
ਗੁਰਦਵਾਰਾ ਭੰਗਾਣੀ ਸਾਹਿਬ ਟ੍ਰਸਟ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸੰਧੂ, ਜੋ ਕਿ ਇਕ ਮੰਨੇ-ਪ੍ਰਮੰਨੇ ਪਾਵਰ ਲਿਫਟਰ ਹਨ......
ਨਵੀਂ ਦਿੱਲੀ, : ਗੁਰਦਵਾਰਾ ਭੰਗਾਣੀ ਸਾਹਿਬ ਟ੍ਰਸਟ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸੰਧੂ, ਜੋ ਕਿ ਇਕ ਮੰਨੇ-ਪ੍ਰਮੰਨੇ ਪਾਵਰ ਲਿਫਟਰ ਹਨ, ਉਨ੍ਹਾਂ ਨੇ ਬੀਤੇ ਦਿਨੀਂ ਰਾਜਧਾਨੀ ਦਿੱਲੀ ਵਿਖੇ ਹੋਈਆਂ ਨੈਸ਼ਨਲ ਪੱਧਰ ਦੀਆਂ ਪਾਵਰ ਲਿਫਟਿੰਗ ਖੇਡਾਂ ਵਿਚ ਸੋਨੇ ਦਾ ਤਮਗ਼ਾ ਹਾਸਲ ਕੀਤਾ ਸੀ। ਜਿਸ ਕਰ ਕੇ ਉਨ੍ਹਾਂ ਦੀ ਚੋਣ ਰੂਸ ਵਿਚ ਹੋਣ ਵਾਲੇ ਵਿਸ਼ਵ ਪਧਰੀ ਪਾਰਵਰ ਲਿਫ਼ਟਿੰਗ ਮੁਕਾਬਲਿਆਂ ਲਈ ਹੋਈ ਸੀ। ਜਿਸ ਕਰਕੇ ਉਨ੍ਹਾਂ ਨੂੰ ਪਾਵਰ ਲਿਫਟਿੰਗ ਫ਼ੈਡਰੇਸ਼ਨ ਆਫ਼ ਇੰਡਿਆ (ਪੀ.ਐਫ.ਆਈ.) ਦੇ ਪ੍ਰਧਾਨ ਸ਼੍ਰੀ ਸੁਨਿਲ ਲੋਚਾਬ ਵਲੋਂ ਰੂਸ ਵਿਖੇ ਹੋਏ ਵਿਸ਼ਵ ਪੱਧਰੀ ਮੁਕਾਬਲਿਆਂ ਲਈ ਭੇਜਿਆ ਗਿਆ।
ਸ. ਅਮਰਜੀਤ ਸਿੰਘ ਸੰਧੂ ਭਾਰਤੀ ਟੀਮ ਨਾਲ ਬੀਤੀ 9 ਜੂਨ 2018 ਨੂੰ ਰੂਸ ਦੇ ਸ਼ਹਿਰ ਸੇਂਟ ਪੈਟਰਸਵਰਗ ਪਹੁੰਚੇ ਸਨ। ਜਿਨ੍ਹਾਂ ਨੇ ਉੇਥੇ ਮੁਕਾਬਲਿਆਂ ਵਿਚ ਸੋਨੇ ਦਾ ਮੈਡਲ ਹਾਸਲ ਕਰਕੇ ਭਾਰਤ ਦੇਸ਼ ਅਤੇ ਭਾਰਤ ਵਾਸੀਆਂ ਲਈ ਮਾਣ ਅਤੇ ਨਾਮਣਾ ਖਟਿਆ ਹੈ। ਅਮਰਜੀਤ ਸਿੰਘ ਜੋ ਕਿ ਇਕ ਧਾਰਮਕ ਸ਼ਖਸ਼ੀਅਤ ਹੋਣ ਦੇ ਨਾਲ-ਨਾਲ ਸਮਾਜ ਸੇਵਾ ਵੀ ਤਨੋਂ-ਮੰਨੋਂ ਕਰਦੇ ਹਨ।
ਜਦੋਂ ਉਨ੍ਹਾਂ ਨੂੰ ਇਸ ਕਾਮਯਾਬੀ ਦਾ ਰਾਜ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੇ ਕੋਚ ਸ. ਮਨਜੀਤ ਸਿੰਘ ਮੀਤ ਪ੍ਰਧਾਨ ਵਲੋਂ ਵਿਸ਼ੇਸ਼ ਸਿਖਲਾਈ ਦਿੱਤੀ ਗਈ ਸੀ ਜਿਸ ਕਰਕੇ ਉਨ੍ਹਾਂ ਨੇ ਵਿਸ਼ਵ ਪੱਧਰੀ ਮੁਕਾਬਲਿਆਂ ਵਿਚ ਇਹ ਨਾਮਣਾ ਖਟਿਆ ਹੈ। ਉਨ੍ਹਾਂ ਵਲੋਂ 52 ਵਰ੍ਹਿਆਂ ਦੀ ਉਮਰ ਵਿਚ ਸੋਨ ਤਮਗ਼ਾ ਜਿੱਤਣਾਂ ਸਮੁੱਚੇ ਸਿੱਖ ਪੰਥ ਲਈ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ।