
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੁੱਖ ਮੰਤਰੀ ਕੈਪਟਨ ਨਾਲ ਖੜਕਣ ਤੋਂ ਬਾਅਦ ਹੁਣ ਸਿੱਧੂ
ਮੋਹਾਲੀ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੁੱਖ ਮੰਤਰੀ ਕੈਪਟਨ ਨਾਲ ਖੜਕਣ ਤੋਂ ਬਾਅਦ ਹੁਣ ਸਿੱਧੂ ਲਈ ਨਵਾਂ ਪੰਗਾ ਖੜ੍ਹਾ ਹੋ ਗਿਆ ਹੈ। ਮੋਹਾਲੀ ਦੇ ਫੇਜ਼ 3 ਵਿਚ ਸ਼ਰਾਰਤੀਆਂ ਵਲੋਂ ਸਿੱਧੂ ਖਿਲਾਫ਼ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ਵਿਚ ਸਿੱਧੂ ਨੂੰ ਪੁੱਛਿਆ ਗਿਆ ਹੈ ਕਿ ਹੁਣ ਉਹ ਸਿਆਸਤ ਕਦੋਂ ਛੱਡਣਗੇ? ਦਰਅਸਲ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਅਮੇਠੀ ਵਿਚ ਹਾਰੇ ਤਾਂ ਉਹ ਸਿਆਸਤ ਤੋਂ ਅਸਤੀਫ਼ਾ ਦੇ ਦੇਣਗੇ।
Navjot singh sidhu
ਪੋਸਟਰਾਂ 'ਤੇ ਲਿਖਿਆ ਗਿਆ ਕਿ ਸਿੱਧੂ ਤੁਸੀਂ ਆਪਣੇ ਬੋਲੇ ਬੋਲ ਕਦੋਂ ਪੁਗਾਓਗੇ ਅਤੇ ਅਸਤੀਫ਼ਾ ਕਦੋਂ ਦਿਓਗੇ। ਇਹ ਪੋਸਟਰ ਕਿਸ ਵਿਅਕਤੀ ਵਲੋਂ ਲਗਾਏ ਗਏ ਹਨ, ਇਸ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਇੱਥੇ ਦੱਸ ਦੇਈਏ ਕਿ ਸਿੱਧੂ ਦਾ ਨਾਂ ਕਿਸੇ ਨਾ ਕਿਸੇ ਵਿਵਾਦ ਨਾਲ ਜੁੜਦਾ ਰਹਿੰਦਾ ਹੈ। ਮਹਿਕਮਾ ਬਦਲੇ ਜਾਣ ਕਾਰਨ ਵੀ ਸਿੱਧੂ, ਕੈਪਟਨ ਤੋਂ ਨਾਰਾਜ਼ ਹਨ ਅਤੇ ਅਜੇ ਤੱਕ ਉਨ੍ਹਾਂ ਨੇ ਨਵੇਂ ਮਹਿਕਮੇ ਦਾ ਚਾਰਜ ਨਹੀਂ ਸੰਭਾਲਿਆ ਹੈ ਤੇ ਨਾ ਹੀ ਕੈਪਟਨ ਆਪਣੀ ਜ਼ਿੱਦ ਛੱਡਣ ਨੂੰ ਤਿਆਰ ਦਿਖਾਈ ਦੇ ਰਹੇ ਹਨ। ਫਿਲਹਾਲ ਇਨ੍ਹਾਂ ਵਿਵਾਦਾਂ ਦਰਮਿਆਨ ਇਹ ਨਵੇਂ ਪੋਸਟਰ ਸਿੱਧੂ ਦੀਆਂ ਮੁਸ਼ਕਿਲਾਂ ਹੋਰ ਵਧਾ ਸਕਦੇ ਹਨ।