ਐਸ.ਪੀ. ਜੱਲਾ ਵਲੋਂ ਟ੍ਰੈਵਲ ਏਜੰਟਾਂ ਨੂੰ ਚਿਤਾਵਨੀ
Published : Jun 22, 2018, 3:01 am IST
Updated : Jun 22, 2018, 3:01 am IST
SHARE ARTICLE
SP Jagjit Singh Jala
SP Jagjit Singh Jala

ਮੋਹਾਲੀ ਪੁਲਿਸ ਨੇ ਮੋਹਾਲੀ ਵਿਚ ਕੰਮ ਕਰ ਰਹੇ ਗੈਰ ਲਾਇਸੰਸੀ ਟ੍ਰੈਵਲ ਏਜੰਟਾਂ ਅਤੇ ਕੰਸਲਟੈਂਟਾਂ ਖਿਲਾਫ ਸਖਤ ਕਾਰਵਾਈ  ਦਾ ਮਨ ਬਣਾ ......

ਐਸ.ਏ.ਐਸ. ਨਗਰ : ਮੋਹਾਲੀ ਪੁਲਿਸ ਨੇ ਮੋਹਾਲੀ ਵਿਚ ਕੰਮ ਕਰ ਰਹੇ ਗੈਰ ਲਾਇਸੰਸੀ ਟ੍ਰੈਵਲ ਏਜੰਟਾਂ ਅਤੇ ਕੰਸਲਟੈਂਟਾਂ ਖਿਲਾਫ ਸਖਤ ਕਾਰਵਾਈ  ਦਾ ਮਨ ਬਣਾ ਲਿਆ ਹੈ। ਇਸ ਸਬੰਧੀ ਅੱਜ ਐਸ.ਪੀ. ਸਿਟੀ ਮੋਹਾਲੀ ਜਗਜੀਤ ਸਿੰਘ ਜੱਲਾ ਨੇ ਟ੍ਰੈਵਲ ਏਜੰਟਾਂ ਨਾਲ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਸਪਸ਼ਟ ਕਿਹਾ ਕਿ ਮੋਹਾਲੀ ਵਿਚ ਬਿਨਾਂ ਲਾਇਸੰਸ ਦੇ ਕੰਮ ਕਰ ਰਹੇ ਟ੍ਰੈਵਲ ਏਜੰਟ, ਕੰਸਲਟੈਂਟ ਅਤੇ ਵਿਦੇਸ਼ ਭੇਜਣ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਵਾਲੇ ਲੋਕ ਆਪਣੇ ਕਾਰੋਬਾਰਾਂ ਨੂੰ ਤਾਲੇ ਲਗਾ ਲੈਣ ਨਹੀਂ ਤਾਂ ਉਨ੍ਹਾਂ ਖਿਲਾਫ ਮਾਮਲੇ ਦਰਜ ਕਰਕੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਟ੍ਰੈਵਲ ਏਜੰਟ ਅਤੇ ਕੰਸਲਟੈਂਟ ਲੋਕਾਂ ਤੋਂ ਲਏ ਪੈਸੇ ਤੁਰੰਤ ਵਾਪਸ ਕਰਨ। ਮੀਟਿੰਗ ਵਿਚ ਮੋਹਾਲੀ ਦੇ ਵੱਖ ਵੱਖ ਥਾਣਿਆਂ ਅਧੀਨ ਕੰਮ ਕਰ ਰਹੇ ਟ੍ਰੈਵਲ ਏਜੰਟ ਅਤੇ ਕੰਸਲਟੈਂਟਸ ਹਾਜ਼ਿਰ ਸਨ। ਐਸ.ਪੀ. ਸਿਟੀ ਨੇ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ ਬਿਨਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਲਾਇਸੰਸ ਹਾਸਿਲ ਕੀਤਿਆਂ ਕਈ ਟ੍ਰੈਵਲ ਏਜੰਟ ਅਤੇ ਕੰਸਲਟੈਂਟ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਸਬਜ਼ ਬਾਗ ਦਿਖਾ ਕੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਲੁੱਟਦੇ ਹਨ ਜਿਨ੍ਹਾਂ ਦੀਆਂ ਢੇਰਾਂ ਸ਼ਿਕਾਇਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਨੂੰ ਮਿਲਦੀਆਂ ਹਨ ਅਤੇ ਇਨ੍ਹਾਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ।

ਐਸ.ਪੀ. ਸਿਟੀ 1 ਨੇ ਕਿਹਾ ਕਿ ਜਿਹੜੇ ਲਾਇਸੰਸ ਧਾਰਕ ਟ੍ਰੈਵਲ ਏਜੰਟ ਅਤੇ ਕੰਸਲਟੈਂਟਾਂ ਖਿਲਾਫ ਸ਼ਿਕਾਇਤਾਂ ਹਨ, ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟ੍ਰੈਵਲ ਏਜੰਟ ਫਾਈਲ ਲਗਾਉਣ ਦੇ ਚਾਰ ਮਹੀਨਿਆਂ ਅੰਦਰ ਫਾਈਲ ਲਗਵਾਉਣ ਵਾਲੇ ਦਾ ਕੰਮ ਕਰਵਾ ਕੇ ਦੇਣ ਅਤੇ ਜੇ ਕੰਮ ਨਹੀਂ ਹੁੰਦਾ ਤਾਂ ਇਸ ਤੋਂ ਬਾਅਦ ਉਸਦੇ ਪੈਸੇ ਵਾਪਸ ਕਰਨ। ਜੇਕਰ ਪੈਸੇ ਵਾਪਸ ਨਹੀਂ ਕੀਤੇ ਜਾਂਦੇ ਤਾਂ ਅਜਿਹੇ ਟ੍ਰੈਵਲ ਏਜੰਟ ਜਾਂ ਕੰਸਲਟੈਂਟ ਖਿਲਾਫ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement