ਸੰਦੋਆ ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ 4 ਦਿਨਾਂ ਰਿਮਾਂਡ ਤੇ ਭੇਜਿਆ
Published : Jun 22, 2018, 4:51 pm IST
Updated : Jun 22, 2018, 4:51 pm IST
SHARE ARTICLE
Sandoa attackers sent to 4 days remand
Sandoa attackers sent to 4 days remand

ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਹਮਲਾ ਕਰਨ ਵਾਲੇ ਤਿੰਨ ਕਥਿਤ ਦੋਸ਼ੀਆਂ....

ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਹਮਲਾ ਕਰਨ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਅਦਾਲਤ ਨੇ ਚਾਰ ਦਿਨਾ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਹਮਲੇ ਦੇ ਗ੍ਰਿਫ਼ਤਾਰ ਜਸਵਿੰਦਰ ਸਿੰਘ ਗੋਲਡੀ, ਅਮਰਜੀਤ ਸਿੰਘ, ਮਨਜੀਤ ਸਿੰਘ ਵਾਸੀ ਬੇਈਂਹਾਰਾ ਬਲਾਕ ਨੂਰਪੁਰ ਬੇਦੀ ਨੂੰ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਜੱਜ ਗੁਰਪ੍ਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੂਜੇ ਪਾਸੇ ਅਨੰਦਪੁਰ ਸਾਹਿਬ ਪੁਲਿਸ ਥਾਣੇ ਵਿਚ ਆਈ.ਜੀ. ਐਸ.ਕੇ ਸਿੰਘ ਆਧਾਰਤ ਟੀਮ ਵੱਲੋਂ ਵੀ ਉਨ੍ਹਾਂ ਤੋਂ ਲੰਬੀ ਪੁੱਛ-ਗਿੱਛ ਕੀਤੀ ਗਈ।

amarjeet singh sandoaAmarjeet singh sandoaਦੱਸ ਦਈਏ ਕਿ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਤੋਂ ਬਾਅਦ ਸੂਬੇ ਦੀ ਰਾਜਨੀਤੀ ਇਕਦਮ ਗਰਮਾ ਗਈ ਹੈ। ਇਹ ਵੀ ਚਰਚਾ ਵਿਚ ਆਇਆ ਕਿ ਵੀਡੀਉ 'ਚ ਲੜਾਈ ਕਰਨ ਵਾਲੇ ਵਿਅਕਤੀ ਵੀ ਕੋਈ ਹੋਰ ਨਹੀ ਸਗੋ ਉਹ ਲੋਕ ਹਨ ਜਿਨ੍ਹਾਂ ਦਿਨ ਰਾਤ ਮਿਹਨਤ ਕਰ ਕੇ ਸੰਦੋਆ ਨੂੰ ਜਿਤਾਇਆ ਸੀ।

ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਵੀਡੀਉ ਵਿਚ ਆਉਣ ਵਾਲੇ ਅਜਵਿੰਦਰ ਸਿੰਘ ਬੇਈਹਾਰਾਂ, ਅਮਰਜੀਤ ਸਿੰਘ ਮੋਹਣ ਸਿੰਘ ਸਾਰੇ ਹੀ ਪਿੰਡ ਬੇਈਹਾਰਾਂ ਦੇ ਵਸਨੀਕ ਹਨ ਅਤੇ ਬਚਿੱਤਰ ਸਿੰਘ ਭਾਉਵਾਲ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਦੇ ਨਾ ਸਿਰਫ਼ ਨਜ਼ਦੀਕ ਹਨ ਸਗੋਂ ਰਿਸ਼ਤੇਦਾਰੀਆਂ ਦਾ ਦਮ ਵੀ ਭਰਦੇ ਹਨ।

Amarjit Singh SandoaAmarjit Singh Sandoaਇਸ ਸ਼੍ਰੋਮਣੀ ਕਮੇਟੀ ਮੈਂਬਰ ਨੋ ਇਸ ਵਾਰੀ ਸੰਦੋਆ ਦੀ ਚੋਣਾਂ ਵਿੱਚ ਮਦਦ ਕੀਤੀ ਸੀ ਅਤੇ ਉਕਤ ਵਿਅਕਤੀਆਂ ਵਲੋਂ ਦਿਨ ਰਾਤ ਇਕ ਕਰ ਕੇ ਉਸ ਨੂੰ ਨਾਂ ਸਿਰਫ਼ ਜਿਤਾਇਆ ਸੀ ਸਗੋਂ ਜਿੱਤ ਤੋਂ ਬਾਅਦ ਵੀ ਨਾਲ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ੋਸਲ ਮੀਡੀਆ ਤੇ ਸੰਦੋਆ ਦੀ ਜਿੱਤ ਦੌਰਾਨ ਨੋਟਾਂ ਦੇ ਹਾਰ ਪਾ ਕੇ ਅਜਵਿੰਦਰ ਸਿੰਘ ਨਾਲ ਬੈਠੇ ਦੀ ਫ਼ੋਟੋ ਵੀ ਵਾਇਰਲ ਹੋਈ ਸੀ।

Illegal Mining Illegal Miningਬੀਤੇ ਦਿਨੀ ਵੀਰਵਾਰ ਨੂੰ ਦਿਨ ਦਿਹਾੜੇ ਮਾਇਨਿੰਗ ਦਾ ਵਿਰੋਧ ਕਰਨ ਗਏ ਆਮ ਆਦਮੀ ਪਾਰਟੀ ਵਿਧਾਇਕ 'ਤੇ ਮਾਈਨਿੰਗ ਮਾਫੀਆ ਨੇ ਜਾਨਲੇਵਾ ਹਮਲਾ ਕੀਤਾ ਸੀ। ਦੱਸ ਦਈਏ ਕਿ ਇਸ ਹਮਲੇ ਵਿਚ ਵਿਧਾਇਕ ਅਤੇ ਉਨ੍ਹਾਂ ਦਾ ਇੱਕ ਸੁਰੱਖਿਆ ਗਾਰਡ ਜਖ਼ਮੀ ਹੋਏ ਸਨ। ਇਸ ਲੜਾਈ ਦੌਰਾਨ ਸੰਦੋਆ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਵਿਧਾਇਕ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਨ੍ਹਾਂ ਨੂੰ ਚੰਡੀਗੜ ਦੇ ਪੀਜੀਆਈ ਵਿਚ ਭਰਤੀ ਕਰਾਇਆ ਗਿਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement