
ਹਾਈ ਕੋਰਟ ਬੈਂਚ ਨੇ ਪਟੀਸ਼ਨ ਦਾ ਨਿਬੇੜਾ ਕਰਦੇ ਹੋਏ ਕਿਹਾ ਕਿ ਉਹ ਇਸ ਕੇਸ ਦੀ ਤਕਨੀਕੀ ਗੱਲਾਂ ’ਤੇ ਜਾਣਾ ਨਹੀਂ ਚਾਹੁੰਦੇ ਹਨ।
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਅੱਜ ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ ਦਾ ਦੁਬਾਰਾ ਪੋਸਟ-ਮਾਰਟਮ ਹੋਵੇਗਾ। ਪੀਜੀਆਈ ਦੇ ਡਾਕਟਰਾਂ ਦਾ ਬੋਰਡ ਅੱਜ ਸਵੇਰੇ 10 ਵਜੇ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰੇਗਾ। ਮ੍ਰਿਤਕ ਦੇਹ ਅਜੇ ਤਕ ਫ਼ਿਰੋਜ਼ਪੁਰ ਵਿਚ ਭੁੱਲਰ ਦੇ ਘਰ ਵਿਚ ਹੀ ਫ੍ਰੀਜ਼ਰ ਵਿਚ ਹੈ ਅਤੇ ਪ੍ਰਵਾਰ ਮ੍ਰਿਤਕ ਦੇਹ ਨੂੰ ਪੁਲਿਸ ਦੇ ਹਵਾਲੇ ਨਹੀਂ ਕਰਨਾ ਚਾਹੁੰਦਾ ਹੈ।
Jaipal Bhullar
ਇਸ ਲਈ ਹਾਈ ਕੋਰਟ ਨੇ ਹੁਣ ਪ੍ਰਵਾਰ ਨੂੰ ਹੀ ਹਦਾਇਤ ਦਿੱਤੀ ਹੈ ਉਹ ਅਪਣੇ ਆਪ ਮੰਗਲਵਾਰ ਸਵੇਰੇ 10 ਵਜੇ ਤਕ ਲਾਸ਼ ਲੈ ਕੇ ਪੀਜੀਆਈ ਪੁੱਜੇ ਤਾਕਿ ਦੁਬਾਰਾ ਪੋਸਟਮਾਰਟਮ ਕੀਤਾ ਜਾ ਸਕੇ। ਹਾਈ ਕੋਰਟ ਬੈਂਚ ਨੇ ਪਟੀਸ਼ਨ ਦਾ ਨਿਬੇੜਾ ਕਰਦੇ ਹੋਏ ਕਿਹਾ ਕਿ ਉਹ ਇਸ ਕੇਸ ਦੀ ਤਕਨੀਕੀ ਗੱਲਾਂ ’ਤੇ ਜਾਣਾ ਨਹੀਂ ਚਾਹੁੰਦੇ ਹਨ। ਸੁਪ੍ਰੀਮ ਕੋਰਟ ਨੇ ਕੱਲ੍ਹ ਇਸ ਪਟੀਸ਼ਨ ਦੇ ਨਿਪਟਾਰੇ ਦਾ ਹੁਕਮ ਦਿਤਾ ਸੀ, ਇਸੇ ਲਈ ਅੱਜ ਹੀ ਇਸ ਮਾਮਲੇ ਦਾ ਨਿਬੇੜਾ ਕਰ ਕੇ ਉਕਤ ਹਦਾਇਤ ਕੀਤੀ ਜਾ ਰਹੀ ਹੈ।
Punjab and Haryana High Court
ਸੁਣਵਾਈ ਦੌਰਾਨ ਹਾਈ ਕੋਰਟ ਨੇ ਜਦੋਂ ਪ੍ਰਵਾਰ ਕੋਲੋਂ ਪੁੱਛਿਆ ਕਿ ਉਨ੍ਹਾਂ ਕੋਲ ਕੋਲਕਾਤਾ ਵਿਚ ਹੋਏ ਪਹਿਲਾਂ ਪੋਸਟ ਮਾਰਟਮ ਦੀ ਰਿਪੋਰਟ ਹੈ ਤਾਂ ਪ੍ਰਵਾਰ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਰਿਪੋਰਟ ਨਹੀਂ ਹੈ। ਇਸ ’ਤੇ ਕੋਰਟ ਨੇ ਪੁੱਛਿਆ ਕਿ ਤਾਂ ਫਿਰ ਉਨ੍ਹਾਂ ਨੂੰ ਕਿਉਂ ਲੱਗਿਆ ਦੀ ਪਹਿਲਾ ਪੋਸਟ ਮਾਰਟਮ ਠੀਕ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਦਿੱਤਾ ਅਜੀਬ ਬਿਆਨ, ਹੋ ਰਹੀ ਆਲੋਚਨਾ
ਇਸ ’ਤੇ ਪਰਵਾਰ ਵਲੋਂ ਦਸਿਆ ਗਿਆ ਕਿ ਮ੍ਰਿਤਕ ਦੇਹ ’ਤੇ ਕਈ ਜ਼ਖ਼ਮਾਂ ਦੇ ਨਿਸ਼ਾਨ ਹਨ ਪਰ ਮੌਤ ਦਾ ਕਾਰਨ ਗੋਲੀ ਲਗਣਾ ਦਸਿਆ ਗਿਆ ਹੈ, ਅਜਿਹੇ ਵਿਚ ਸਾਫ਼ ਹੈ ਕਿ ਉਸ ਨਾਲ ਪਹਿਲਾਂ ਮਾਰਕੁੱਟ ਹੋਈ ਹੈ ਅਤੇ ਇਸੇ ਲਈ ਦੁਬਾਰਾ ਪੋਸਟ ਮਾਰਟਮ ਕਰਵਾਉਣਾ ਜ਼ਰੂਰੀ ਹੈ। ਹਾਈ ਕੋਰਟ ਨੇ ਦੁਬਾਰਾ ਪੋਸਟ ਮਾਰਟਮ ਦੀ ਇਜਾਜ਼ਤ ਦਿੰਦੇ ਹੋਏ ਪੀਜੀਆਈ ਨੂੰ ਮੰਗਲਵਾਰ ਨੂੰ ਦੁਬਾਰਾ ਪੋਸਟ-ਮਾਰਟਮ ਕਰਨ ਦਾ ਹੁਕਮ ਦੇ ਦਿਤਾ ਹੈ।