
Punjab News : ‘‘ਤੁਸੀਂ ਆਪਣੇ ਹੋਟਲਾਂ ਦਾ ਖ਼ਿਆਲ ਰੱਖੋ ਸਾਨੂੰ ਪੰਜਾਬ ਲਈ ਕੰਮ ਕਰਨ ਦਿਉ’’
Punjab News in Punjabi : ਸੁਖਬੀਰ ਬਾਦਲ ਵਲੋਂ ਆਪ ਸਰਕਾਰ ਦੇ ਕੰਮਾਂ ’ਤੇ ਟਿੱਪਣੀ ਕਰਨ ’ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਆਪਣੇ ਫ਼ਾਇਦੇ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ‘‘ਬਾਦਲ ਪੂਰੇ ਦੇਸ਼ ’ਚ ਇੱਕ ਅਜਿਹੇ ਸੂਬੇ ਦੀ ਉਦਾਹਰਣ ਦੇ ਦੇਣ ਜਿੱਥੇ ਚੇਅਰਮੈਨ ਮੁੱਖ ਮੰਤਰੀ ਹੋਵੇ।’’
ਸੁਖਬੀਰ ਬਾਦਲ ਜਿਸ ਨੇ ਪੰਜਾਬ ਦੇ ਸਾਰੇ ਹੱਕ ਹਮੇਸ਼ਾਂ ਵੇਚੇ ਹਨ ਆਪਣੇ ਹੋਟਲਾਂ ਤੇ ਫ਼ਾਰਮਹਾਊਸਾਂ, ਜ਼ਮੀਨਾਂ , ਮਿਨਸਟਰੀਆਂ ਕਰਕੇ ਪੰਜਾਬ ਦੇ ਹੱਕ ਨੀਲਾਮ ਕਰ ਦਿੱਤੇ। ਆਪਣੇ ਫ਼ਾਇਦੇ ਲਈ ਹੋਟਲਾਂ ਨੂੰ ਬਣਾਉਣ ਤੇ ਬਚਾਉਣ ਲਈ ਪੰਜਾਬ ਦੀ ਇੱਜ਼ਤ ਗਿਰਵੀ ਰੱਖਣ ਵਾਲੇ ਬਾਦਲ ਦੀ ਕਿਵੇਂ ਹਿੰਮਤ ਹੋਈ ? ਇੱਦਾਂ ਦਾ ਸਖ਼ਸ ਆਮ ਆਦਮੀ ਪਾਰਟੀ ’ਤੇ ਸਵਾਲ ਚੁੱਕ ਰਿਹਾ ਹੈ। ਆਪ ਸਰਕਾਰ ਜੋ ਦਿਨ ਰਾਤ ਪੰਜਾਬੀ ਅਤੇ ਪੰਜਾਬੀਅਤ ਲਈ ਕਦਮ ਚੁੱਕ ਰਹੀ ਹੈ। ਜਿਸ ਦਾ ਇਕੋਂ ਸੁਪਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣਾ ਹੈ। ਬੈਂਸ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੇ ਹੋਟਲਾਂ ਦਾ ਖ਼ਿਆਲ ਰੱਖਣ ਤੇ ਸਰਕਾਰ ਨੂੰ ਪੰਜਾਬ ਲਈ ਕੰਮ ਕਰਨ ਦਿਉ।’’
(For more news apart from Education Minister Harjot Bains' befitting reply to Sukhbir Badal News in Punjabi, stay tuned to Rozana Spokesman)