
ਦਰੱਖ਼ਤ 'ਤੇ ਚੜ੍ਹ ਬਾਂਦਰ ਦਾ ਕਰਦੀ ਸੀ ਸ਼ਿਕਾਰ
ਹਰਿਆਣਾ- ਹਰਿਆਣਾ 'ਚ ਗੁਰੂਗ੍ਰਾਮ ਜ਼ਿਲ੍ਹੇ ਦੇ ਪਿੰਡ ਲਾਲਾ ਖੇੜਲੀ ਵਿਖੇ ਇੱਕ ਮਾਦਾ ਚੀਤਾ ਦੀ 11 ਕੇਵੀ ਬਿਜਲੀ ਦੀਆਂ ਤਾਰਾਂ ਵਿਚ ਫਸ ਕੇ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਮੁਤਾਬਿਕ 30 ਕਿਲੋਗ੍ਰਾਮ ਵਜ਼ਨ ਇਸ ਮਾਦਾ ਚੀਤਾ ਦੀ ਉਮਰ 2 ਸਾਲ ਸੀ ਤੇ ਸ਼ਾਇਦ ਕਿਸੇ ਬਾਂਦਰ ਦਾ ਸ਼ਿਕਾਰ ਕਰਦੇ ਸਮੇਂ ਬਾਂਦਰ ਦੇ ਪਿੱਛੇ–ਪਿੱਛੇ ਦਰੱਖ਼ਤ ਉੱਤੇ ਚੜ੍ਹਦਿਆਂ ਕਰੰਟ ਦੀ ਲਪੇਟ ਵਿੱਚ ਆ ਗਈ। ਜਾਣਕਾਰੀ ਮੁਤਾਬਿਕ ਪੋਸਟ–ਮਾਰਟਮ ਰਿਪੋਰਟ ਰਾਹੀਂ ਪਤਾ ਲੱਗਾ ਹੈ
ਕਿ ਕਰੰਟ ਕਾਰਨ ਮਾਦਾ ਚੀਤਾ ਦੇ ਸਰੀਰ ਅੰਦਰਲੇ ਬਹੁਤ ਸਾਰੇ ਅੰਗ ਸੜ ਗਏ ਸਨ ਅਤੇ ਰੁੱਖਾਂ ਦੀਆਂ ਟਾਹਣੀਆਂ ਦੇ ਬਹੁਤ ਸਾਰੇ ਪੱਤੇ ਵੀ ਸੜੇ ਹੋਏ ਪਾਏ ਗਏ। ਦਰਅਸਲ ਨੀਲਕੰਠ ਮੰਦਰ ਨੂੰ ਬਿਜਲੀ ਦੀ ਸਪਲਾਈ ਦੇਣ ਲਈ ਇਹਨਾਂ ਤਾਰਾਂ ਨੂੰ ਸੰਘਣੇ ਰੁੱਖਾਂ ਵਿੱਚੋਂ ਦੀ ਲੰਘਾਇਆ ਗਿਆ ਹੈ। ਇਸ ਇਲਾਕੇ ਦੇ ਨੇੜੇ ਹੀ ਇੱਕ ਝੀਲ ਹੈ, ਜਿਸ ਕਾਰਨ ਇੱਥੇ ਅਕਸਰ, ਮੋਰ, ਬੁਲਬੁਲ ਤੇ ਹੋਰ ਪੰਛੀ ਤੇ ਜਾਨਵਰ ਸਖ਼ਤ ਗਰਮੀ ਕਾਰਨ ਪਾਣੀ ਪੀਣ ਲਈ ਆਉਂਦੇ ਰਹਿੰਦੇ ਹਨ ਅਤੇ ਚੀਤੇ ਅਕਸਰ ਰੁੱਖਾਂ ਉੱਤੇ ਚੜ੍ਹ ਜਾਂਦੇ ਹਨ।