ਰਾਸ਼ਟਰੀ ਪੱਧਰ ਦੀ ਖਿਡਾਰਨ ਘਰ-ਘਰ ਜਾ ਕੇ ਬਰੈੱਡ ਵੇਚਣ ਲਈ ਮਜਬੂਰ
Published : Jun 22, 2020, 8:57 am IST
Updated : Jun 22, 2020, 8:57 am IST
SHARE ARTICLE
File
File

ਪਤੀ ਵਲੋਂ ਸਾਲ ਪਹਿਲਾਂ ਜਾਨੋਂ ਮਾਰਨ ਦੀ ਕੀਤੀ ਗਈ ਸੀ ਕੋਸ਼ਿਸ਼ : ਅੰਮ੍ਰਿਤ ਕੌਰ

ਪਟਿਆਲਾ, 21 ਜੂਨ (ਤੇਜਿੰਦਰ ਫ਼ਤਿਹਪੁਰ) : ਵੇਟਲਿਫ਼ਟਿੰਗ ਵਿਚ ਰਾਸ਼ਟਰੀ ਪੱਧਰ ਉਤੇ ਪਟਿਆਲਾ ਦਾ ਨਾਮ ਰੌਸ਼ਨ ਕਰਨ ਵਾਲੀ ਖਿਡਾਰਨ ਅੰਮ੍ਰਿਤ ਕੌਰ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਉਹ ਅੱਜ ਕਲ ਸਾਈਕਲ ਉਤੇ ਘਰ ਘਰ ਜਾ ਕੇ ਬਰੈੱਡ ਅਤੇ ਦੁੱਧ ਵੇਚ ਕੇ ਅਪਣੇ ਬੱਚੇ ਪਾਲ ਰਹੀ ਹੈ। ਅੰਮ੍ਰਿਤ ਕੌਰ ਨੇ ਅੱਜ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਅਪਣੀ ਗੁਰਬਤ ਭਰੀ ਕਹਾਣੀ ਸਾਂਝੀ ਕੀਤੀ। ਅੰਮ੍ਰਿਤ ਕੌਰ ਨੇ ਦਸਿਆ ਕਿ ਜਦੋਂ ਉਸ ਨੇ ਦੇਸ਼ ਲਈ  ਵੇਟਲਿਫ਼ਟਿੰਗ ਦੇ ਮੁਕਾਬਲਿਆਂ ਵਿਚ ਜਿੱਤ ਹਾਸਲ ਕਰ ਕੇ ਸੋਨੇ ਦੇ ਤਮਗ਼ੇ ਜਿੱਤੇ ਉਦੋਂ ਉਸ ਨੂੰ ਆਸ ਸੀ ਕਿ ਉਸ ਦਾ ਆਉਣ ਵਾਲਾ ਭਵਿੱਖ ਬਹੁਤ ਹੀ ਉਜਵਲ ਹੋਵੇਗਾ ਪਰ ਅਜਿਹਾ ਨਹੀਂ ਹੋਇਆ।

ਅੰਮ੍ਰਿਤ ਕੌਰ ਨੇ ਅਪਣੀ ਕਹਾਣੀ ਦਸਦਿਆਂ ਕਿਹਾ ਕਿ ਉਸ ਦੇ ਦੋ ਬੱਚੇ ਹਨ, ਇਕ ਕੁੜੀ ਅਤੇ ਇਕ ਮੁੰਡਾ ਜੋ ਅਜੇ ਬਹੁਤ ਛੋਟੇ ਹਨ। ਇਕ ਸਾਲ ਪਹਿਲਾਂ ਗੁੱਸੇ ਵਿਚ ਆਏ ਉਸ ਦੇ ਪਤੀ ਨੇ ਉਸ ਦਾ ਚਾਕੂ ਮਾਰ ਕੇ ਗਲਾ ਵੱਢ ਦਿਤਾ ਸੀ ਤੇ ਉਹ ਮਸਾਂ ਹੀ ਬਚੀ ਸੀ ਤੇ ਉਹ ਵੱਢਿਆ ਗਲਾ ਲੈ ਕੇ ਪੁਲਿਸ ਥਾਣੇ ਪਹੁੰਚੀ, ਪ੍ਰੰਤੂ ਪੁਲਿਸ ਵਲੋਂ ਉਸ ਦੀ ਕੋਈ ਮਦਦ ਨਾ ਕੀਤੀ ਗਈ। ਅੰਮ੍ਰਿਤ ਕੌਰ ਨੇ ਕਿਹਾ ਕਿ ਜਦੋਂ ਉਹ ਇਸ ਦੀ ਸ਼ਿਕਾਇਤ ਪੁਲਿਸ ਕੋਲ ਕਰਨ ਲਈ ਗਈ ਸੀ ਤਾਂ ਉਸ ਤੋਂ ਬਾਅਦ ਉਸ ਦੀ ਸੱਸ ਨੇ ਉਸ ਦੇ ਬੱਚਿਆ ਨੂੰ ਅਲੱਗ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਸੱਸ ਵਲੋਂ ਪੁਲਿਸ ਨੂੰ ਹਜ਼ਾਰ ਰੁਪਏ ਦੇ ਕੇ ਮਾਮਲਾ ਰਫ਼ਾ ਦਫ਼ਾ ਕਰਨ ਲਈ ਕਿਹਾ, ਜਿਸ ਕਰ ਕੇ ਪੁਲਿਸ ਨੇ ਉਸ ਦੀ ਕੋਈ ਮਦਦ ਨਾ ਕੀਤੀ। ਉਸ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਛੱਡ ਦਿਤਾ।

FileFile

ਉਹ ਦਰ ਦਰ ਭਟਕਦੀ ਇਨਸਾਫ਼ ਦੀ ਮੰਗ ਕਰਦੀ ਉੱਚ ਅਧਿਕਾਰੀਆਂ ਕੋਲ ਵੀ ਗਈ ਪਰ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਹ ਸਵੇਰੇ 5 ਵਜ਼ੇ ਅਪਣੇ ਪੁੱਤਰ ਨਾਲ ਸਮਾਨ ਵੇਚਣ ਲਈ ਜਾਂਦੀ ਹੈ ਤੇ ਉਸ ਦਾ ਮੁੰਡਾ ਗਲੀ ਗਲੀ ਜਾ ਕੇ ਹੌਕਾ ਦਿੰਦਾ ਹੈ ''ਦੁੱਧ ਲੈਲੋ, ਬਰੈਡ ਲੈਲੋ''। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਪੁਲਿਸ ਇੰਸਪੈਕਟਰ ਬਣਨਾ ਚਾਹੁੰਦਾ ਹੈ ਅਤੇ ਇੰਨਸਾਫ਼ ਮੰਗਣ ਆਈ ਹਰ ਮਾਂ ਨੂੰ ਉਹ ਇਨਸਾਫ਼ ਦਵਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਉਹ ਬੱਚਿਆਂ ਦੇ ਸਕੂਲ ਦੀ ਫ਼ੀਸ ਵੀ ਨਹੀਂ ਭਰ ਸਕਦੀ। ਉਸ ਨੇ ਸਮਾਜ ਸੇਵੀ ਸੰਸਥਾਵਾਂ ਕੋਲ ਵੀ ਅਪਣੀ ਮਦਦ ਲਈ ਗੁਹਾਰ ਲਗਾਈ ਹੈ। ਅੰਮ੍ਰਿਤ ਕੌਰ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਅਪਣੇ ਛੋਟੇ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕੇ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement