Sant Dayal murder : ਸੰਤ ਦਿਆਲ ਕਤਲ ਕਾਂਡ 'ਚ ਰਿਸ਼ਵਤਖੋਰੀ ਮਾਮਲੇ 'ਚ ਆਈਜੀ 'ਤੇ ਕਾਰਵਾਈ ਨਾ ਕਰਨ 'ਤੇ ਬਾਬਾ ਗਗਨ ਦਾਸ ਭੜਕੇ

By : BALJINDERK

Published : May 22, 2024, 5:39 pm IST
Updated : May 22, 2024, 5:39 pm IST
SHARE ARTICLE
Baba Gagan Das
Baba Gagan Das

Sant Dayal murder : ਕਿਹਾ- ਸੁਣਵਾਈ ਨਾ ਹੋਈ ਤਾਂ ਸੰਤ ਸਮਾਜ ਸਿਆਸੀ ਸ਼ਹਿ ਦੇਣ ਵਾਲਿਆਂ ਨੂੰ ਕਰੇਗਾ ਬੇਨਕਾਬ

Sant Dayal murder : ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੋਟ ਸੁਖੀਆ ’ਚ ਕੁਝ ਸਾਲ ਪਹਿਲਾਂ ਡੇਰਾ ਦੇ ਮੁਖੀ ਬਾਬਾ ਦਿਆਲ ਦਾਸ ਦਾ ਕਤਲ ਕੁੱਝ ਗੈਂਗਸਟਰਾਂ ਵੱਲੋਂ ਕੀਤਾ ਗਿਆ ਸੀ। ਜਿਸਦੇ ਇਲਜ਼ਾਮ ਮੋਗਾ ਜ਼ਿਲ੍ਹੇ ਦੇ ਇੱਕ ਡੇਰਾ ਦੇ ਮੁੱਖੀ ਬਾਬਾ ਜਰਨੈਲ ਦਾਸ ਤੇ ਲੱਗੇ ਸਨ। ਜਿਸਦੀ ਪੁਲਿਸ ਪੜਤਾਲ ਦੌਰਾਨ ਮੋਗਾ ਦੇ ਡੀਐਸਪੀ ਸੁਰਜੀਤ ਸਿੰਘ ਵੱਲੋਂ ਬਾਬਾ ਜਰਨੈਲ ਦਾਸ ਨੂੰ ਬੇਗੁਨਾਹ ਕਰਾਰ ਦਿੱਤਾ ਗਿਆ ਸੀ। 

ਇਹ ਵੀ ਪੜੋ:Rahmanullah Gurbaz : ਬੀਮਾਰ ਮਾਂ ਨੂੰ ਹਸਪਤਾਲ ਛੱਡਣਾ ਔਖਾ ਪਰ ਕੇਕੇਆਰ ਵੀ ਹੈ ਪਰਿਵਾਰ : ਗੁਰਬਾਜ਼ 

ਪਰ ਦੂਜੇ ਪਾਸੇ ਡੇਰਾ ਦੇ ਸੇਵਾਦਾਰ ਬਾਬਾ ਗਗਨ ਦਾਸ ਵੱਲੋਂ ਪੁਲਿਸ ਦੀ ਇਸ ਰਿਪੋਰਟ ਨੂੰ ਚੈਲੇਂਜ ਕਰਦੇ ਹੋਏ ਹਾਈਕੋਰਟ ਦਾ ਰੁਖ ਕੀਤਾ ਸੀ। ਜਿਸ ਤੋਂ ਬਾਅਦ ਹਾਈਕੋਰਟ ਦੇ ਨਿਰਦੇਸ਼ਾਂ ਤੇ ਫਰੀਦਕੋਟ ਦੇ ਆਈਜੀ ਪ੍ਰਦੀਪ ਕੁਮਾਰ ਯਾਦਵ ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ ਜਿਨ੍ਹਾਂ ਵੱਲੋਂ ਐਸਪੀ ਗਣੇਸ਼ ਸ਼ਰਮਾ ਡੀਐਸਪੀ ਸੁਸ਼ੀਲ ਕੁਮਾਰ ਅਤੇ ਐਸਆਈ ਖੇਮਚੰਦ ਪਰਾਸ਼ਰ ਵਾਲੀ ਤਿੰਨ ਮੈਂਬਰੀ ਟੀਮ ਗਠਿਤ ਕਰ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ ਗਈ। ਪਰ ਇਸੇ ਦੌਰਾਨ ਸ਼ਿਕਾਇਤ ਕਰਤਾ ਬਾਬਾ ਗਗਨ ਦੀਪ ਸਿੰਘ ਤੇ ਆਈਜੀ ਪ੍ਰਦੀਪ ਕੁਮਾਰ ਦੇ ਨਾਮ ਤੇ ਦਬਾਅ ਪਾਕੇ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਤਾਂ ਜੋ ਬਾਬਾ ਜਰਨੈਲ ਦਾਸ ਨੂੰ ਦੁਬਾਰਾ ਆਰੋਪੀ ਬਣਾਇਆ ਜਾ ਸਕੇ। ਪਰ ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਵੱਲੋਂ 20 ਲੱਖ ਰੁਪਏ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੇ ਜਾਣ ਦੀ ਗੱਲ ਕਹੀ ਜਿਸ ਨੂੰ ਲੈਕੇ ਉਸ ਵੱਲੋਂ ਅਦਾਲਤ ’ਚ ਵੀ ਬਿਆਨ ਦਰਜ ਕਰਵਾ ਇੱਕ ਹਲਫ਼ੀਆ ਬਿਆਨ ਦੇਕੇ ਆਈਜੀ ਪ੍ਰਦੀਪ ਕੁਮਾਰ ਤੇ ਇਲਜ਼ਾਮ ਲਗਾਏ ਸਨ ਕਿ 20 ਲੱਖ ਰੁਪਏ ਦੀ ਰਿਸ਼ਵਤ ਲੈਣ ਪਿੱਛੇ ਆਈਜੀ ਪ੍ਰਦੀਪ ਯਾਦਵ ਦੀ ਭੂਮਿਕਾ ਵੀ ਸ਼ਮਿਲ ਹੈ।

ਇਹ ਵੀ ਪੜੋ:Kanpur News : ਯੂਪੀ ’ਚ ਸੜਕ ਪਾਰ ਕਰਦੀਆਂ ਚਾਰ ਔਰਤਾਂ ਨੂੰ ਕਾਰ ਨੇ ਕੁਚਲਿਆ

ਅੱਜ ਬਾਬਾ ਗਗਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਿਕਾਇਤ ਹੋਣ ਦੇ ਬਾਵਜੂਦ ਵੀ ਆਈਜੀ ਪ੍ਰਦੀਪ ਕੁਮਾਰ ਯਾਦਵ ਕੋਲੋਂ ਇੱਕ ਵਾਰ ਵੀ ਪੁੱਛਗਿੱਛ ਨਹੀਂ ਕੀਤੀ ਗਈ ਨਾ ਹੀ ਕਦੀ ਉਸਨੂੰ ਤਲਬ ਕੀਤਾ ਗਿਆ। ਉਸਨੂੰ ਕੀਤੇ ਨਾ ਕਿਤੇ ਸਿਆਸੀ ਸ਼ਹਿ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਆਈਜੀ ਪ੍ਰਦੀਪ ਕੁਮਾਰ ਤੋਂ ਕੋਈ ਪੁੱਛਗਿੱਛ ਨਾ ਹੋਈ ਤਾਂ ਉਹ ਸਾਰੇ ਸੰਤ ਸਮਾਜ ਨੂੰ ਇਕੱਠਾ ਕਰ ਉਨ੍ਹਾਂ ਸਿਆਸੀ ਆਗੂਆਂ ਦੇ ਚੇਹਰੇ ਵੀ ਬੇਨਕਾਬ ਕਰਨਗੇ। ਜਿਨ੍ਹਾਂ ਵੱਲੋਂ ਉਸਨੂੰ ਸਿਆਸੀ ਸ਼ਹਿ ਦਿਤੀ ਜਾ ਰਹੀ ਹੈ।

(For more news apart from Baba Gagan Das was furious for not action against IG in bribery case related Sant Dayal murder case News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement