ਕੁੱਟਣ ਵਾਲੇ ਕਦੇ ਵਿਧਾਇਕ ਸੰਦੋਆ ਦੇ ਨੇੜਲੇ ਸਾਥੀ ਸਨ
Published : Jun 22, 2018, 12:03 am IST
Updated : Jun 22, 2018, 12:03 am IST
SHARE ARTICLE
Amarjit Singh Sandoa
Amarjit Singh Sandoa

ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਤੋਂ ਬਾਅਦ ਸੂਬੇ ਦੀ ਰਾਜਨੀਤੀ ਇਕਦਮ ਗਰਮਾ ਗਈ ਹੈ ਪਰ ਇਲਾਕੇ ਦੇ ਲੋਕਾਂ ਵਿਚ ਚਰਚਾ ਹੈ ....

ਰੂਪਨਗਰ,  ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਤੋਂ ਬਾਅਦ ਸੂਬੇ ਦੀ ਰਾਜਨੀਤੀ ਇਕਦਮ ਗਰਮਾ ਗਈ ਹੈ ਪਰ ਇਲਾਕੇ ਦੇ ਲੋਕਾਂ ਵਿਚ ਚਰਚਾ ਹੈ ਕਿ ਵੀਡੀਉ 'ਚ ਲੜਾਈ ਕਰਨ ਵਾਲੇ ਵਿਅਕਤੀ ਵੀ ਕੋਈ ਹੋਰ ਨਹੀ ਸਗੋ ਉਹ ਲੋਕ ਹਨ ਜਿਨ੍ਹਾਂ ਦਿਨ ਰਾਤ ਮਿਹਨਤ ਕਰ ਕੇ ਸੰਦੋਆ ਨੂੰ ਜਿਤਾਇਆ ਸੀ।

ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਵੀਡੀਉ ਵਿਚ ਆਉਣ ਵਾਲੇ ਅਜਵਿੰਦਰ ਸਿੰਘ ਬੇਈਹਾਰਾਂ, ਅਮਰਜੀਤ ਸਿੰਘ ਮੋਹਣ ਸਿੰਘ ਸਾਰੇ ਹੀ ਪਿੰਡ ਬੇਈਹਾਰਾਂ ਦੇ ਵਸਨੀਕ ਹਨ ਅਤੇ ਬਚਿੱਤਰ ਸਿੰਘ ਭਾਉਵਾਲ,  ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਦੇ ਨਾ ਸਿਰਫ਼ ਨਜ਼ਦੀਕ ਹਨ ਸਗੋਂ ਰਿਸ਼ਤੇਦਾਰੀਆਂ ਦਾ ਦਮ ਵੀ ਭਰਦੇ ਹਨ।

ਇਸ ਸ਼੍ਰੋਮਣੀ ਕਮੇਟੀ ਮੈਂਬਰ ਨੋ  ਇਸ ਵਾਰੀ ਸੰਦੋਆ ਦੀ ਚੋਣਾਂ ਵਿੱਚ ਮਦਦ ਕੀਤੀ ਸੀ ਅਤੇ ਉਕਤ ਵਿਅਕਤੀਆਂ ਵਲੋਂ ਦਿਨ ਰਾਤ ਇਕ ਕਰ ਕੇ ਉਸ ਨੂੰ ਨਾਂ ਸਿਰਫ਼ ਜਿਤਾਇਆ ਸੀ ਸਗੋਂ ਜਿੱਤ ਤੋਂ ਬਾਅਦ ਵੀ ਨਾਲ ਰਹੇ ਹਨ। ਸ਼ੋਸਲ ਮੀਡੀਆ ਤੇ ਸੰਦੋਆ ਦੀ ਜਿੱਤ ਦੌਰਾਨ ਨੋਟਾਂ ਦੇ ਹਾਰ ਪਾ ਕੇ ਅਜਵਿੰਦਰ ਸਿੰਘ ਨਾਲ ਬੈਠੇ ਦੀ ਫ਼ੋਟੋ ਵੀ ਵਾਇਰਲ ਹੋ ਗਈ ਹੈ।

ਅੱਜ ਦੇਰ ਸ਼ਾਮ ਅਜਵਿੰਦਰ ਸਿੰਘ ਦੇ ਦਸਤਖਤਾ ਹੇਠ ਇਕ ਪ੍ਰੈਸ ਨੋਟ ਵੀ ਜਾਰੀ ਹੋ ਗਿਆ ਜਿਸ 'ਚ ਉਸ ਨੇ ਲਿਖਿਆ ਹੈ ਕਿ ਸਾਡਾ ਝਗੜਾ ਐਮ.ਐਲ.ਏ. ਵਲੋਂ ਗਾਲਾਂ ਕੱਢਣ ਤੋਂ ਬਾਅਦ ਸ਼ੁਰੂ ਹੋਇਆ ਸੀ ਅਤੇ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਂ ਅਤੇ ਬੜੀ ਮਿਹਨਤ ਕਰਕੇ ਸੰਦੋਆ ਨੂੰ ਐਮ.ਐਲ.ਏ. ਬਣਾਇਆ ਸੀ। ਉਨ੍ਹਾਂ ਕਥਿਤ ਤੌਰ 'ਤੇ ਇਲਜ਼ਾਮ ਲਗਾਇਆ ਕਿ  ਕਰੱਸ਼ਰ ਜੇ.ਸੀ.ਬੀ. ਵਾਲਿਆਂ ਨੂੰ ਉਹ ਬਲੈਕਮੇਲ ਕਰਦਾ ਹੈ ਅਤੇ 5 ਤੋਂ 10 ਲੱਖ ਰੁਪਏ ਦੀ ਮੰਗ ਕਰਦਾ ਹੈ। ਜੋ ਪੈਸੇ ਨਹੀਂ ਦਿੰਦਾ ਉਸ ਦੀ ਵੀਡੀਉ ਬਣਾ ਕੇ ਤੰਗ ਕਰਦਾ ਹੈ। ਉਨ੍ਹਾਂ ਪ੍ਰੈਸ ਨੋਟ ਵਿਚ ਕਿਹਾ ਕਿ ਸਮਾਂ ਆਉਣ ਤੇ ਸਬੂਤ ਵੀ ਦੇਵਾਂਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement