
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Pakistan PM Imran Khan) ਵੱਲੋਂ ਦਿੱਤੇ ਗਏ ਤਾਜ਼ਾ ਬਿਆਨ ਨੂੰ ਲੈ ਕੇ ਉਹਨਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Pakistan PM Imran Khan) ਵੱਲੋਂ ਦਿੱਤੇ ਗਏ ਤਾਜ਼ਾ ਬਿਆਨ ਨੂੰ ਲੈ ਕੇ ਉਹਨਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਦਰਅਸਲ ਇਮਰਾਨ ਖ਼ਾਨ ਵੱਲੋਂ ਇਕ ਅਮਰੀਕੀ ਨਿਊਜ਼ ਵੈੱਬਸਾਈਟ ਨੂੰ ਇੰਟਰਵਿਊ ਦਿੱਤਾ ਗਿਆ ਤੇ ਇਹ ਇੰਟਰਵਿਊ ਕਾਫੀ ਚਰਚਾ ਵਿਚ ਆ ਗਿਆ ਹੈ। ਇੰਟਰਵਿਊ ਪ੍ਰਸਾਰਿਤ ਹੋਣ ਤੋਂ ਪਹਿਲਾਂ ਹੀ ਇੰਟਰਵਿਊ ਦੀ ਇਕ ਕਲਿੱਪ (Pakistan Prime Minister statement) ਕਾਫ਼ੀ ਵਾਇਰਲ ਹੋਈ, ਜਿਸ ਤੋਂ ਬਾਅਦ ਹਰ ਕੋਈ ਇਮਰਾਨ ਖ਼ਾਨ ਦੀ ਆਲੋਚਨਾ ਕਰ ਰਿਹਾ ਹੈ।
Imran khan
ਹੋਰ ਪੜ੍ਹੋ: ਸਰਕਾਰ ਮੰਨਣ ਵਾਲੀ ਨਹੀਂ, ਇਲਾਜ ਕਰਨਾ ਪਵੇਗਾ, ਟਰੈਕਟਰਾਂ ਨਾਲ ਆਪਣੀ ਤਿਆਰੀ ਰੱਖੋ - ਰਾਕੇਸ਼ ਟਿਕੈਤ
ਇੰਟਰਵਿਊ ਦੌਰਾਨ ਇਮਰਾਨ ਖ਼ਾਨ (Imran Khan blames women's clothing for rapes) ਕੋਲੋਂ ਰੇਪ ਪੀੜਤ ’ਤੇ ਉਹਨਾਂ ਦੇ ਪੁਰਾਣੇ ਬਿਆਨਾਂ ਨੂੰ ਲੈ ਕੇ ਸਫਾਈ ਮੰਗੀ ਗਈ ਤਾਂ ਉਹਨਾਂ ਨੇ ਕਿਹਾ ਕਿ, ‘ਇਹ ਸਭ ਬੇਹੁਦਾ ਗੱਲਾਂ ਹਨ ਮੈਂ ਸਿਰਫ ਪਰਦੇ ਦੇ ਵਿਚਾਰ ’ਤੇ ਗੱਲ ਕੀਤੀ ਸੀ। ਸਾਡੇ ਇੱਥੇ ਨਾ ਹੀ ਡਿਸਕੋ ਹੈ ਨਾ ਹੀ ਇੱਥੇ ਨਾਈਟ ਕਲੱਬ ਹੈ। ਇਹ ਬਿਲਕੁਲ ਅਲੱਗ ਸਮਾਜ ਹੈ ਜਿੱਥੇ ਜਿਊਣ ਦਾ ਵੱਖਰਾ ਤਰੀਕਾ ਹੈ। ਜੇਕਰ ਤੁਸੀਂ ਇੱਥੇ ਲਾਲਸਾ ਵਧਾਉਂਦੇ ਹੋ ਅਤੇ ਨੌਜਵਾਨਾਂ ਨੂੰ ਕਿਤੇ ਜਾਣ ਦਾ ਮੌਕਾ ਨਹੀਂ ਮਿਲਦਾ ਤਾਂ ਇਸ ਦੇ ਕੁਝ ਨਾ ਕੁਝ ਨਤੀਜੇ ਹੋਣਗੇ’।
Imran Khan blames women's clothing for rapes
ਹੋਰ ਪੜ੍ਹੋ: ਬਜ਼ੁਰਗ ਕੁੱਟਮਾਰ ਮਾਮਲਾ: Twitter ਦਾ ਪੁਲਿਸ ਨੂੰ ਜਵਾਬ- ਘਟਨਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ
ਇੰਟਰਵਿਊ ਦੌਰਾਨ ਇਮਰਾਨ ਕੋਲੋਂ ਪੁੱਛਿਆ ਗਿਆ ਕਿ ਉਹ ਔਰਤਾਂ ਦੇ ਕੱਪੜਿਆਂ (Imran Khan made a statement regarding women's clothing) ਨੂੰ ਲੈ ਕੇ ਇਹ ਕਹਿ ਰਹੇ ਹਨ? ਤਾਂ ਉਹਨਾਂ ਕਿਹਾ, ‘ਜੇਕਰ ਇੱਥੇ ਔਰਤਾਂ ਬਹੁਤ ਛੋਟੇ ਕੱਪੜੇ ਪਹਿਨਦੀਆਂ ਹਨ ਤਾਂ ਇਸ ਦਾ ਅਸਰ ਜ਼ਰੂਰ ਮਰਦਾਂ ਉੱਤੇ ਪਵੇਗਾ ਜਦੋਂ ਤੱਕ ਉਹ ਰੋਬੋਟ ਨਾ ਹੋਵੇ, ਇਹ ਆਮ ਸਮਝ ਹੈ’। ਇਮਰਾਨ ਖ਼ਾਨ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਨੇਤਾ, ਪੱਤਰਕਾਰ ਅਤੇ ਆਮ ਲੋਕ ਸੋਸ਼ਲ ਮੀਡੀਆ ’ਤੇ ਉਹਨਾਂ ਦੀ ਕਾਫ਼ੀ ਆਲ਼ੋਚਨਾ ਕਰ ਰਹੇ ਹਨ।
Imran Khan
ਇਹ ਵੀ ਪੜ੍ਹੋ-'ਜੇਕਰ ਇਹ ਸਾਵਧਾਨੀਆਂ ਨਾ ਵਰਤੀਆਂ ਤਾਂ ਆ ਸਕਦੀ ਹੈ ਕੋਰੋਨਾ ਦੀ ਤੀਸਰੀ ਲਹਿਰ'
ਇੰਟਰਨੈਸ਼ਨਲ ਕਮਿਸ਼ਨ ਆਫ ਜੂਰੀਸਟਸ ਦੀ ਦੱਖਣੀ ਏਸ਼ੀਆ ਦੀ ਕਾਨੂੰਨੀ ਸਲਾਹਕਾਰ ਰੀਮਾ ਉਮਰ ਨੇ ਟਵੀਟ ਕੀਤਾ, "ਪਾਕਿਸਤਾਨ ਵਿਚ ਜਿਨਸੀ ਹਿੰਸਾ ਦੇ ਕਾਰਨਾਂ ਬਾਰੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਕ ਵਾਰ ਫਿਰ ਪੀੜਤ ਨੂੰ ਜ਼ਿੰਮੇਵਾਰ ਠਹਿਰਾਉਣਾ ਬਹੁਤ ਨਿਰਾਸ਼ਾਜਨਕ ਬਿਆਨ ਹੈ। ਇਹ ਸਾਫ ਤੌਰ ’ਤੇ ਘਟੀਆ ਹੈ।" ਇਸ ਤੋਂ ਬਾਅਦ ਇਮਰਾਨ ਖ਼ਾਨ ਦੇ ਪ੍ਰਮੁੱਖ ਸਲਾਹਕਾਰ ਡਾ. ਅਰਸਲਾਨ ਖ਼ਾਲਿਦ ਨੇ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਅਲੱਗ ਤਰੀਕੇ ਨਾਲ ਲਿਆ ਜਾ ਰਿਹਾ ਹੈ। ਉਸ ਦਾ ਗਲਤ ਅਰਥ ਕੱਢਿਆ ਜਾ ਰਿਹਾ ਹੈ।