ਵਿਸ਼ਵ ਤੈਰਾਕੀ ਚੈਂਪੀਅਨਸ਼ਿਪ : ਸਾਜਨ ਪ੍ਰਕਾਸ਼ 25ਵੇਂ ਸਥਾਨ ’ਤੇ ਰਹੇ, ਸੈਮੀਫ਼ਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝੇ
Published : Jun 22, 2022, 12:02 am IST
Updated : Jun 22, 2022, 12:02 am IST
SHARE ARTICLE
image
image

ਵਿਸ਼ਵ ਤੈਰਾਕੀ ਚੈਂਪੀਅਨਸ਼ਿਪ : ਸਾਜਨ ਪ੍ਰਕਾਸ਼ 25ਵੇਂ ਸਥਾਨ ’ਤੇ ਰਹੇ, ਸੈਮੀਫ਼ਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝੇ

ਨਵੀਂ ਦਿੱਲੀ, 21 ਜੂਨ : ਦਿੱਗਜ ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਹੰਗਰੀ ਦੇ ਬੁਡਾਪੇਸਟ ’ਚ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਦੇ ਮਰਦ 200 ਮੀਟਰ ਬਟਰਫਲਾਈ ਮੁਕਾਬਲੇ ਵਿਚ 25ਵੇਂ ਸਥਾਨ ’ਤੇ ਰਹੇ ਤੇ ਸੈਮੀਫਾਈਨਲ ’ਚ ਥਾਂ ਨਹੀਂ ਬਣਾ ਸਕੇ। ਭਾਰਤ ਦੇ 28 ਸਾਲ ਦੇ ਤੈਰਾਕ ਸਾਜਨ ਇਕ ਮਿੰਟ 58.67 ਸਕਿੰਟ ਦੇ ਸਮੇਂ ਨਾਲ ਆਪਣੀ ਹੀਟ ਵਿਚ ਅੱਠਵੇਂ ਸਥਾਨ ’ਤੇ ਰਹੇ। 
ਉਨ੍ਹਾਂ ਦੀ ਹੀਟ ਦੇ ਸਿਖਰਲੇ ਪੰਜ ਤੈਰਾਕਾਂ ਨੇ ਸੈਮੀਫਾਈਨਲ ’ਚ ਥਾਂ ਬਣਾਈ। ਮੋਢੇ ਦੀ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਦੋ ਵਾਰ ਦੇ ਉਲੰਪੀਅਨ ਸਾਜਨ ਓਵਰਆਲ ਸੂਚੀ ਵਿਚ 25ਵੇਂ ਸਥਾਨ ’ਤੇ ਰਹੇ। ਇਸ ਮੁਕਾਬਲੇ ਵਿਚ ਸਾਜਨ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ ਇਕ ਮਿੰਟ 56.48 ਸਕਿੰਟ ਹੈ। ਉਨ੍ਹਾਂ ਨੇ ਪਿਛਲੇ ਸਾਲ ਆਪਣਾ ਨਿੱਜੀ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ ਟੋਕੀਓ ਉਲੰਪਿਕ ਲਈ ਕੁਆਲੀਫਾਈ ਕੀਤਾ ਸੀ। ਮਰਦ 800 ਮੀਟਰ ਫ੍ਰੀ ਸਟਾਈਲ ਵਿਚ ਦਿੱਲੀ ਦੇ ਤੈਰਾਕ ਕੁਸ਼ਾਗਰ ਰਾਵਤ 23ਵੇਂ ਸਥਾਨ ’ਤੇ ਰਹੇ। 22 ਸਾਲ ਦੇ ਕੁਸ਼ਾਗਰ ਨੇ ਅੱਠ ਮਿੰਟ 15.96 ਸਕਿੰਟ ਦਾ ਸਮਾਂ ਲਿਆ ਤੇ ਆਪਣੀ ਹੀਟ ਵਿਚ ਪੰਜਵੇਂ ਸਥਾਨ ’ਤੇ ਰਹਿੰਦੇ ਹੋਏ ਫਾਈਨਲ ਵਿਚ ਥਾਂ ਬਣਾਉਣ ਵਿਚ ਨਾਕਾਮ ਰਹੇ। ਕੁਸ਼ਾਗਰ ਨੇ ਪਿਛਲੇ ਸਾਲ ਸੀਨੀਅਰ ਰਾਸ਼ਟਰੀ ਏਕਵਾਟਿਕ ਚੈਂਪੀਅਨਸ਼ਿਪ ਦੇ 800 ਮੀਟਰ ਫ੍ਰੀਸਟਾਈਲ ਮੁਕਾਬਲੇ ਵਿਚ ਅੱਠ ਮਿੰਟ 08.32 ਸਕਿੰਟ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ ਕੀਤਾ ਸੀ। ਚੋਟੀ ਦੇ ਅੱਠ ਤੈਰਾਕਾਂ ਨੇ ਫਾਈਨਲ ਵਿਚ ਜਗ੍ਹਾ ਬਣਾਈ।     (ਏਜੰਸੀ)

SHARE ARTICLE

ਏਜੰਸੀ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement