
ਹਾਊਸਿੰਗ ਬੋਰਡ ਚੰਡੀਗੜ੍ਹ 15 ਅਗੱਸਤ ਆਜ਼ਾਦੀ ਦਿਵਸ ਮਗਰੋਂ ਸੈਕਟਰ-53 ਵਿਚ 500 ਨਵੇਂ ਫ਼ਲੈਟਾਂ ਦੀ ਉਸਾਰੀ ਕਰੇਗਾ। ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਆਜ਼ਾਦੀ...
ਚੰਡੀਗੜ੍ਹ, ਹਾਊਸਿੰਗ ਬੋਰਡ ਚੰਡੀਗੜ੍ਹ 15 ਅਗੱਸਤ ਆਜ਼ਾਦੀ ਦਿਵਸ ਮਗਰੋਂ ਸੈਕਟਰ-53 ਵਿਚ 500 ਨਵੇਂ ਫ਼ਲੈਟਾਂ ਦੀ ਉਸਾਰੀ ਕਰੇਗਾ। ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਆਜ਼ਾਦੀ ਦਿਵਸ ਦਾ ਤੋਹਫ਼ਾ ਦੇਣ ਲਈ ਇਸ ਸਕੀਮ ਅਧੀਨ ਬੋਰਡ ਨੂੰ ਲਗਭਗ 10 ਏਕੜ ਜ਼ਮੀਨ ਅਲਾਟ ਕੀਤੀ ਜਾ ਚੁਕੀ ਹੈ। ਇਸ ਸੈਕਟਰ ਵਿਚ ਬੋਰਡ ਵਲੋਂ ਈ.ਡਬਲਿਊ.ਐਸ. ਇਕ ਕਮਰੇ ਵਾਲੇ ਫ਼ਲੈਟਾਂ ਤੋਂ ਇਲਾਵਾ ਦੋ ਬੈਡਰੂਮ ਅਤੇ ਤਿੰਨ ਬੈਡਰੂਮਾਂ ਵਾਲੇ ਫ਼ਲੈਟ ਉਸਾਰੇ ਜਾਣਗੇ।
ਇਨ੍ਹਾਂ ਫ਼ਲੈਟਾਂ ਲਈ ਪ੍ਰਸ਼ਾਸਨ ਪਿਛਲੇ ਦੋ ਸਾਲਾਂ ਤੋਂ ਸਕੀਮਾਂ ਬਣਾਉਂਦਾ ਆ ਰਿਹਾ ਹੈ ਪਰ ਹੁਣ ਇਸ ਸਕੀਮ ਨੂੰ ਵਾਤਾਵਰਣ ਵਿਭਾਗ ਵਲੋਂ ਮਨਜ਼ੂਰੀ ਦਿਤੀ ਜਾ ਚੁਕੀ ਹੈ।
ਸੂਤਰਾਂ ਅਨੁਸਾਰ ਇਸ ਸਕੀਮ ਅਧੀਨ 200 ਦੇ ਕਰੀਬ ਤਿੰਨ ਬੈਡਰੂਮ, 100 ਦੋ ਬੈਡਰੂਮ ਅਤੇ ਇਕ-ਇਕ ਕਮਰੇ ਵਾਲੇ 100 ਦੇ ਕਰੀਬ ਹਰੇ ਫ਼ਲੈਟ ਉਸਾਰੇ ਜਾਣਗੇ। ਹਾਊਸਿੰਗ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਇਨ੍ਹਾਂ ਮਕਾਨਾਂ ਦੀ ਕੀਮਤ ਕ੍ਰਮਵਾਰ 30 ਲੱਖ, 65 ਲੱਖ ਤੇ 85 ਲੱਖ ਤਕ ਹੋਵੇਗੀ। ਇਨ੍ਹਾਂ ਫ਼ਲੈਟਾਂ ਦੀ ਉਸਾਰੀ ਲਈ 200 ਕਰੋੜ ਦੇ ਕਰੀਬ ਖ਼ਰਚ ਆਵੇਗਾ।