
ਅੱਜ ਨਿਹੰਗ ਸਿੰਘਾਂ ਤੇ ਸਤਿਕਾਰ ਕਮੇਟੀ ਦੇ ਮੈਬਰਾਂ ਦੌਰਾਨ ਝਗੜਾ ਹੋਇਆ, ਕ੍ਰਿਪਾਨਾਂ ਚਲੀਆਂ ਅਤੇ ਦੋਹਾਂ ਧਿਰਾਂ ਕਈ ਮੈਂਬਰ ਜ਼ਖ਼ਮੀ ਹੋ ਗਏ...............
ਅੰਮ੍ਰਿਤਸਰ : ਅੱਜ ਨਿਹੰਗ ਸਿੰਘਾਂ ਤੇ ਸਤਿਕਾਰ ਕਮੇਟੀ ਦੇ ਮੈਬਰਾਂ ਦੌਰਾਨ ਝਗੜਾ ਹੋਇਆ, ਕ੍ਰਿਪਾਨਾਂ ਚਲੀਆਂ ਅਤੇ ਦੋਹਾਂ ਧਿਰਾਂ ਕਈ ਮੈਂਬਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਦੋਹਾਂ ਸੰਗਠਨਾਂ ਦਰਮਿਆਨ ਚਲ ਰਿਹਾ ਝਗੜਾ ਉਸ ਸਮੇ ਗੰਭੀਰ ਹੋ ਗਿਆ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ 70—80 ਮੈਂਬਰ ਗੁਰੂ ਹਸਪਤਾਲ ਦੇ ਬਾਹਰ ਇਕੱਠੇ ਹੋਏ। ਇਨ੍ਹਾਂ ਵਿਚੋਂ 20-25 ਸਤਿਕਾਰ ਕਮੇਟੀ ਦੇ ਮੈਂਬਰ ਗੁਰੂ ਹਸਪਤਾਲ ਦੇ ਅੰਦਰ ਦਾਖ਼ਲ ਹੋਏ ਜਿਨ੍ਹਾਂ ਜ਼ੇਰੇ ਇਲਾਜ ਨਿਹੰਗ ਸਿੰਘਾਂ 'ਤੇ ਹਮਲਾ ਕਰ ਦਿਤਾ।
ਇਸ ਮੌਕੇ ਰਣਜੀਤ ਸਿੰਘ ਅਤੇ ਮਨਜੀਤ ਸਿੰਘ ਜ਼ਖ਼ਮੀ ਹੋ ਗਏ ਜਦਕਿ ਹਮਲਾਵਰ ਫ਼ਰਾਰ ਹੋ ਗਏ। ਦੋਹਾਂ ਧਿਰਾਂ ਦਾ ਝਗੜਾ ਡੋਨੇਸ਼ਨ ਇਕੱਠੀ ਕਰਨ ਦੇ ਮਸਲੇ ਨੂੰ ਲੈ ਕੇ ਹੋਇਆ ਹੈ। ਦੂਜੇ ਪਾਸੇ ਟਕਸਾਲੀ ਆਗੂ ਅਮਰੀਕ ਸਿੰਘ ਅਜਨਾਲਾ ਨੇ ਦੋਸ਼ ਲਾਇਆ ਕਿ ਨਿਹੰਗ ਸਿਘਾਂ ਨੇ ਸਤਿਕਾਰ ਕਮੇਟੀ ਦੇ ਮੈਂਬਰਾਂ ਨਾਲ ਵਧੀਕੀ ਕੀਤੀ ਹੈ ਤੇ ਰੋਮਾਂ ਦੀ ਬੇਅਦਬੀ ਕੀਤੀ ਹੈ ।