ਬਾਦਲ ਤੋਂ ਪੁੱਛਗਿੱਛ ਸਬੰਧੀ ਐਸ.ਆਈ.ਟੀ ਅਤੇ ਪੰਥਦਰਦੀਆਂ ਦੇ ਲਗਭਗ ਇਕੋ ਜਿਹੇ ਹਨ ਸਵਾਲ
Published : Jun 22, 2021, 12:55 am IST
Updated : Jun 22, 2021, 12:55 am IST
SHARE ARTICLE
image
image

ਬਾਦਲ ਤੋਂ ਪੁੱਛਗਿੱਛ ਸਬੰਧੀ ਐਸ.ਆਈ.ਟੀ ਅਤੇ ਪੰਥਦਰਦੀਆਂ ਦੇ ਲਗਭਗ ਇਕੋ ਜਿਹੇ ਹਨ ਸਵਾਲ

ਕੋਟਕਪੂਰਾ, 21 ਜੂਨ (ਗੁਰਿੰਦਰ ਸਿੰਘ) : ਐਸ.ਆਈ.ਟੀ. (ਸਿੱਟ) ਵਲੋਂ 22 ਜੂਨ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕੀਤੀ ਜਾਣ ਵਾਲੀ ਪੁੱਛਗਿੱਛ ਉਪਰ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਦੀ ਨਿਗ੍ਹਾ ਟਿਕੀ ਹੋਈ ਹੈ, ਕਿਉਂਕਿ ਸ. ਬਾਦਲ ਤੋਂ ਹੋਣ ਵਾਲੀ ਪੁੱਛਗਿੱਛ ਦਾ ਸਬੰਧ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ ਅਤੇ ਦੇਸ਼-ਵਿਦੇਸ਼ ’ਚ ਬੈਠੀਆਂ ਸਿੱਖ ਸੰਗਤਾਂ ਅਤੇ ਪੰਥਦਰਦੀਆਂ ਨੂੰ ਆਸ ਉਮੀਦ ਬੱਝੀ ਹੈ ਕਿ ਉਕਤ ਐਸਆਈਟੀ ਦੇ ਉਪਰਾਲੇ ਨਾਲ ਸ਼ਾਇਦ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਮਿਲ ਸਕੇ। ਜੇਕਰ ਐਸ.ਆਈ.ਟੀ ਵਲੋਂ ਸ. ਬਾਦਲ ਤੋਂ ਕੀਤੀ ਜਾਣ ਵਾਲੀ ਪੁੱਛਗਿੱਛ ਦਾ ਉਦਾਹਰਣ ਦੇ ਤੌਰ ’ਤੇ ਜ਼ਿਕਰ ਕਰਨਾ ਹੋਵੇ ਤਾਂ ਐਸਆਈਟੀ ਦੇ ਸਵਾਲ ਲਗਭਗ ਉਹੀ ਹੋਣਗੇ, ਜੋ ਪੀੜਤ ਪ੍ਰਵਾਰਾਂ, ਸਿੱਖ ਸੰਗਤਾਂ, ਚਸ਼ਮਦੀਦ ਗਵਾਹਾਂ ਅਤੇ ਪੰਥਦਰਦੀਆਂ ਦੇ ਹਨ। ਮਿਸਾਲ ਦੇ ਤੌਰ ’ਤੇ ਕੁੱਝ ਕੁ ਸਵਾਲਾਂ ਦਾ ਜ਼ਿਕਰ ‘ਰੋਜ਼ਾਨਾ ਸਪੋਕਸਮੈਨ’ ਦੇ ਪਾਠਕਾਂ ਲਈ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਇਸ ਮਾਮਲੇ ਸਬੰਧੀ ਹੁਣ ਤਕ ‘ਰੋਜ਼ਾਨਾ ਸਪੋਕਸਮੈਨ’ ਨੇ ਹੀ ਸੱਭ ਤੋਂ ਜ਼ਿਆਦਾ ਅਤੇ ਵਿਸਥਾਰ ਸਹਿਤ ਪਾਠਕਾਂ ਦੀ ਕਚਹਿਰੀ ਵਿਚ ਰਖਿਆ ਹੈ।
ਨੰਬਰ 1 :- ਕੀ ਡੇਰਾ ਪੇ੍ਰਮੀਆਂ ਦੇ ਵੋਟ ਬੈਂਕ ਦੀ ਹਮਾਇਤ ਹਾਸਲ ਕਰਨ ਲਈ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾਉਣ ਅਤੇ ਪਵਿੱਤਰ ਅੰਮ੍ਰਿਤ ਸੰਚਾਰ ਦੀ ਨਕਲ ਕਰਨ ਸਬੰਧੀ 20/05/2007 ਨੂੰ ਪੁਲਿਸ ਸਟੇਸ਼ਨ ਬਠਿੰਡਾ ਵਿਖੇ ਸੌਦਾ ਸਾਧ ਵਿਰੁਧ ਦਰਜ ਐਫ਼ਆਈਆਰ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ 30/01/2012 ਤੋਂ ਮਹਿਜ਼ 5 ਦਿਨ ਪਹਿਲਾਂ ਅਰਥਾਤ 25/01/2012 ਨੂੰ ਬਾਦਲ ਸਰਕਾਰ ਵਲੋਂ ਰੱਦ ਕਰਵਾਉਣ ਦੇ ਲੱਗੇ ਦੋਸ਼ ਸੱਚੇ ਹਨ?
ਨੰਬਰ 2 : ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ 10 ਅਕਤੂਬਰ 2015 ਤੋਂ 31 ਅਕਤੂਬਰ ਵਿਚਕਾਰ ਬੇਅਦਬੀ ਦੇ 15 ਕੇਸ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਰਜਿਸਟਰਡ ਹੋਏ, ਜਿਨ੍ਹਾਂ ਵਿਚ 12 ਅਕਤੂਬਰ 2015 ਬਰਗਾੜੀ (ਫ਼ਰੀਦਕੋਟ), 14 ਅਕਤੂਬਰ ਪਿੰਡ ਕੋਹਰੀਆਂ, ਦਿੜਬਾ (ਸੰਗਰੂਰ), 16 ਅਕਤੂਬਰ ਨੂੰ ਪਿੰਡ ਜਨੇਤਪੁਰ, ਡੇਰਾਬੱਸੀ (ਮੋਹਾਲੀ), ਪਿੰਡ ਬਾਠ (ਤਰਨਤਾਰਨ), ਪਿੰਡ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ) ਅਤੇ ਪਿੰਡ ਨਾਜੂਸ਼ਾਹ ਮਿਸ਼ਰੀਵਾਲਾ, ਕੁਲਗੜੀ (ਫ਼ਿਰੋਜ਼ਪੁਰ), ਇਸੇ ਤਰ੍ਹਾਂ 17 ਅਕਤੂਬਰ ਨੂੰ ਕੋਹਰੇਵਾਲਾ, ਜੋਗਾ (ਮਾਨਸਾ), 18 ਅਕਤੂਬਰ ਘਵੱਦੀ, ਡੇਹਲੋਂ (ਲੁਧਿਆਣਾ), 19 ਅਕਤੂਬਰ ਨਿੱਜਰਪੁਰਾ, ਜੰਡਿਆਲਾ ਗੁਰੂ (ਅੰਮ੍ਰਿਤਸਰ), 20 ਅਕਤੂਬਰ ਗੁਰੂਸਰ ਦਿਆਲਪੁਰਾ (ਬਠਿੰਡਾ), 23 ਅਕਤੂਬਰ ਪਿੰਡ ਛੱਜਲਵੱਢੀ, ਜੰਡਿਆਲਾ ਗੁਰੂ (ਅੰਮ੍ਰਿਤਸਰ), 24 ਅਕਤੂਬਰ ਸੰਗਤਪੁਰਾ (ਬਠਿੰਡਾ), 25 ਅਕਤੂਬਰ ਪਿੰਡ ਨੀਲੋ ਕਲਾਂ, ਡੇਹਲੋਂ (ਲੁਧਿਆਣਾ) ਅਤੇ ਪਿੰਡ ਗੁੱਡੀਆਲ, ਆਦਮਪੁਰ 
(ਜਲੰਧਰ), 26 ਅਕਤੂਬਰ ਨੂੰ ਢਾਣੀ ਲਟਕਣ, ਅਬੋਹਰ (ਫਾਜ਼ਿਲਕਾ) ਵਿਖੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਕੀ ਉਕਤ ਘਟਨਾਵਾਂ ਦਾ ਸਬੰਧ ਵੀ ਡੇਰਾ ਪ੍ਰੇਮੀਆਂ ਦੇ ਵੋਟ ਬੈਂਕ ਨਾਲ ਤਾਂ ਨਹੀਂ?
ਨੰਬਰ 3 : ਮਿਤੀ 24 ਸਤੰਬਰ 2015 ਨੂੰ ਸੌਦਾ ਸਾਧ ਨੂੰ ਤਖ਼ਤਾਂ ਦੇ ਜਥੇਦਾਰਾਂ ਵਲੋਂ ਮਾਫ਼ੀ ਦੇਣ, 16 ਅਕਤੂਬਰ ਨੂੰ ਮਾਫ਼ੀ ਰੱਦ ਕਰਨ ਦਾ ਫ਼ੈਸਲਾ, ਤਖ਼ਤਾਂ ਦੇ ਜਥੇਦਾਰਾਂ ਨੂੰ ਉਕਤ ਮਾਫ਼ੀ ਦੇਣ ਸਬੰਧੀ ਅਪਣੀ ਸਰਕਾਰੀ ਰਿਹਾਇਸ਼ ’ਤੇ ਤਲਬ ਕਰਨ, ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਗਿਆਨੀ ਗੁਰਬਚਨ ਸਿੰਘ ਰਾਹੀਂ ਬਾਕੀ ‘ਜਥੇਦਾਰਾਂ’ ’ਤੇ ਦਬਾਅ ਬਣਾਉਣ ਵਾਲੇ ਦੋਸ਼ਾਂ ਵਿਚ ਕੀ ਸੱਚਾਈ ਹੈ?
ਨੰਬਰ 4 : ਸ਼੍ਰੋਮਣੀ ਕਮੇਟੀ ਵਲੋਂ ਸੌਦਾ ਸਾਧ ਦੀ ਮਾਫ਼ੀ ਨੂੰ ਸਹੀ ਠਹਿਰਾਉਣ ਲਈ ਇਸ਼ਤਿਹਾਰਾਂ ਵਾਸਤੇ ਲੱਖਾਂ ਰੁਪਏ ਗੁਰੂ ਦੀ ਗੋਲਕ ਵਿਚੋਂ ਖ਼ਰਚਣ, ਫ਼ਿਲਮੀ ਅਦਾਕਾਰ ਅਕਸ਼ੇ ਕੁਮਾਰ ਦੀ ਰਿਹਾਇਸ਼ ’ਤੇ ਡੇਰਾ ਮੁਖੀ ਨਾਲ ਮੀਟਿੰਗ, ਡੇਰਾ ਮੁਖੀ ਦੀ ਫ਼ਿਲਮ ਐੱਮਐੱਸਜੀ-2 ਨੂੰ 25 ਸਤੰਬਰ 2015 ਨੂੰ ਪੰਜਾਬ ਵਿਚ ਰਿਲੀਜ਼ ਕਰਵਾਉਣ ਵਿਚ ਮਦਦ, ਸੌਦਾ ਸਾਧ ਨੂੰ ਦਿਤੀ ਮਾਫ਼ੀ ਵਾਲੀ ਘਟਨਾ ਤੋਂ ਬਾਅਦ ਗੜਬੜ ਵਧਣ ਵਾਲੇ ਦੋਸ਼ਾਂ ਵਿਚ ਕਿੰਨੀ ਕੁ ਸੱਚਾਈ ਹੈ?
ਨੰਬਰ 5 : ਸੌਦਾ ਸਾਧ ਨਾਲ ਅਕਸ਼ੇ ਕੁਮਾਰ ਦੀ ਰਿਹਾਇਸ਼ ’ਤੇ ਮੀਟਿੰਗ ਹੋਣ ਤੋਂ ਬਾਅਦ ਅਕਸ਼ੇ ਕੁਮਾਰ ਦੀ ਫ਼ਿਲਮ ‘ਸਿੰਘ ਇਜ਼ ਬਲਿੰਗ’ ਸੰਗਤਾਂ ਦੇ ਵਿਰੋਧ ਦੇ ਬਾਵਜੂਦ ਵੀ 2 ਅਕਤੂਬਰ 2015 ਨੂੰ ਸੌਦਾ ਸਾਧ ਦੀ ਫ਼ਿਲਮ ਦੇ ਰਿਲੀਜ਼ ਤੋਂ ਇਕ ਹਫ਼ਤਾ ਬਾਅਦ ਰਿਲੀਜ਼ ਕਰਨ ਦੀ ਆਖ਼ਰ ਕੀ ਮਜਬੂਰੀ ਸੀ?
ਨੰਬਰ 6 : ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਚ ਸ਼ਾਂਤਮਈ ਧਰਨੇ ’ਤੇ ਬੈਠੇ ਲੋਕਾਂ ਵਲੋਂ ਕਿਸੇ ਕਿਸਮ ਦੀ ਉਕਸਾਹਟ ਪੈਦਾ ਨਾ ਕਰਨ ਦੇ ਬਾਵਜੂਦ ਨਾਮ-ਸਿਮਰਨ ਕਰਦੀਆਂ ਸੰਗਤਾਂ ਉਪਰ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਪਾਣੀ ਦੀਆਂ ਬਾਛੜਾਂ, ਅੱਥਰੂ ਗੈਸ ਦੇ ਗੋਲੇ, ਲਾਠੀਚਾਰਜ ਅਤੇ ਅੰਨ੍ਹੇਵਾਹ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿਤਾ?
ਭਾਵੇਂ ਐਸਆਈਟੀ ਨੇ ਅਪਣੇ ਤੌਰ ’ਤੇ ਹੋਰ ਵੀ ਸਵਾਲ-ਜਵਾਬ ਕਰਨੇ ਹਨ ਪਰ ਪੰਥਦਰਦੀ ਜਾਣਨਾ ਚਾਹੁੰਦੇ ਹਨ ਕਿ ਆਈ.ਜੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐੱਸਆਈਟੀ ਵਲੋਂ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ਲਈ ਪੁਲਿਸ ਨੂੰ ਦੋਸ਼ੀ ਠਹਿਰਾਉਣ ਦੇ ਬਾਵਜੂਦ ਬਾਦਲ ਸਰਕਾਰ ਨੇ ਅਣਪਛਾਤੀ ਪੁਲਿਸ ਵਿਰੁਧ ਮਾਮਲਾ ਦਰਜ ਕਿਉਂ ਕਰਵਾਇਆ? ਬਾਦਲ ਸਰਕਾਰ ਵਲੋਂ ਮਾਮਲੇ ਦੀ ਜਾਂਚ ਲਈ ਖ਼ੁਦ ਗਠਤ ਕੀਤੇ ਗਏ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਲਾਗੂ ਜਾਂ ਜਨਤਕ ਕਿਉਂ ਨਾ ਕੀਤੀ ਗਈ? 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਡੇਰਾ ਪੇ੍ਰਮੀਆਂ ਵਲੋਂ ਹੱਥ ਲਿਖਤ ਭੜਕਾਊ ਸ਼ਬਦਾਵਲੀ ਵਾਲੇ ਪੋਸਟਰ ਲਾ ਕੇ ਪਾਵਨ ਸਰੂਪ ਅਪਣੇ ਕਬਜ਼ੇ ਵਿਚ ਹੋਣ ਦਾ ਪ੍ਰਵਾਨ ਕਰ ਲੈਣ ਦੇ ਬਾਵਜੂਦ 12 ਅਕਤੂਬਰ ਦੇ ਬੇਅਦਬੀ ਕਾਂਡ ਵਾਲੇ ਦਿਨ ਦੇ ਦਰਮਿਆਨ ਵਾਲੇ 17 ਦਿਨਾਂ ਦੀ ਬੇਅਦਬੀ ਕਰਨ ਦੀ ਛੋਟ ਦੇਣ ਪਿੱਛੇ ਬਾਦਲ ਸਰਕਾਰ ਦਾ ਆਖ਼ਰ ਕੀ ਮਕਸਦ ਸੀ? 14 ਅਕਤੂਬਰ ਨੂੰ ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੇ ਮਿ੍ਰਤਕ ਸਰੀਰਾਂ ’ਚੋਂ ਨਿਕਲੀਆਂ ਗੋਲੀਆਂ ਨਾਲ ਛੇੜਛਾੜ ਕਰਨ ਦੀ ਪੁਲਿਸ ਅਧਿਕਾਰੀਆਂ ਨੂੰ ਇਜਾਜ਼ਤ ਦੇਣ ਦਾ ਆਖ਼ਰ ਰਾਜ ਕੀ ਹੈ?
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement