
ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਗਏ ਆਪ ਵਿਧਾਇਕ ਅਮਰਜੀਤ ਸਿੰਘ 'ਤੇ ਕਾਤਲਾਨਾ ਹਮਲੇ ਦੀ 'ਆਪ' ਜਿਲ੍ਹਾ ਮੋਗਾ ਨੇ ਸਖਤ ਸਬਦਾਂ ਵਿੱਚ ਨਿੰਦਾ .....
ਮੋਗਾ : ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਗਏ ਆਪ ਵਿਧਾਇਕ ਅਮਰਜੀਤ ਸਿੰਘ 'ਤੇ ਕਾਤਲਾਨਾ ਹਮਲੇ ਦੀ 'ਆਪ' ਜਿਲ੍ਹਾ ਮੋਗਾ ਨੇ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ । ਬਾਵਾ ਨੇ ਆਪਣੇ ਪ੍ਰੈਸ ਨੋਟ ਰਾਹੀਂ ਕਿਹਾ ਕਿ ਜੇਕਰ ਇੱਕ ਵਿਧਾਇਕ ਜੋ ਕਿ ਕਿਸੇ ਵੀ ਪਾਰਟੀ ਦਾ ਹੈ ਉਸਦੇ ਗੈਰਕਾਨੂੰਨੀ ਮਾਈਨਿੰਗ ਰੋਕਣ 'ਤੇ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ ਹੈ ਤਾਂ ਸਰਕਾਰ ਦੇ ਉਹ ਅਧਿਕਾਰੀ ਕਿੱਥੇ ਗਏ ਹਨ ਜਿਨ੍ਹਾਂ ਨੇ ਇਹ ਗੈਰਕਾਨੂੰਨੀ ਕੰਮ ਰੋਕਣਾ ਸੀ ਅਤੇ ਅੱਜ ਪੰਜਾਬ ਵਿੱਚ ਜੇਕਰ ਇੱਕ ਵਿਧਾਇਕ ਅਤੇ ਉਸਦੇ ਅੰਗਰਖਕਾਂ ਨੂੰ ਰੇਤ ਮਾਫੀਆ ਕੁੱਟ ਰਹੇ ਹਨ ਤਾਂ ਆਮ ਵਿਅਕਤੀ ਦਾ ਕੀ ਹਾਲ ਹੋਵੇਗਾ।
ਕਿਸੇ ਵਿਧਾਇਕ ਦੀ ਇਸ ਤਰ੍ਹਾਂ ਕੁੱਟਮਾਰ ਇਹ ਸਬੂਤ ਕਰਦੀ ਹੈ ਕਿ ਸਰਕਾਰ ਦੇ ਕਿਸੇ ਉਚ ਅਧਿਕਾਰੀ ਜਾਂ ਕਿਸੇ ਉਚ ਸਿਆਸੀ ਵਿਅਕਤੀ ਦਾ ਇੰਨ੍ਹਾਂ ਗੁਡਿੰਆਂ ਪਿੱਛੇ ਹੱਥ ਹੈ। ਜੋ ਵਿਰੋਧੀ ਪਾਰਟੀ ਦੇ ਵਿਧਾਇਕਾਂ ਅਤੇ ਲੀਡਰਾਂ ਦਾ ਉਨ੍ਹਾਂ ਦੀ ਕੁੱਟਮਾਰ ਕਰਕੇ ਮੂੰਹ ਬੰਦ ਕਰਨਾ ਚਾੰਹੁਦੇ ਹਨ । ਬਾਵਾ ਨੇ ਆਮ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਅੱਜ ਦੀ ਸਰਕਾਰ ਤੋਂ ਅਜਿਹੇ ਗੁੰਡਿਆਂ ਨੂੰ ਹੱਥ ਪਾਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਲਈ ਇਨ੍ਹਾਂ ਬੁਰਾਈਆਂ ਨੂੰ ਰੋਕਣ ਲਈ ਪੰਜਾਬ ਦੀਆਂ ਸਮਾਜਿਕ ਜਥੇਬੰਦੀਆਂ ਨੂੰ ਇੱਕਮੁਠ ਹੋਣਾ ਪਵੇਗਾ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਇਹ ਵੀ ਸਵਾਲ ਪੁੱਛਿਆ ਕਿ ਅੱਜ ਤੱਕ ਪੰਜਾਬ ਵਿੱਚ ਗੈਰਕਾਨੂੰਨੀ ਮਾਈਨਿੰਗ ਕਿਉ ਨਹੀਂ ਰੁਕੀ । ਜੇਕਰ ਅੱਜ ਕਿਸੇ ਵਿਧਾਇਕ 'ਤੇ ਹਮਲਾ ਕਰਕੇ ਰੇਤ ਮਾਫੀਆ ਨੇ ਉਸਦੀ ਪੱਗ ਲਾਹੀ ਹੈ ਤਾਂ ਕੈਪਟਨ ਸਾਹਿਬ ਇਸ ਨੂੰ ਸਰਕਾਰ ਦੀ ਪੱਗ ਲਾਹੁਣੀ ਕਿਉ ਨਹੀਂ ਮੰਨਦੇ ਅਤੇ ਕੈਪਟਨ ਸਾਹਿਬ ਦੱਸਣ ਕਿ ਅਮਰਜੀਤ ਸਿੰਘ ਸੰਦੋਆ ਦੀ ਪੱਗ ਲਾਹੁਣ ਪਿੱਛੇ ਕਿਸ ਸਿਆਸੀ ਵਿਅਕਤੀ ਦਾ ਹੱਥ ਹੈ। ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਨੇ ਇਸ ਘਟਨਾ ਨੂੰ ਆੜੇ ਹੱਥੀ ਲੈਦਿਆਂ ਕੱਲ ਸਵੇਰ 11ਵਜੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਨ ਦਾ ਫੈਸਲਾ ਕੀਤਾ ਹੈ ।