
ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ ’ਚ ਸਿੱਧੂ ਵਿਰੁਧ ਲਗਾਏ ਗਏ ਪੋਸਟਰ
ਲੁਧਿਆਣਾ: ਮੋਹਾਲੀ ਤੋਂ ਬਾਅਦ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁਧ ਲੁਧਿਆਣਾ ’ਚ ਵੀ ਪੋਸਟਰ ਲਗਾਏ ਗਏ ਹਨ। ਪੱਖੋਵਾਲ ਰੋਡ ’ਤੇ ਲਗਾਏ ਗਏ ਇਨ੍ਹਾਂ ਪੋਸਟਰਾਂ ’ਚ ਸਿੱਧੂ ਦੇ ਰਾਜਨੀਤੀ ਛੱਡਣ ’ਤੇ ਸਵਾਲ ਚੁੱਕੇ ਗਏ ਹਨ। ਪੋਸਟਰਾਂ ਵਿਚ ਸਿੱਧੂ ਨੂੰ ਪੁੱਛਿਆ ਗਿਆ ਹੈ ਕਿ ਹੁਣ ਉਹ ਸਿਆਸਤ ਕਦੋਂ ਛੱਡਣਗੇ?
Punjab: Posters put up in Pakhowal road in Ludhiana asking state Minister Navjot Singh Sidhu to quit politics. Sidhu had said that he will quit politics if Rahul Gandhi loses Lok Sabha election from Amethi, Rahul Gandhi lost the election by 55,120 votes to BJP's Smriti Irani. pic.twitter.com/VIOi5Ql4re
— ANI (@ANI) 22 June 2019
ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸਿੱਧੂ ਨੇ ਕਿਹਾ ਸੀ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਅਮੇਠੀ ਤੋਂ ਹਾਰੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਥੇ ਹੀ ਰਾਹੁਲ ਗਾਂਧੀ ਅਮੇਠੀ ਤੋਂ ਬੀਜੇਪੀ ਨੇਤਾ ਸਮਰਿਤੀ ਈਰਾਨੀ ਤੋਂ 55,120 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ ਸਨ। ਲੁਧਿਆਣਾ ਦੇ ਪੱਖੋਵਾਲ ਰੋਡ ’ਤੇ ਇਹ ਪੋਸਟਰ ਕਿਸ ਵਿਅਕਤੀ ਵਲੋਂ ਲਗਾਏ ਗਏ ਹਨ, ਇਸ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।