Ludhiana News : ਲੁਧਿਆਣਾ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਆਰੋਪੀ ਗ੍ਰਿਫ਼ਤਾਰ

By : BALJINDERK

Published : Jun 22, 2024, 12:06 pm IST
Updated : Jun 22, 2024, 12:06 pm IST
SHARE ARTICLE
file photo
file photo

Ludhiana News : ਬਦਮਾਸ਼ਾਂ ਦੇ ਪੈਰਾਂ 'ਚ ਲੱਗੀਆਂ ਗੋਲੀਆਂ, ਪੁਲਿਸ ਨੇ ਮੌਕੇ 'ਤੇ ਗੋਲ਼ੀਆਂ ਦੇ 3 ਖ਼ਾਲੀ ਖੋਲ ਕੀਤੇ ਬਰਾਮਦ

Ludhiana News : ਲੁਧਿਆਣਾ ਵਿਚ ਅੱਜ ਸਵੇਰੇ ਲਗਭਗ ਸਾਢੇ 3 ਵਜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ’ਤੇ ਗੋਲ਼ੀਬਾਰੀ ਕੀਤੀ ਤਾਂ 2 ਦੇ ਪੈਰਾਂ ’ਚ ਗੋਲ਼ੀਆਂ ਲੱਗਣ ’ਤੇ  ਪੁਲਿਸ ਨੇ ਦੋਵਾਂ ਨੂੰ ਫੜ ਲਿਆ ਹੈ। ਫ਼ਿਲਹਾਲ ਕਿਸੇ ਅਧਿਕਾਰੀ ਨੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ। ਮੁਲਜ਼ਮਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ।

ਇਹ ਵੀ ਪੜੋ:Delhi News : ਪੰਜਾਬ ਸਮੇਤ 10 ਰਾਜਾਂ ’ਚ ਪਾਣੀ ਦੀ ਉਪਲਬਧਤਾ ਚਿੰਤਾ ਦਾ ਵਿਸ਼ਾ, ਗਰਮੀ ਕਾਰਨ 143 ਲੋਕਾਂ ਦੀ ਮੌਤ

ਜਾਣਕਾਰੀ ਮੁਤਾਬਕ ਹੈਬੋਵਾਲ ਥਾਣੇ ਦੀ ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਕਤਲ ਦੀ ਕੋਸ਼ਿਸ਼ ਦੇ 2 ਮੁਲਜ਼ਮ ਰਾਮ ਇਨਕਲੇਵ ਵਿਚ ਲੁਕੇ ਹੋਏ ਹਨ। ਪੁਲਿਸ ਨੇ ਜਦੋਂ ਛਾਪਾ ਮਾਰਿਆ ਤਾਂ ਪੁਲਿਸ ਨੂੰ ਦੇਖ ਕੇ ਅਪਰਾਧੀ ਆਪਣਾ ਟਿਕਾਣਾ ਬਦਲਣ ਲੱਗੇ। ਪੁਲਿਸ ਨੇ ਮੁਲਜਮ਼ਾਂ ਨੂੰ ਘੇਰ ਲਿਆ ਤੇ ਉਨ੍ਹਾਂ ਨੂੰ ਸਰੰਡਰ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਪੁਲਿਸ ’ਤੇ ਫ਼ਾਇਰਿੰਗ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਪਰਾਧੀਆਂ ’ਤੇ ਫ਼ਾਇਰਿੰਗ ਕੀਤੀ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਦੋਵੇਂ ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਤੇ ਸਤਿੰਦਰ ਸਿੰਘ ਵਾਸੀ ਹੈਦਰ ਇਨਕਲੇਵ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜੋ:Asha workers News : ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਵਰਕਰਾਂ ਦਾ ਪੰਜਾਬ ’ਚ ਵਿਰੋਧ ਪ੍ਰਦਰਸ਼ਨ ਸ਼ੁਰੂ  

ਪ੍ਰਾਪਤ ਜਾਣਕਾਰੀ ਅਨੁਸਾਰ ਰਵਿੰਦਰ ਦੇ ਸੱਜੇ ਪੈਰ ’ਤੇ ਸਤਿੰਦਰ ਦੇ ਖੱਬੇ ਪੈਰ ’ਚ ਗੋਲ਼ੀ ਲੱਗੀ ਹੈ। ਦੋਵੇਂ ਮੁਲਜ਼ਮਾਂ ਖ਼ਿਲਾਫ਼ ਹੈਬੋਵਾਲ ਥਾਣੇ ਵਿਚ ਮਾਮਲਾ ਦਰਜ ਹੈ। ਇਸੇ ਮਾਮਲੇ ਵਿਚ ਪੁਲਿਸ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ। 17-18 ਜੂਨ ਨੂੰ ਲੜਾਈ-ਝਗੜੇ ਤੇ ਤੋੜ-ਫੋੜ ਮਾਮਲੇ ਵਿਚ ਅਣਪਛਾਤੇ ਮੁਲਜਮ਼ਾਂ ਵਿਚ 2 ਮੁਲਜ਼ਮ ਰਵਿੰਦਰ ਸਿੰਘ ਤੇ ਰਜਿੰਦਰ ਸਿੰਘ ਨੇੜੇ ਰਾਮ ਇਨਕਲੇਵ ਦੇ ਖ਼ਾਲੀ ਪਲਾਟ ਕੋਲ ਖੜ੍ਹੇ ਹਨ। ਪੁਲਿਸ ਨੇ ਦੋਵੇਂ ਵਿਅਕਤੀਆਂ ਦੀ ਸ਼ਨਾਖਤ ਕੀਤੀ। ਦੋਵਾਂ ਤੋਂ ਪੁੱਛਿਆ ਕਿ ਕੀ ਉਹ ਸਾਹਿਲ ਕੰਡਾ ਦੇ ਘਰ ਦੇ ਬਾਹਰ ਤੋੜਫੋੜ ਕਰਦੇ ਸਮੇਂ ਇੰਨੇ ’ਚ ਬਦਮਾਸ਼ਾਂ ਨੇ ਹਥਿਆਰ ਕੱਢ ਲਏ ਤੇ ਪੁਲਿਸ ਵਾਲਿਆਂ ਨੇ ਗੱਡੇ ਦੇ ਪਿੱਛੇ ਲੁਕ ਕੇ ਆਪਣਾ ਬਚਾਅ ਕੀਤਾ। ਇਸ ਦੇ ਬਾਅਦ ਰਜਿੰਦਰ ਸਿੰਘ ਉਰਫ਼ ਦੇਗਾ ਨੇ ਹਵਾਈ ਫ਼ਾਇਰ ਕੀਤਾ। ਦੋਵੇਂ ਪਾਸਿਓਂ ਫ਼ਾਇਰਿੰਗ ਸ਼ੁਰੂ ਹੋ ਗਈ। ਪੁਲਿਸ ਦੀ ਗੋਲ਼ੀ ਦੋਵੇਂ ਬਦਮਾਸ਼ਾਂ ਨੂੰ ਲੱਗੀ ਤੇ ਕਾਬੂ ਕਰ ਲਏ ਗਏ।

(For more news apart from Encounter between police and miscreants in Ludhiana News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement