
Sangrur News: ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਕੀਤੀਆਂ ਬਰਾਮਦ
The married woman jumped into the canal along with the innocent girl Sangrur News: ਸੰਗਰੂਰ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਤਪਾ ਮੰਡੀ ਸਥਾਨਕ ਢਿੱਲਵਾਂ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਦੀ ਇਕ ਵਿਆਹੁਤਾ ਨੇ ਅਪਣੀ ਧੀ ਸਮੇਤ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕੀ ਨੇ ਆਪਣੇ ਪਤੀ ਤੋਂ ਤੰਗ ਆ ਕੇ ਜੀਵਨ ਲੀਲਾ ਸਮਾਪਤ ਕੀਤੀ ਹੈ।
ਇਹ ਵੀ ਪੜ੍ਹੋ: Chandigarh New: ਪਿਆਕੜਾਂ ਲਈ ਜ਼ਰੂਰੀ ਖ਼ਬਰ, ਚੰਡੀਗੜ੍ਹ ਵਿਚ ਕੱਲ੍ਹ ਤੋਂ ਬੰਦ ਹੋਣ ਜਾ ਰਹੇ ਹਨ ਠੇਕੇ, ਪੜ੍ਹੋ ਕਿਉਂ?
ਮ੍ਰਿਤਕ ਕੁੜੀ ਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਕੁਲਵਿੰਦਰ ਕੌਰ ਦਾ ਲਗਭਗ 12 ਸਾਲ ਪਹਿਲਾਂ ਸ਼ਮਸ਼ੇਰ ਸਿੰਘ ਮੰਗਵਾਲ (ਸੰਗਰੂਰ) ਦੇ ਪੁੱਤਰ ਧਰਮਵੀਰ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ 2 ਕੁੜੀਆਂ ਹੋਈਆਂ, ਜਿਨ੍ਹਾਂ ਦੀ ਉਮਰ 10 ਸਾਲ ਅਤੇ ਡੇਢ ਸਾਲ ਦੇ ਕਰੀਬ ਹੈ।
ਇਹ ਵੀ ਪੜ੍ਹੋ: Sant Baba Ram Singh Ji Gantuan Sahib : ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਸਾਹਿਬ ਵਾਲੇ ਅਕਾਲ ਚਲਾਣਾ ਕਰ ਗਏ
ਹੁਣ ਪਿੰਡ ਰੂੜੇਕੇ ਕਲਾਂ (ਬਰਨਾਲਾ) ‘ਚ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ ਤਾਂ ਬੀਤੇ 2-3 ਦਿਨ ਪਹਿਲਾਂ ਮੇਰੀ ਭੈਣ ਨੇ ਆਪਣੇ ਪਤੀ ਧਰਮਵੀਰ ਸਿੰਘ ਵੱਲੋਂ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਗੁੱਸੇ ‘ਚ ਆ ਕੇ ਆਪਣੀ ਛੋਟੀ ਧੀ ਸਮੇਤ ਰੱਲਾ ਨਹਿਰ ‘ਚ ਛਾਲ ਮਾਰ ਦਿੱਤੀ। ਭਾਣਜੀ ਮਨਕੀਰਤ ਕੌਰ ਦੀ ਲਾਸ਼ ਕੱਢ ਲਈ ਗਈ ਸੀ ਅਤੇ ਭੈਣ ਦੀ ਅਗਲੇ ਦਿਨ ਜਾ ਕੇ ਲਾਸ਼ ਨਹਿਰ ਵਿੱਚੋਂ ਮਿਲੀ। ਪੁਲਿਸ ਨੇ ਮ੍ਰਿਤਕਾ ਦੇ ਭਰਾ ਬਲਵਿੰਦਰ ਸਿੰਘ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from The married woman jumped into the canal along with the innocent girl Sangrur News , stay tuned to Rozana Spokesman)