 9 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਡ ਕਰੀਅਰ ਟ੍ਰੇਨਿੰਗ ਪ੍ਰੋਗਰਾਮ ਲਈ ਮਸੂਰੀ ਭੇਜਿਆ ਗਿਆ ਹੈ। 9 ਜ਼ਿਲ੍ਹਿਆਂ ਵਿਚ ਫਾਜ਼ਿਲਕਾ, ਤਰਨਤਾਰਨ, ਜਲੰਧਰ, ਪਟਿਆਲਾ, ਰੂਪਨਗਰ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਬਠਿੰਡਾ ਅਤੇ ਮਾਨਸਾ ਸ਼ਾਮਲ ਹਨ, ਜਿਨ੍ਹਾਂ ਦੇ ਡਿਪਟੀ ਕਮਿਸ਼ਨਰ ਮਿਡ ਕਰੀਅਰ ਟ੍ਰੇਨਿੰਗ ਪ੍ਰੋਗਰਾਮ ਲਈ ਮਸੂਰੀ ਭੇਜਿਆ ਗਿਆ ਹੈ।
ਇਹ ਸਾਰੇ ਡਿਪਟੀ ਕਮਿਸ਼ਨਰ 22 ਮਈ ਤੋਂ 16 ਜੂਨ ਤੱਕ ਮਿਡ ਕਰੀਅਰ ਟ੍ਰੇਨਿੰਗ ਪ੍ਰੋਗਰਾਮ 'ਤੇ ਰਹਿਣਗੇ। ਇਸੇ ਤਹਿਤ 22 ਮਈ ਤੋਂ 16 ਜੂਨ ਤੱਕ ਇਨ੍ਹਾਂ ਦੀ ਜਗ੍ਹਾ ਕੁਝ ਆਈ. ਏ. ਐੱਸ. ਅਧਿਕਾਰੀਆਂ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਜਲੰਧਰ ਡਿਪਟੀ ਕਮਿਸ਼ਨਰ ਦੀ ਕਮਾਨ ਦੀਪਸ਼ਿਖਾ ਸ਼ਰਮਾ ਨੂੰ ਸੌਂਪੀ ਗਈ ਹੈ। ਟ੍ਰੇਨਿੰਗ ਮਗਰੋਂ ਵਾਪਸ ਆਉਣ 'ਤੇ ਇਹ ਸਾਰੇ ਡਿਪਟੀ ਕਮਿਸ਼ਨਰ ਮੁੜ ਆਪਣੇ ਅਹੁਦੇ ਸੰਭਾਲਣਗੇ।