ਲੰਬੀ ਪਿੰਡ ਦਾ ਨੌਜਵਾਨ ਏਅਰ ਫ਼ੋਰਸ 'ਚ ਫ਼ਲਾਈਂਗ ਅਫ਼ਸਰ ਬਣਿਆ
Published : Jun 22, 2020, 11:57 am IST
Updated : Jun 22, 2020, 11:57 am IST
SHARE ARTICLE
File
File

ਬੀ ਪਿੰਡ ਦੇ ਸਧਾਰਨ ਕਿਸਾਨ ਦਾ 22 ਸਾਲਾ ਨੌਜਵਾਨ ਪੁੱਤਰ ਏਅਰ ਫ਼ੋਰਸ ਵਿਚ ਫ਼ਲਾਈਂਗ ਅਫ਼ਸਰ ਬਣਿਆ ਹੈ....

ਮਲੋਟ, 21 ਜੂਨ (ਪਪ): ਲੰਬੀ ਪਿੰਡ ਦੇ ਸਧਾਰਨ ਕਿਸਾਨ ਦਾ 22 ਸਾਲਾ ਨੌਜਵਾਨ ਪੁੱਤਰ ਏਅਰ ਫ਼ੋਰਸ ਵਿਚ ਫ਼ਲਾਈਂਗ ਅਫ਼ਸਰ ਬਣਿਆ ਹੈ ਜਿਸ ਕਰ ਕੇ ਉਸ ਦੇ ਪਰਵਾਰ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ। ਲੰਬੀ ਦੇ ਗੁਰਪ੍ਰੀਤ ਸਿੰਘ ਬਰਾੜ ਨੇ ਭਾਰਤੀ ਏਅਰ ਫ਼ੋਰਸ ਵਿਚ ਫ਼ਲਾਈਂਗ ਅਫ਼ਸਰ ਦਾ ਕਮਿਸ਼ਨ ਲਿਆ ਹੈ। ਕਿਸਾਨ ਸਤਨਾਮ ਸਿੰਘ ਨਿੰਦਰ ਮਹੰਤ ਅਤੇ ਰਣਜੀਤ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਬਰਾੜ ਨੇ ਪੰਜਵੀਂ ਤਕ ਦੀ ਸਿਖਿਆ ਮਲੋਟ ਦੇ ਸੈਕਰਡ ਹਾਰਟ ਕਾਨਵੈਂਟ ਤੋਂ ਪ੍ਰਾਪਤ ਕੀਤੀ ਅਤੇ 10ਵੀਂ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਪਾਸ ਕੀਤੀ। 12ਵੀਂ ਅਤੇ ਐਨਡੀਏ ਦੀ ਕੋਚਿੰਗ ਉਸਨੇ ਚੰਡੀਗੜ੍ਹ ਦੀ ਇੰਪੈਕਟ ਅਕੈਡਮੀ ਤੋਂ ਲਈ। ਕਲ ਹੈਦਰਾਬਾਦ ਵਿਚ ਹੋਈ ਪਾਸਿੰਗ ਆਊਟ ਪਰੇਡ ਤੋਂ ਬਾਅਦ ਉਸ ਨੂੰ ਬੈਚ ਲਾਇਆ ਗਿਆ। ਕੋਰੋਨਾ ਕਰ ਕੇ ਉਸ ਦੇ ਮਾਤਾ-ਪਿਤਾ ਭਾਵੇਂ ਮੌਕੇ ਉਤੇ ਨਹੀਂ ਪੁੱਜ ਸਕੇ ਪਰ ਰਾਸ਼ਟਰੀ ਚੈੱਨਲਾਂ ਉਪਰ ਚੱਲੀਆਂ ਲਾਈਵ ਖ਼ਬਰਾਂ ਵਿਚ ਉਨ੍ਹਾਂ ਸਾਰਾ ਪ੍ਰਤੱਖ ਵੇਖਿਆ। ਇਸ ਪ੍ਰਾਪਤੀ ਨੂੰ ਲੈ ਕੇ ਪਰਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ ਤੇ ਉਨ੍ਹਾਂ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement