
ਦੀਨਾਨਗਰ ਦੀ ਅਸ਼ੋਕ ਵਿਹਾਰ ਕਲੌਨੀ ਚ ਅੱਜ ਦਿਨ ਦਿਹਾੜੇ ਚੋਰਾਂ ਨੇ ਇੱਕ ਘਰ ਅੰਦਰ ਦਾਖਿਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ....
ਦੀਨਾਨਗਰ : ਦੀਨਾਨਗਰ ਦੀ ਅਸ਼ੋਕ ਵਿਹਾਰ ਕਲੌਨੀ ਚ ਅੱਜ ਦਿਨ ਦਿਹਾੜੇ ਚੋਰਾਂ ਨੇ ਇੱਕ ਘਰ ਅੰਦਰ ਦਾਖਿਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਚੋਰਾਂ ਨੇ ਘਰ ਅੰਦਰੋਂ ਚਾਰ ਤੋਲੇ ਸੋਨੇ ਦੇ ਗਹਿਣੇ ਅਤੇ ਪੈਂਤੀ ਹਜਾਰ ਰੁਪਏ ਨਗਦ ਚੋਰੀ ਕਰ ਲਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਆਰਐਮਪੀ ਡਾਕਟਰ ਰਾਜਪਾਲ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਉਹ ਅਪਣੇ ਪਰਿਵਾਰ ਸਮੇਤ ਬਹਿਰਾਮਪੁਰ ਦੇ ਦਰਸ਼ਨ ਪੈਲੇਸ ਵਿਖੇ ਕਿਸੇ
ਸਮਾਗਮ ਚ ਭਾਗ ਲੈਣ ਗਈ ਗਿਆ ਹੋਇਆ ਸੀ। ਜਦੋਂ ਉਹ ਸਮਾਗਮ ਦੀ ਸਮਾਪਤੀ ਉਪਰੰਤ ਤਿੰਨ ਵਜੇ ਦੇ ਕਰੀਬ ਵਾਪਸ ਆਏ ਤਾਂ ਘਰ ਦਾ ਮੇਨ ਗੇਟ ਦਾ ਤਾਲਾ ਖੋਲਿਆ ਤਾ ਵੇਖਿਆ ਕਿ ਅੰਦਰਲੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਦਾਖਲ ਹੋਏ ਚੋਰਾਂ ਨੇ ਘਰ ਵਿੱਚ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਸਨ। ਉਹਨਾਂ ਦੱਸਿਆ ਕਿ ਘਟਨਾ ਸਬੰਧੀ ਦੀਨਾਨਗਰ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ।