ਖ਼ਤਮ ਹੋਇਆ ਨਿਹੰਗ ਜਥੇਬੰਦੀਆਂ ਤੇ ਸਤਿਕਾਰ ਕਮੇਟੀ ਵਿਚਲਾ ਵਿਵਾਦ
Published : Jul 22, 2018, 12:28 pm IST
Updated : Jul 22, 2018, 12:28 pm IST
SHARE ARTICLE
Nihang Organizations and Satkar Committee
Nihang Organizations and Satkar Committee

ਨਿਹੰਗ ਜਥੇਬੰਦੀਆਂ ਦਸ਼ਮੇਸ਼ ਤਰਨਾ ਦਲ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਰੰਗਰੇਟਾ ਸਤਿਕਾਰ ਕਮੇਟੀਆਂ ਦਾ ਨਿਹੰਗ ਜਥੇਬੰਦੀਆਂ ਨੂੰ ਵਾਇਰਲ ਵੀਡੀਓ  ਜ਼ਰੀਏ ਬਦਨਾਮ ...

ਅੰਮ੍ਰਿਤਸਰ : ਨਿਹੰਗ ਜਥੇਬੰਦੀਆਂ ਦਸ਼ਮੇਸ਼ ਤਰਨਾ ਦਲ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਰੰਗਰੇਟਾ ਸਤਿਕਾਰ ਕਮੇਟੀਆਂ ਦਾ ਨਿਹੰਗ ਜਥੇਬੰਦੀਆਂ ਨੂੰ ਵਾਇਰਲ ਵੀਡੀਓ  ਜ਼ਰੀਏ ਬਦਨਾਮ ਕਰਨ ਦਾ ਵਿਵਾਦ ਕਾਫ਼ੀ ਸਮੇਂ ਤੋਂ ਚਲਿਆ ਆ ਰਿਹਾ ਸੀ, ਜਿਸ ਕਾਰਨ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਖੂਨੀ ਝੜਪ ਵੀ ਦੇਖਣ ਨੂੰ ਮਿਲੀ ਹੋਈ ਅਤੇ ਇਸ ਝੜਪ ਦੌਰਾਨ ਚਾਰ ਨਿਹੰਗ ਸਿੰਘ ਜ਼ਖ਼ਮੀ ਹੋ ਗਏ ਸਨ ਪਰ ਹੁਣ ਇਹ ਵਿਵਾਦ ਦੋਵੇਂ ਸਿੱਖ ਜਥੇਬੰਦੀਆਂ ਦੇ ਆਪਸੀ ਗੱਲਬਾਤ ਤੋਂ ਬਾਅਦ ਖ਼ਤਮ ਹੋ ਗਿਆ ਹੈ। 

Nihang Organizations Nihang Organizationsਇਸ ਵਿਵਾਦ ਨੂੰ ਖ਼ਤਮ ਕਰਨ ਲਈ ਅੰਮ੍ਰਿਤਸਰ ਵਿਚ ਗੁਰਦੁਆਰਾ ਬਾਬਾ ਫੂਲਾ ਸਿੰਘ ਬੁਰਜ ਵਿਚ ਨਿਹੰਗ ਜਥੇਬੰਦੀ ਦਸ਼ਮੇਸ਼ ਤਰਨਾ ਦਲ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਰੰਗਰੇਟਾ ਅਤੇ ਸਤਿਕਾਰ ਕਮੇਟੀਆਂ ਦਾ ਵਿਵਾਦ ਖ਼ਤਮ ਕਰਨ ਲਈ ਸ਼੍ਰੋਮਣੀ ਪੰਥ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਪਹਿਲ ਦੇ ਆਧਾਰ 'ਤੇ ਦੋਵੇਂ ਪੱਖਾਂ, ਵੱਖ ਵੱਖ ਜਥੇਬੰਦੀਆਂ ਅਤੇ ਸੰਤ ਸਮਾਜ ਦੇ ਮੁਖੀਆਂ ਨੂੰ ਬੁਲਾ ਕੇ ਵਿਵਾਦ ਨੂੰ ਹੱਲ ਕਰਨ ਲਈ ਮੀਟਿੰਗ ਕਰ ਕੇ ਕਾਫ਼ੀ ਸਮੇਂ ਤੋਂ ਚੱਲ ਰਿਹਾ ਵੀਡੀਓ ਵਾਇਰਲ ਦੁਆਰਾ ਬਦਨਾਮ ਕਰਨ ਦੇ ਵਿਵਾਦ ਨੂੰ ਖ਼ਤਮ ਕਰ ਕੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।

Nihang Organizations Nihang Organizationsਇਸ ਮੌਕੇ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਪੰਥ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਦਸਿਆ ਕਿ ਇਹ ਵਿਵਾਦ ਦੋਵੇਂ ਪੱਖਾਂ ਵਲੋਂ ਵੀਡੀਓ ਵਾਇਰਲ ਹੋਣ ਕਾਰਨ ਸ਼ੁਰੂ ਹੋਇਆ ਸੀ ਪਰ ਅੱਜ ਇਹ ਵਿਵਾਦ ਖ਼ਤਮ ਹੋ ਗਿਆ। ਵਿਵਾਦ ਖ਼ਤਮ ਹੋਣ ਦੀ ਸਾਰੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਵੇਗੀ।

Nihang Organizations and Satkar CommitteeNihang Organizations and Satkar Committeeਉਧਰ ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਵੀ ਵਿਵਾਦ ਖ਼ਤਮ ਹੋਣ ਬਾਰੇ ਜਾਣਕਾਰੀ ਦਿਤੀ ਅਤੇ ਕਿਹਾ ਕਿ ਹੁਣ ਪੁਲਿਸ ਵਲੋਂ ਸਮਝੌਤੇ ਦੇ ਦਸਤਾਵੇਜ਼ ਮਿਲਣ 'ਤੇ ਦੋਵੇਂ ਪੱਖਾਂ 'ਤੇ ਦਰਜ ਹੋਏ ਕੇਸ ਵਾਪਸ ਲਏ ਜਾਣਗੇ।ਸਿੱਖ ਜਥੇਬੰਦੀਆਂ ਵਿਚ ਇਸ ਤਰ੍ਹਾਂ ਦੇ ਵਿਵਾਦ ਮੰਦਭਾਗੇ ਹਨ, ਜਿਸ ਦਾ ਫ਼ਾਇਦਾ ਵਿਰੋਧੀ ਸ਼ਕਤੀਆਂ ਉਠਾ ਰਹੀਆਂ ਹਨ। ਇਸ ਲਈ ਇਨ੍ਹਾਂ ਦੋਵੇਂ ਸਿੱਖ ਜਥੇਬੰਦੀਆਂ ਵਲੋਂ ਵਿਵਾਦ ਖ਼ਤਮ ਕਰਨ ਦਾ ਲਿਆ ਗਿਆ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਸਿੱਖ ਵਿਰੋਧੀ ਤਾਕਤਾਂ ਨੂੰ ਮਾਤ ਦੇਣ ਲਈ ਸਿੱਖ ਜਥੇਬੰਦੀਆਂ ਦੀ ਇਕਜੁਟਤਾ ਸਮੇਂ ਦੀ ਲੋੜ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement